ਜਲੰਧਰ (ਬਿਊਰੋ) - ਇੰਨੀ ਦਿਨੀਂ ਗਰਮੀ ਨੇ ਆਪਣਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਗਰਮੀ ਤੋਂ ਰਾਹਤ ਪਾਉਣ ਲਈ ਲੋਕ ਠੰਢੀਆਂ ਚੀਜਾਂ ਜਿਵੇਂ ਸ਼ਕੰਜਵੀ, ਕੋਲਡ ਡਰਿੰਕ, ਸ਼ਰਬਤ ਆਦਿ ਦੀ ਵਰਤੋਂ ਕਰਦੇ ਹਨ। ਗਰਮੀ ਤੋਂ ਬਚਣ ਲਈ ਜਲਜੀਰਾ ਪੀਣਾ ਸਿਹਤ ਲਈ ਬਹੁਤ ਲਾਭਕਾਰੀ ਹੁੰਦਾ ਹੈ। ਇਸ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ ਅਤੇ ਗਰਮੀ ਦਾ ਅਸਰ ਘੱਟ ਹੁੰਦਾ ਹੈ। ਇਸ 'ਚ ਮੌਜੂਦ ਪੋਸ਼ਕ ਤੱਤ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ। ਜਲਜੀਰਾ ਪੀਣ ਨਾਲ ਸਰੀਰ ਦੀ ਇਮਊਨਟੀ ਵੱਧਦੀ ਹੈ, ਜਿਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਅੱਜ ਅਸੀਂ ਤੁਹਾਨੂੰ ਜਲਜੀਰਾ ਬਣਾਉਣ ਦਾ ਤਰੀਕਾ ਅਤੇ ਇਸ ਨਾਲ ਹੋਣ ਵਾਲੇ ਫ਼ਾਇਦਿਆਂ ਬਾਰੇ ਦੱਸਾਂਗੇ....
ਜਲਜੀਰਾ ਪਾਣੀ ਬਣਾਉਣ ਦੀ ਵਿਧੀ
1 ਗਲਾਸ ਪਾਣੀ 'ਚ ਭੁੰਨਿਆ ਹੋਇਆ ਜੀਰਾ ਪਾਊਡਰ, ਅੰਬਚੂਰ ਪਾਊਡਰ, ਕਾਲਾ ਨਮਕ ਅਤੇ ਖੰਡ ਪਾ ਕੇ ਮਿਲਾਓ। ਇਸ 'ਚ ਪੁਦੀਨਾ ਅਤੇ ਹਰੇ ਧਨੀਏ ਦੇ ਪੱਤਿਆਂ ਨੂੰ ਪੀਸ ਕੇ ਮਿਲਾ ਲਓ। ਬਾਅਦ 'ਚ ਨਿੰਬੂ ਅਤੇ ਬਰਫ਼ ਪਾ ਕੇ ਪੀਓ।

ਜਲਜੀਰਾ ਪੀਣ ਦੇ ਫ਼ਾਇਦੇ...
1. ਸਰਦੀ-ਜ਼ੁਕਾਮ ਨੂੰ ਦੂਰ ਕਰੇ
ਗਰਮੀਆਂ ਦੇ ਮੌਸਮ ਵਿਚ ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ, ਜਿਸ ਨਾਲ ਸਰਦੀ-ਜ਼ੁਕਾਮ ਤੋਂ ਬਚਾਅ ਰਹਿੰਦਾ ਹੈ। ਜਲਜੀਰੇ 'ਚ ਵਿਟਾਮਿਨ ਬੀ-6 ਹੁੰਦਾ ਹੈ। ਇਸ ਨੂੰ ਪੀਣ ਨਾਲ ਦਿਮਾਗ ਦੀ ਤਾਕਤ ਤੇਜ਼ ਹੁੰਦੀ ਹੈ।
2. ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢੇ
ਗਰਮੀਆਂ ਦੇ ਮੌਸਮ ਵਿਚ ਜਲਜੀਰਾ ਪੀਣ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਸੌਖੇ ਤਰੀਕੇ ਨਾਲ ਬਾਹਰ ਨਿਕਲਦੇ ਹਨ। ਇਸ ਨਾਲ ਚਮੜੀ ਦੀ ਚਮਕ ਵਿਚ ਵਾਧਾ ਹੁੰਦਾ ਹੈ।

3. ਪਾਚਨ ਕਿਰਿਆ
ਗਰਮੀਆਂ ਦੇ ਮੌਸਮ ਵਿਚ ਜਲਜੀਰਾ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਥਾਇਮਾਲ ਹੁੰਦਾ ਹੈ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ ਅਤੇ ਕਬਜ਼ ਵੀ ਦੂਰ ਹੁੰਦੀ ਹੈ।
4. ਅਨੀਮੀਆ ਦੀ ਘਾਟ
ਜਲਜੀਰਾ ਪੀਣ ਨਾਲ ਅਨੀਮੀਆ ਦੀ ਸਮੱਸਿਆ ਦੂਰ ਹੁੰਦੀ ਹੈ। ਜੀਰੇ ‘ਚ ਲੋਹ ਪਦਾਰਥ ਕਾਫ਼ੀ ਮੌਜੂਦ ਹੁੰਦੇ ਹਨ। ਇਸ ਲਈ ਰੋਜ਼ਾਨਾ ਜਲਜੀਰਾ ਪੀਣ ਨਾਲ ਖੂਨ ਦੀ ਘਾਟ ਨਹੀਂ ਹੁੰਦੀ।
5. ਭਾਰ ਘੱਟ ਕਰੇ
ਜਲਜੀਰਾ ਪੀਣ ਨਾਲ ਭਾਰ ਘੱਟ ਹੁੰਦਾ ਹੈ। ਜਲਜੀਰੇ ‘ਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿੰਸ ਪਦਾਰਥਾਂ ਨੂੰ ਬਾਹਰ ਕੱਢਦਾ ਹੈ। ਇਸ ਨਾਲ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ।

6. ਡੀਹਾਈਡ੍ਰੇਸ਼ਨ ਦੀ ਸਮੱਸਿਆ
ਗਰਮੀ ‘ਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ, ਜਿਸ ਨੂੰ ਜਲਜੀਰਾ ਰਾਹੀਂ ਠੀਕ ਕੀਤਾ ਜਾਂਦਾ ਹੈ। ਇਹ ਆਂਤੜੀਆਂ ਨੂੰ ਠੀਕ ਰੱਖਦਾ ਹੈ। ਇਸ 'ਚ ਵਿਟਾਮਿਨ-ਸੀ ਹੁੰਦਾ ਹੈ, ਜਿਸ ਨਾਲ ਇਸ ਨੂੰ ਪੀਣ 'ਤੇ ਸਰੀਰ ਨੂੰ ਊਰਜਾ ਮਿਲਦੀ ਹੈ।
7. ਨਮੀ ਬਣਾਏ
ਗਰਮੀਆਂ ਦੇ ਮੌਸਮ ਵਿਚ ਜਲਜੀਰਾ ਪੀਣ ਨਾਲ ਸਰੀਰ 'ਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ।
8. ਗਰਭ ਅਵਸਥਾ 'ਚ ਫ਼ਾਇਦੇਮੰਦ
ਜਲਜੀਰੇ 'ਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਪਾਈ ਜਾਂਦੀ ਹੈ। ਇਹ ਗਰਭਵਤੀ ਜਨਾਨੀਆਂ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ।

ਮਈ ਦੇ ਪਹਿਲੇ ਹਫ਼ਤੇ ਹੀ ਗਰਮੀ ਨੇ ਕਢਾਏ 'ਵੱਟ', ਅਸਮਾਨੀ ਚੜ੍ਹਿਆ ਪਾਰਾ, ਜਨਤਾ ਹੋਈ ਹਾਲੋ-ਬੇਹਾਲ
NEXT STORY