ਇੰਟਰਨੈਸ਼ਨਲ ਡੈਸਕ- ਵਿਆਹ ਤੋੋਂ ਬਾਅਦ ਜੋੜਾ ਅਕਸਰ ਹਨੀਮੂਨ ਲਈ ਜਾਂਦਾ ਹੈ। ਪਰ ਜੇਕਰ ਕਦੇ ਕਿਸੇ ਲਾੜੇ ਜਾਂ ਲਾੜੀ ਨੂੰ ਹਨੀਮੂਨ 'ਤੇ ਇਕੱਲੇ ਹੀ ਜਾਣਾ ਪਵੇ ਤਾਂ ਸਥਿਤੀ ਕਿਹੋ ਜਿਹੀ ਹੋਵੇਗੀ। ਇਸ ਬਾਰੇ ਕਲਪਨਾ ਕਰਨਾ ਵੀ ਮੁਸ਼ਕਲ ਹੈ। ਹੋ ਸਕਦਾ ਹੈ ਇਹ ਸੁਣ ਕੇ ਤੁਹਾਨੂੰ ਕਿਸੇ ਫਿਲਮ ਦੀ ਯਾਦ ਆ ਜਾਵੇ। ਪਰ ਅਜਿਹੀ ਹੀ ਇੱਕ ਸੱਚੀ ਘਟਨਾ ਕੈਨੇਡਾ ਵਿੱਚ ਵਾਪਰੀ ਹੈ। ਇਹ ਕਹਾਣੀ ਕਾਫੀ ਦੁਖਦਾਈ ਹੈ।
ਕੈਨੇਡਾ ਦੀ ਰਹਿਣ ਵਾਲੀ Laura Murphy ਨੇ TikTok 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਉਸ ਨੇ ਦੱਸਿਆ ਕਿ ਵਿਆਹ ਤੋਂ ਇਕ ਮਹੀਨਾ ਪਹਿਲਾਂ ਉਸ ਦੇ ਮੰਗੇਤਰ ਦੀ ਮੌਤ ਹੋ ਗਈ। ਉਸ ਨੇ ਵੀਡੀਓ 'ਚ ਕਿਹਾ, 'ਇਹ ਮੇਰੀ ਜ਼ਿੰਦਗੀ ਦਾ ਸਦਮਾ ਹੈ। ਅਸੀਂ ਵਿਆਹ ਤੋਂ ਪਹਿਲਾਂ ਹੀ ਹਨੀਮੂਨ ਦੀ ਜਗ੍ਹਾ ਬਾਰੇ ਪਲਾਨ ਕੀਤਾ ਸੀ। ਉਸ ਦੇ ਹੋਣ ਵਾਲੇ ਪਤੀ ਡੇਵੋਨ ਓ'ਗ੍ਰੇਡੀ ਨੂੰ ਲੰਡਨ ਪਸੰਦ ਸੀ। ਹਾਲਾਂਕਿ ਮਰਫੀ ਇਸ ਗੱਲ ਨਾਲ ਬੁਰੀ ਤਰ੍ਹਾਂ ਟੁੱਟ ਗਈ ਕਿ ਉਸਦੇ ਹੋਣ ਵਾਲੇ ਲਾੜੇ ਦੀ ਵਿਆਹ ਤੋਂ ਪਹਿਲਾਂ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ-ਬੋਰੀਆਂ 'ਚ ਨੋਟ ਭਰ ਕੇ ਬੈਂਕ 'ਚੋਂ ਬਾਹਰ ਆ ਰਹੇ ਲੋਕ, ਇਸ ਦੇਸ਼ 'ਚ ਹੈਰਾਨੀਜਨਕ ਨਜ਼ਾਰਾ
ਆਪਣੇ ਹੋਣ ਵਾਲੇ ਪਤੀ ਦੀ ਮੌਤ ਤੋਂ ਬਾਅਦ ਮਰਫੀ ਉਸਦੀ ਯਾਦ ਵਿਚ ਇਕੱਲੇ ਹੀ ਹਨੀਮੂਨ 'ਤੇ ਗਈ। ਮਰਫੀ ਨੇ ਸੋਸ਼ਲ ਮੀਡੀਆ 'ਤੇ ਆਪਣੀ ਯਾਤਰਾ ਦੀ ਇਕ ਵੀਡੀਓ ਕਲਿੱਪ ਸ਼ੇਅਰ ਕੀਤੀ ਹੈ। ਮਰਫੀ ਨੇ ਕਿਹਾ ਕਿ ਦੁੱਖ ਤੁਹਾਨੂੰ ਬਹੁਤ ਇਕੱਲਾ ਬਣਾ ਦਿੰਦਾ ਹੈ। ਇਸ ਲਈ ਮੈਂ ਆਪਣੀ ਯਾਤਰਾ ਨੂੰ ਰਿਕਾਰਡ ਕਰਨ ਦਾ ਫ਼ੈਸਲਾ ਕੀਤਾ। ਮਰਫੀ ਭਾਵਨਾਤਮਕ ਤੌਰ 'ਤੇ ਕਹਿੰਦੀ ਹੈ, ਸ਼ਾਇਦ ਇਸ ਤਰ੍ਹਾਂ, ਉਹ ਡੇਵੋਨ ਨਾਲ ਜੁੜ ਸਕਦੀ ਹੈ ਜੋ ਪਰਲੋਕ ਵਿੱਚ ਪਹੁੰਚ ਗਿਆ ਹੈ। ਉਂਝ ਇਹ ਘਟਨਾ ਸਤੰਬਰ ਮਹੀਨੇ ਦੀ ਹੈ। ਪਰ ਹਾਲ ਹੀ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਉਸ ਦੀ ਕਹਾਣੀ ਸੁਣ ਕੇ ਨੇਟੀਜ਼ਨ ਭਾਵੁਕ ਹੋ ਗਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਾਰਜੀਆ: ਤਬਿਲਿਸੀ 'ਚ ਹਿਰਾਸਤ 'ਚ ਲਏ ਗਏ 400 ਤੋਂ ਵੱਧ ਲੋਕ
NEXT STORY