ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਦੇ ਮੁਖੀ ਨੇ ਕੋਰੋਨਾ ਵਾਇਰਸ ਟੀਕਿਆਂ ਦੀ ਵੱਡੀ ਸਪਲਾਈ ਵਾਲੇ ਅਮੀਰ ਦੇਸ਼ਾਂ ਨਾਲ ਸਾਲ ਦੇ ਆਖਿਰ ਤੱਕ ਬੂਸਟਰ ਖੁਰਾਕਾਂ ਦੇਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਡਬਲਯੂ.ਐੱਚ.ਓ. ਦੇ ਡਾਇਰੈਕਟਰ-ਜਨਰਲ ਟੇਡ੍ਰੋਸ ਐਡਨਾਮ ਗੇਬ੍ਰਾਯਿਸਸ ਨੇ ਬੁੱਧਵਾਰ ਨੂੰ ਇਹ ਵੀ ਕਿਹਾ ਕਿ ਉਹ ਦਵਾਈ ਨਿਰਮਾਤਾਵਾਂ ਦੇ ਇਕ ਮੁਖੀ ਸੰਘ ਦੀਆਂ ਟਿੱਪਣੀਆਂ 'ਤੇ 'ਹੈਰਾਨ' ਹਨ ਜਿਨ੍ਹਾਂ ਨੇ ਕਿਹਾ ਕਿ ਵੈਕਸੀਨ ਦੀ ਸਪਲਾਈ ਇੰਨੀ ਜ਼ਿਆਦਾ ਹੈ ਕਿ ਉਨ੍ਹਾਂ ਦੇਸ਼ਾਂ 'ਚ ਬੂਸਟਰ ਖੁਰਾਕ ਅਤੇ ਟੀਕਾਕਰਨ ਦੋਵਾਂ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਨੂੰ ਟੀਕੇ ਦੀ ਸਖਤ ਲੋੜ ਤਾਂ ਹੈ ਪਰ ਉਹ ਇਨ੍ਹਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।
ਇਹ ਵੀ ਪੜ੍ਹੋ :ਕੋਲੋਰਾਡੋ ਦੇ ਮਨੋਰੰਜਨ ਪਾਰਕ 'ਚ 6 ਸਾਲਾ ਬੱਚੀ ਦੀ ਹੋਈ ਮੌਤ
ਉਨ੍ਹਾਂ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਮੈਂ ਟੀਕੇ ਦੀ ਗਲੋਬਲ ਸਪਲਾਈ ਨੂੰ ਕੰਟਰੋਲ ਕਰਨ ਵਾਲੀਆਂ ਕੰਪਨੀਆਂ ਅਤੇ ਦੇਸ਼ਾਂ ਦੀ ਇਸ ਭਾਵਨਾ 'ਤੇ ਚੁੱਪ ਨਹੀਂ ਰਹਾਂਗਾ ਕਿ ਦੁਨੀਆ ਦੇ ਗਰੀਬ ਦੇਸ਼ਾਂ ਨੂੰ ਬਚੀਆਂ ਹੋਈਆਂ ਖੁਰਾਕਾਂ ਨਾਲ ਸੰਤੁਸ਼ਟੀ ਕਰਨੀ ਚਾਹੀਦੀ ਹੈ। ਟੇਡ੍ਰੋਸ ਨੇ ਪਹਿਲਾਂ ਸਤੰਬਰ ਦੇ ਆਖਿਰ ਤੱਕ ਬੂਸਟਰ ਖੁਰਾਕਾਂ ਦੇਣ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਸੀ ਪਰ ਅਮਰੀਕਾ ਅਤੇ ਹੋਰ ਦੇਸ਼ ਖੁਰਾਕਾਂ ਦੇਣਾ ਸ਼ੁਰੂ ਕਰ ਚੁੱਕੇ ਹਨ ਜਾਂ ਕਮਜ਼ੋਰ ਲੋਕਾਂ ਨੂੰ ਖੁਰਾਕਾਂ ਦੇਣ ਦੀ ਯੋਜਨਾ 'ਤੇ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਫੋਰਡ ਨੂੰ ਭਾਰਤ 'ਚ ਕਰਨਾ ਪੈ ਰਿਹੈ ਮੁਸ਼ਕਲਾਂ ਦਾ ਸਾਹਮਣਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤਾਲਿਬਾਨ ਦੇ ਜ਼ਰੀਏ ਆਪਣਾ ਹਿੱਤ ਸਾਧਣ ਦੀ ਕੋਸ਼ਿਸ਼ 'ਚ ਚੀਨ, ਸਾਡੀ ਨਜ਼ਰ ਬਣੀ ਰਹੇਗੀ: ਬਾਈਡੇਨ
NEXT STORY