ਕੁਆਲਾਲੰਪੁਰ— ਮਲੇਸ਼ੀਆ ਦੀ ਰਹਿਣ ਵਾਲੀ ਇਸ ਲੜਕੀ ਦੀ ਪੂਰੀ ਬਾਡੀ 'ਤੇ ਬਹੁਤ ਸਾਰੇ ਤਿਲ ਹਨ। ਇਸ ਦੇ ਚੱਲਦੇ ਉਸ ਨੂੰ ਸਕੂਲ ਤੋਂ ਲੈ ਕੇ ਸੋਸਾਇਟੀ ਤੱਕ 'ਚ ਘਟੀਆਂ ਕੁਮੈਂਟ ਦਾ ਸ਼ਿਕਾਰ ਹੋਣਾ ਪੈਂਦਾ ਸੀ। ਸੈਕੰਡਰੀ ਸਕੂਲ 'ਚ ਪਹੁੰਚਣ ਤੋਂ ਬਾਅਦ ਉਸ ਦਾ ਆਤਮ-ਵਿਸ਼ਵਾਸ ਵਾਪਸ ਆਇਆ ਅਤੇ ਉਹ ਮਿੱਸ ਯੂਨੀਵਰਸ ਮਲੇਸ਼ੀਆ 'ਚ ਆਡੀਸ਼ਨ ਦੇਣ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਏਵਿਤਾ ਦੇ ਸਰੀਰ 'ਤੇ ਜਨਮ ਤੋਂ ਹੀ ਤਿਲ ਅਤੇ ਨਿਸ਼ਾਨ ਹਨ। ਇਸ ਤੋਂ ਇਲਾਵਾ ਉਸ ਦੀ ਧੋਣ ਅਤੇ ਮੌਢਿਆਂ 'ਤੇ ਵੀ ਬਰਥ ਮਾਰਕ ਹਨ। ਉਸ ਦੀ ਉਮਰ 20 ਸਾਲ ਹੈ। ਸਕੂਲ 'ਚ ਹਮੇਸ਼ਾ ਏਵਿਤਾ ਨੂੰ ਸਹਿਪਾਠੀਆਂ ਦੇ ਤਾਅਨਿਆਂ ਦਾ ਸ਼ਿਕਾਰ ਹੋਣਾ ਪੈਂਦਾ ਸੀ। ਏਵਿਤਾ ਕਹਿੰਦੀ ਹੈ ਕਿ ਇਹ ਸਭ ਮੇਰੇ ਲਈ ਆਸਾਨ ਨਹੀਂ ਸੀ। ਮੈਂ ਪ੍ਰਾਇਮਰੀ ਸਕੂਲ 'ਚ ਭੇਦਭਾਵ ਦਾ ਸ਼ਿਕਾਰ ਹੋਈ। ਇਹ ਇਕ ਜਵਾਨ ਕੁੜੀ ਲਈ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਸੀ। ਉਸ ਨੇ ਦੱਸਿਆ ਕਿ ਸਕੂਲ 'ਚ ਕੋਈ ਵੀ ਮੇਰਾ ਦੋਸਤ ਬਣਨ ਨੂੰ ਤਿਆਰ ਨਹੀਂ ਸੀ। ਸੈਕੰਡਰੀ ਸਕੂਲ 'ਚ ਉਸ ਨੂੰ ਆਪਣੀ ਅਧਿਆਪਿਕਾ ਮਾਂ ਦਾ ਸਾਥ ਮਿਲਿਆ। ਇਥੇ ਉਸ ਦਾ ਆਤਮ-ਵਿਸ਼ਵਾਸ ਵਾਪਸ ਆਉਣਾ ਸ਼ੁਰੂ ਹੋਇਆ ਅਤੇ ਸਾਥੀਆਂ ਨੇ ਵੀ ਉਸ ਨੂੰ ਨਾਰਮਲੀ ਟ੍ਰੀਟ ਕਰਨਾ ਸ਼ੁਰੂ ਕੀਤਾ। ਹਾਲਾਂਕਿ ਇਨਾਂ ਸਭ ਹੋਣ ਤੋਂ ਬਾਅਦ ਵੀ ਏਵਿਤਾ ਨੇ ਸਰਜਰੀ ਜ਼ਰੀਏ ਇਨ੍ਹਾਂ ਨੂੰ ਹਟਾਉਣ ਬਾਰੇ ਨਹੀਂ ਸੋਚਿਆ, ਸਗੋਂ ਇਨ੍ਹਾਂ ਤਿਲਾਂ ਨਾਲ ਅੱਗੇ ਵਧਣ ਦੀ ਗੱਲ ਸੋਚੀ। ਹੁਣ ਉਹ ਆਪਣੇ ਇਸ ਲੁੱਕ ਨਾਲ ਹੀ ਸੁੰਦਰਤਾ ਮੁਕਾਬਲੇ ਨੂੰ (ਬਿਊਟੀ ਕਾਨਟੈਸਟ) ਜਿੱਤਣਾ ਚਾਹੁੰਦੀ ਹੈ। ਉਹ ਮਿੱਸ ਯੂਨੀਵਰਸ ਮਲੇਸ਼ੀਆ ਲਈ ਹੋਣ ਵਾਲੇ ਮੁਕਾਬਲੇ 'ਚ ਆਡੀਸ਼ਨ ਦੇਵੇਗੀ। ਇਸ ਸਮੇਂ ਉਹ ਇਕ ਲੋਕਲ ਕੈਫੇ 'ਚ ਪਾਰਟ ਟਾਈਮ ਨੌਕਰੀ ਕਰ ਰਹੀ ਹੈ। ਉਸ ਨੂੰ ਉਮੀਦ ਹੈ ਕਿ ਉਸ ਦੀ ਸਟੋਰੀ ਅਤੇ ਐਟੀਟਿਊਡ ਇਸ ਤਰ੍ਹਾਂ ਦੇ ਹੋਰ ਵੀ ਲੋਕਾਂ ਨੂੰ ਅੱਗੇ ਵਧਣ ਦੀਆਂ ਉਮੀਦਾਂ ਨਾਲ ਭਰੇਗਾ। ਦੱਸਣਯੋਗ ਹੈ ਕਿ ਏਵਿਤਾ ਦੀ ਮਾਂ ਫਿਲੀਪੀਨਜ਼ ਅਤੇ ਪਿਤਾ ਮਲੇਸ਼ੀਅਨ ਹਨ, ਇਨ੍ਹਾਂ ਦੇ 5 ਬੱਚੇ ਹਨ। ਏਵਿਤਾ ਦੂਜੇ ਨੰਬਰ 'ਤੇ ਹੈ। ਏਵਿਤਾ ਬੋਰਨੀਓ ਆਈਲੈਂਡ 'ਚ ਪੈਦਾ ਹੋਈ ਸੀ।
ਸਰਜ਼ਰੀ ਕਰਾਉਣ 'ਚ ਸੀ ਰਿਸਕ
ਕਈ ਲੋਕਾਂ ਨੇ ਇਨ੍ਹਾਂ ਤਿਲਾਂ ਨੂੰ ਖਤਰਨਾਕ ਦੱਸਿਆ ਅਤੇ ਬੀਮਾਰੀ ਦਾ ਨਾਂ ਦਿੱਤਾ ਪਰ ਸਪੈਸ਼ਲਿਸਟ ਪੁਸ਼ਟੀ ਕਰ ਚੁੱਕੇ ਹਨ ਕਿ ਇਹ ਸਾਰੇ ਸਾਧਾਰਨ ਤਿਲ ਹਨ। ਡਾਕਟਰਸ ਨੇ ਏਵਿਤਾ ਨੂੰ ਸਰਜ਼ਰੀ ਦਾ ਪ੍ਰੋਸੀਜ਼ਰ ਨਾ ਕਰਵਾਉਣ ਦੀ ਸਲਾਹ ਦਿੱਤੀ ਸੀ ਅਤੇ ਇਸ ਨੂੰ ਸਿਹਤ ਲਈ ਖਤਰਨਾਕ ਦੱਸਿਆ ਸੀ। ਇਸ ਤੋਂ ਬਾਅਦ ਏਵਿਤਾ ਨੇ ਵੀ ਇਸ ਸੱਚਾਈ ਨੂੰ ਮੰਨ ਲਿਆ ਸੀ ਕਿ ਉਸ ਨੂੰ ਇਸੇ ਸਰੀਰ ਨਾਲ ਰਹਿਣਾ ਹੈ।
ਆਪਣੇ ਬਚਪਨ ਦੇ ਸ਼ਹਿਰ ਦੀ ਯਾਤਰਾ ਕਰਨਗੇ ਓਬਾਮਾ
NEXT STORY