ਕਿੰਸ਼ਾਸਾ (ਏਪੀ)- ਕਾਂਗੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਹਫਤੇ ਦੇ ਅੰਤ ਵਿੱਚ ਕਾਂਗੋ ਨਦੀ 'ਤੇ ਦੋ ਕਿਸ਼ਤੀਆਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਘਟਨਾ ਵਿਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਲਾਪਤਾ ਹਨ। ਸਥਾਨਕ ਕਾਂਗੋਲੀ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖ਼ਬਰ- 'ਭਾਰਤ 'ਚ ਅੱਜ ਰਾਸ਼ਟਰਪਤੀ ਚੋਣਾਂ...' ; ਟਵੀਟ ਕਾਰਨ ਟਰੰਪ ਹੋ ਰਹੇ ਟਰੋਲ
ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਮਪੁਟੂ ਦੇ ਅਨੁਸਾਰ ਮੋਟਰਾਈਜ਼ਡ ਲੱਕੜ ਦੀਆਂ ਕਿਸ਼ਤੀਆਂ ਐਤਵਾਰ ਨੂੰ ਇਕੁਏਟੂਰ ਪ੍ਰਾਂਤ ਦੇ ਨਗੋਮਬੇ-ਲੁਕੋਲੇਲਾ ਖੇਤਰ ਦੇ ਨੇੜੇ ਟਕਰਾ ਗਈਆਂ। ਟੱਕਰ ਦੇ ਕਾਰਨਾਂ ਦਾ ਤੁਰੰਤ ਪਤਾ ਨਹੀਂ ਲੱਗ ਸਕਿਆ। ਮੰਤਰੀ ਨੇ ਏਪੀ ਨੂੰ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ 30 ਲੋਕਾਂ ਨੂੰ ਪਹਿਲਾਂ ਹੀ ਦਫ਼ਨਾ ਦਿੱਤਾ ਗਿਆ ਹੈ। ਮਪੁਟੂ ਨੇ ਕਿਹਾ ਕਿ ਇੱਕ ਕਿਸ਼ਤੀ ਉੱਤਰ-ਪੱਛਮ ਵਿੱਚ ਉਬਾਂਗੀ ਤੋਂ ਰਾਜਧਾਨੀ ਕਿਨਸ਼ਾਸਾ ਜਾ ਰਹੀ ਸੀ, ਜਦੋਂ ਕਿ ਦੂਜੀ ਕਿਨਸ਼ਾਸਾ ਤੋਂ ਲੁਕੋਲੇਲਾ ਜਾ ਰਹੀ ਸੀ, ਜੋ ਕਿ ਟੱਕਰ ਵਾਲੀ ਥਾਂ ਦੇ ਬਹੁਤ ਨੇੜੇ ਹੈ। ਉਨ੍ਹਾਂ ਦੱਸਿਆ ਕਿ ਹੋਰ ਪੀੜਤਾਂ ਅਤੇ ਬਚੇ ਲੋਕਾਂ ਨੂੰ ਲੱਭਣ ਲਈ ਖੋਜ ਮੁਹਿੰਮ ਚਲਾਈ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯਮਨ 'ਚ ਹੂਤੀ ਬਾਗੀਆਂ ਵਿਰੁੱਧ ਹਵਾਈ ਹਮਲੇ ਜਾਰੀ
NEXT STORY