ਬਿਊਨਸ ਆਇਰਸ (ਬਿਊਰੋ): ਅਰਜਨਟੀਨਾ ਦੇ ਇੱਕ ਵਿਆਹੁਤਾ ਜੋੜੇ ਨੇ ਆਪਣੇ ਸਰੀਰ ਵਿੱਚ 98 ਬਦਲਾਅ ਕਰਕੇ ਗਿਨੀਜ਼ ਵਰਲਡ ਰਿਕਾਰਡ (GWR) ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਵਿਕਟਰ ਹਿਊਗੋ ਪੇਰਾਲਟਾ ਅਤੇ ਗੈਬਰੀਏਲਾ ਪੇਰਾਲਟਾ ਨੇ ਦੁਨੀਆ ਵਿੱਚ ਸਭ ਤੋਂ ਵੱਧ ਬਾਡੀ ਮੋਡੀਫੀਕੇਸ਼ਨ ਕੀਤੀ ਹੈ। ਉਹਨਾਂ ਨੇ ਚਿਹਰੇ ਤੋਂ ਲੈ ਕੇ ਪੈਰਾਂ ਤੱਕ ਹਰ ਜਗ੍ਹਾ ਟੈਟੂ, ਇਮਪਲਾਂਟ ਅਤੇ ਪੀਅਰਸਿੰਗ ਕਰਵਾਈ ਹੈ।
ਅੱਖ ਅਤੇ ਜੀਭ 'ਤੇ ਵੀ ਬਣਵਾਇਆ ਟੈਟੂ

ਵਿਕਟਰ ਅਤੇ ਗੈਬਰੀਏਲਾ ਦਾ ਪੂਰਾ ਸਰੀਰ ਟੈਟੂ ਨਾਲ ਢੱਕਿਆ ਹੋਇਆ ਹੈ। ਉਨ੍ਹਾਂ ਨੇ ਮਿਲ ਕੇ 50 ਬਾਡੀ ਪੀਅਰਸਿੰਗ, 8 ਮਾਈਕ੍ਰੋਡਰਮਲ, 14 ਬਾਡੀ ਇੰਪਲਾਂਟ ਅਤੇ 5 ਡੈਂਟਲ ਇੰਪਲਾਂਟ ਕਰਵਾਏ ਹਨ। ਨਾਲ ਹੀ ਉਹਨਾਂ ਦੇ 4 ਈਅਰ ਐਕਸਪੈਂਡਰ, 2 ਈਅਰ ਬੋਲਟ ਅਤੇ ਇੱਕ ਕਾਂਟੇਦਾਰ ਜੀਭ ਹੈ। ਗੈਬਰੀਏਲਾ ਨੇ ਅੱਖਾਂ ਦੇ ਅੰਦਰ ਵੀ ਟੈਟੂ ਬਣਵਾਏ ਹਨ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਕਾਲਾ ਰੰਗ ਦਿੱਤਾ ਹੈ। ਹਾਲਾਂਕਿ ਵਿਕਟਰ ਦੇ ਅਨੁਸਾਰ ਜੀਭ ਨੂੰ ਪੇਂਟ ਕਰਵਾਉਣਾ ਉਸ ਲਈ ਸਭ ਤੋਂ ਦਰਦਨਾਕ ਅਨੁਭਵ ਸੀ।
24 ਸਾਲ ਪਹਿਲਾਂ ਹੋਈ ਮੁਲਾਕਾਤ

ਵਿਕਟਰ ਅਤੇ ਗੈਬਰੀਏਲਾ ਲਗਭਗ 24 ਸਾਲ ਪਹਿਲਾਂ ਅਰਜਨਟੀਨਾ ਦੇ ਬਿਊਨਸ ਆਇਰਸ ਵਿੱਚ ਇੱਕ ਮੋਟਰਸਾਈਕਲ ਈਵੈਂਟ ਵਿੱਚ ਮਿਲੇ ਸਨ। ਇੱਥੇ ਇਕੱਠੇ ਸਮਾਂ ਬਿਤਾਉਣ ਤੋਂ ਬਾਅਦ, ਉਨ੍ਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ। ਦੋਵੇਂ ਬਾਡੀ ਮੋਡੀਫਿਕੇਸ਼ਨ ਦੇ ਸ਼ੌਕੀਨ ਹਨ। ਇਸ ਲਈ ਉਨ੍ਹਾਂ ਨੇ ਇਕੱਠੇ ਰਹਿਣ ਅਤੇ ਆਪਣੇ ਸਰੀਰ 'ਤੇ ਟੈਟੂ ਅਤੇ ਇਮਪਲਾਂਟ ਕਰਵਾਉਣ ਦਾ ਫ਼ੈਸਲਾ ਕੀਤਾ। ਵਿਕਟਰ ਨੇ ਆਪਣਾ ਪਹਿਲਾ ਟੈਟੂ 2009 ਵਿੱਚ ਬਣਵਾਇਆ ਸੀ। ਇਸ ਤੋਂ ਬਾਅਦ ਗੈਬਰੀਏਲਾ ਨੇ ਵੀ ਉਸ ਦਾ ਸਾਥ ਦਿੱਤਾ। ਅੱਜ ਉਨ੍ਹਾਂ ਦੇ ਵਿਆਹ ਨੂੰ 14 ਸਾਲ ਹੋ ਗਏ ਹਨ।
ਕਰਵਾਏ ਕਈ ਤਰ੍ਹਾਂ ਦੇ ਬਾਡੀ ਆਰਟ

ਜੋੜੇ ਲਈ ਬਾਡੀ ਮੋਡੀਫੀਕੇਸ਼ਨ ਕਿਸੇ ਬਾਡੀ ਆਰਟ ਤੋਂ ਘੱਟ ਨਹੀਂ ਹੈ। GWR ਨਾਲ ਗੱਲਬਾਤ ਵਿੱਚ, ਵਿਕਟਰ ਨੇ ਕਿਹਾ - ਟੈਟੂ ਕਿਸੇ ਵਿਅਕਤੀ ਨੂੰ ਚੰਗਾ ਜਾਂ ਬੁਰਾ ਨਹੀਂ ਬਣਾਉਂਦਾ। ਇਹ ਸਿਰਫ਼ ਇੱਕ ਕਲਾ ਹੈ। ਜ਼ਿੰਦਗੀ ਦਾ ਆਨੰਦ ਮਾਣੋ, ਇਸ ਕਲਾ ਦਾ ਆਨੰਦ ਮਾਣੋ। ਇਸ ਕਲਾ ਨੇ ਮੇਰੇ ਬਹੁਤ ਸਾਰੇ ਸੁਪਨੇ ਪੂਰੇ ਕੀਤੇ ਹਨ, ਜਿਵੇਂ ਕਿ 20 ਦੇਸ਼ਾਂ ਦੀ ਯਾਤਰਾ ਕਰਨਾ, ਉਨ੍ਹਾਂ ਦੇ ਸੱਭਿਆਚਾਰ ਨੂੰ ਜਾਣਨਾ ਅਤੇ ਪੂਰੀ ਦੁਨੀਆ ਵਿੱਚ ਨਵੇਂ ਦੋਸਤ ਬਣਾਉਣਾ।ਗੈਬਰੀਏਲਾ ਅਤੇ ਵਿਕਟਰ ਲਈ ਸਰੀਰ ਦਾ ਮੋਡੀਫਿਕੇਸ਼ਨ ਕਰਾਉਣਾ ਕਲਾ ਦਾ ਪ੍ਰਗਟਾਵਾ ਅਤੇ ਸੁਤੰਤਰਤਾ ਦੀ ਨਿਸ਼ਾਨੀ ਹੈ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਲੋਕ ਉਨ੍ਹਾਂ ਬਾਰੇ ਕੀ ਸੋਚਦੇ ਹਨ। ਜ਼ਿਆਦਾਤਰ ਲੋਕ ਉਨ੍ਹਾਂ ਦੇ ਇਸ ਰੂਪ ਤੋਂ ਡਰਦੇ ਹਨ, ਇਸ ਲਈ ਇਸ ਜੋੜੇ ਨੂੰ 'ਨਰਕ ਦੇ ਏਂਜਲਸ' ਵੀ ਕਿਹਾ ਜਾਂਦਾ ਹੈ।
ਪਹਿਲਾਂ ਵੀ ਬਣਾਏ ਕਈ ਰਿਕਾਰਡ
ਪੜ੍ਹੋ ਇਹ ਅਹਿਮ ਖ਼ਬਰ-2 ਸਾਲ ਦੇ ਬੱਚੇ ਨੂੰ ਫਲੈਟ 'ਚ ਇਕੱਲਾ ਛੱਡ ਕੇ ਛੁੱਟੀਆਂ ਮਨਾਉਣ ਗਏ ਮਾਪੇ, ਹੁਣ ਗ੍ਰਿਫ਼ਤਾਰ
ਇਹ ਜੋੜਾ ਪਹਿਲਾਂ ਹੀ ਵੱਧ ਤੋਂ ਵੱਧ ਬਾਡੀ ਮੋਡੀਫੀਕੇਸ਼ਨ ਦਾ ਰਿਕਾਰਡ ਬਣਾ ਚੁੱਕਾ ਹੈ। 2014 ਵਿੱਚ ਉਸਨੇ 84 ਭਿੰਨਤਾਵਾਂ ਦੇ ਨਾਲ ਗਿਨੀਜ਼ ਵਰਲਡ ਰਿਕਾਰਡ ਵਿੱਚ ਪ੍ਰਵੇਸ਼ ਕੀਤਾ। ਇਨ੍ਹਾਂ ਤੋਂ ਇਲਾਵਾ ਮੈਕਸੀਕੋ ਦੀ ਰਹਿਣ ਵਾਲੀ ਮਾਰੀਆ ਨੂੰ 49 ਬਾਡੀ ਮੋਡੀਫੀਕੇਸ਼ਨ ਅਤੇ 99% ਸਰੀਰ 'ਤੇ ਟੈਟੂ ਬਣਾਉਣ ਲਈ ਜੀਡਬਲਯੂਆਰ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਲੁੱਕ ਲਈ ਉਸ ਨੂੰ ਰੀਅਲ ਲਾਈਫ ਵੈਂਪਾਇਰ ਵੀ ਕਿਹਾ ਜਾਂਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਾਈਡੇਨ ਨੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਮੁੜ ਦੁਹਰਾਇਆ
NEXT STORY