ਲੰਡਨ (ਭਾਸ਼ਾ): ਬ੍ਰਿਟੇਨ ਸਰਕਾਰ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਤਾਲਾਬੰਦੀ ਦੀ ਉਲੰਘਣਾ ਸਬੰਧੀ ਸਰਕਾਰੀ ਪਾਰਟੀ ਦੀ ਜਾਂਚ ਰਿਪੋਰਟ ਮਿਲ ਗਈ ਹੈ। ਕੈਬਨਿਟ ਦਫ਼ਤਰ ਦੇ ਅਨੁਸਾਰ ਸੀਨੀਅਰ ਲੋਕ ਸੇਵਕ ਸੂ ਗ੍ਰੇ ਨੇ ਪ੍ਰਧਾਨ ਮੰਤਰੀ ਨੂੰ ਆਪਣੀ ਜਾਂਚ 'ਤੇ ਇੱਕ ਅਪਡੇਟ ਜਾਣਕਾਰੀ ਪ੍ਰਦਾਨ ਕੀਤੀ ਹੈ। ਜਾਨਸਨ ਦੇ ਦਫਤਰ ਨੇ ਵਾਅਦਾ ਕੀਤਾ ਕਿ ਰਿਪੋਰਟ "ਜਲਦ" ਪ੍ਰਕਾਸ਼ਿਤ ਕੀਤੀ ਜਾਵੇਗੀ ਅਤੇ ਪ੍ਰਧਾਨ ਮੰਤਰੀ ਬਾਅਦ ਵਿਚ ਇਸ ਦੇ ਨਤੀਜਿਆਂ ਬਾਰੇ ਸੰਸਦ ਨੂੰ ਸੰਬੋਧਿਤ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਕੋਵਿਡ ਨਿਯਮਾਂ ਦੀ ਉਲੰਘਣਾ ਕਰ ਪਾਰਟੀ 'ਚ ਸ਼ਾਮਲ ਹੋਏ ਹਾਂਗਕਾਂਗ ਦੇ ਅਧਿਕਾਰੀ ਨੇ ਦਿੱਤਾ ਅਸਤੀਫਾ
ਪਰ ਮਾਮਲੇ ਵਿੱਚ ਇੱਕ ਵੱਖਰੀ ਪੁਲਸ ਜਾਂਚ ਕਾਰਨ ਗ੍ਰੇ ਦੇ ਕੁਝ ਨਤੀਜਿਆਂ ਨੂੰ ਰੋਕਿਆ ਗਿਆ ਹੈ। ਦੋਸ਼ ਹੈ ਕਿ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਵਿੱਚ ਲਗਾਈਆਂ ਪਾਬੰਦੀਆਂ ਦੀ ਉਲੰਘਣਾ ਕਰ ਕੇ ਪਾਰਟੀ ਆਯੋਜਿਤ ਕੀਤੀ, ਜਿਸ ਨਾਲ ਜਨਤਾ ਵਿਚ ਗੁੱਸਾ ਹੈ ਅਤੇ ਕੁਝ ਕੰਜ਼ਰਵੇਟਿਵ ਸੰਸਦ ਮੈਂਬਰਾਂ ਨੇ ਜਾਨਸਨ ਦੇ ਅਸਤੀਫੇ ਦੀ ਮੰਗ ਕੀਤੀ ਹੈ। ਜਾਨਸਨ ਨੇ ਆਪਣੇ ਆਲੋਚਕਾਂ ਤੋਂ ਗ੍ਰੇ ਦੇ ਨਤੀਜਿਆਂ ਦਾ ਇੰਤਜ਼ਾਰ ਕਰਨ ਦੀ ਅਪੀਲ ਕੀਤੀ ਹੈ।
ਜਰਮਨੀ 'ਚ ਗਸ਼ਤ ਕਰ ਰਹੇ 2 ਪੁਲਸ ਅਧਿਕਾਰੀਆਂ ਦਾ ਗੋਲੀ ਮਾਰ ਕੇ ਕਤਲ
NEXT STORY