ਲੰਡਨ (ਬਿਊਰੋ)— ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿਚ ਨਵਾਂ ਮਹਿਮਾਨ ਆਉਣ ਵਾਲਾ ਹੈ। ਸਾਰਿਆਂ ਦੀਆਂ ਨਜ਼ਰਾਂ ਇਸ ਖਬਰ 'ਤੇ ਹਨ। ਪ੍ਰਿੰਸ ਹੈਰੀ ਦੀ ਪਤਨੀ ਡਚੇਸ ਆਫ ਸਸੈਕਸ ਮੇਗਨ ਮਾਰਕੇਲ (37) ਅਪ੍ਰੈਲ ਦੇ ਅਖੀਰ ਜਾਂ ਮਈ ਦੇ ਪਹਿਲੇ ਹਫਤੇ ਵਿਚ ਬੱਚੇ ਨੂੰ ਜਨਮ ਦੇ ਸਕਦੀ ਹੈ। ਇੱਥੇ ਦੱਸ ਦਈਏ ਕਿ ਬੀਤੇ ਸਾਲ 19 ਮਈ ਨੂੰ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਾਰਕੇਲ ਦਾ ਵਿਆਹ ਹੋਇਆ ਸੀ। ਬ੍ਰਿਟਿਸ਼ ਸ਼ਾਹੀ ਪਰਿਵਾਰ ਵਿਚ ਅਜਿਹਾ ਪਹਿਲੀ ਵਾਰੀ ਹੋਵੇਗਾ ਜਦੋਂ ਮੇਗਨ ਦੀ ਡਿਲੀਵਰੀ ਸ਼ਾਹੀ ਪਰਿਵਾਰ ਦੇ ਡਾਕਟਰ ਨਹੀਂ ਕਰਵਾਉਣਗੇ। ਜਾਣਕਾਰੀ ਮੁਤਾਬਕ ਮੇਗਨ ਨੇ ਸ਼ਾਹੀ ਪਰਿਵਾਰ ਦੇ ਡਾਕਟਰ ਤੋਂ ਡਿਲੀਵਰੀ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ।
ਮੇਗਨ ਦਾ ਕਹਿਣਾ ਹੈ ਕਿ ਉਹ ਕਿਸੇ ਸੂਟ-ਬੂਟ ਪਹਿਨੇ ਸ਼ਖਸ ਕੋਲੋਂ ਆਪਣੀ ਡਿਲੀਵਰੀ ਨਹੀਂ ਕਰਵਾਉਣਾ ਚਾਹੁੰਦੀ। ਉਨ੍ਹਾਂ ਨੇ ਕਿਹਾ,''ਮੈਂ ਆਪਣੀ ਡਿਲੀਵਰੀ ਲਈ ਮਹਿਲਾ ਡਾਕਟਰ ਅਤੇ ਇਕ ਟੀਮ ਨੂੰ ਚੁਣਿਆ ਹੈ, ਜੋ ਮੇਰੀ ਡਿਲੀਵਰੀ ਕਰਵਾਉਣਗੇ।'' ਉਨ੍ਹਾਂ ਦੇ ਇਸ ਫੈਸਲੇ ਨਾਲ ਸ਼ਾਹੀ ਪਰਿਵਾਰ ਦੀ ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਟੁੱਟ ਜਾਵੇਗੀ। ਸ਼ਾਹੀ ਪਰਿਵਾਰ ਵਿਚ ਮਸ਼ਹੂਰ Gynecologist ਐਲਨ ਫੌਰਿੰਗ ਅਤੇ ਗਾਏ ਥੋਰਪੇ-ਬੀਸਟਨ ਜਿਹੇ ਮਾਹਰ ਸ਼ਾਮਲ ਹਨ, ਜੋ ਆਪਣੀ ਸੇਵਾ ਲਈ ਪੈਸੇ ਨਹੀਂ ਲੈਂਦੇ ਹਨ। ਗਾਏ ਥੋਰਪੇ ਬੀਸਟਨ ਦੁਨੀਆ ਵਿਚ ਸਭ ਤੋਂ ਖਤਰਨਾਕ ਡਿਲੀਵਰੀ ਕਰਵਾਉਣ ਲਈ ਮਸ਼ਹੂਰ ਹਨ। ਸ਼ਾਹੀ ਪਰਿਵਾਰ ਦੀ ਹੁਣ ਤੱਕ ਦੀ ਡਿਲੀਵਰੀ ਇਨ੍ਹਾਂਂ ਦੋਹਾਂ ਡਾਕਟਰਾਂ ਨੇ ਕਰਵਾਈ ਹੈ। ਮੇਗਨ ਹੁਣ ਤੱਕ ਇਨ੍ਹਾਂ ਦੀ ਦੇਖਭਾਲ ਵਿਚ ਆਪਣਾ ਇਲਾਜ ਕਰਵਾ ਰਹੀ ਸੀ।
ਕੁਝ ਦਿਨ ਪਹਿਲਾਂ ਮੇਗਨ ਨੇ ਇਕ ਮਹਿਲਾ ਡਾਕਟਰ ਦੀ ਦੇਖਭਾਲ ਵਿਚ ਆਪਣੀ ਡਿਲੀਵਰੀ ਕਰਵਾਏ ਜਾਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਇਲਾਵਾ ਵਿੰਡਸਰ ਨੇੜੇ ਉਨ੍ਹਾਂ ਨੇ ਇਕ ਨਵਾਂ ਹਸਪਤਾਲ ਦੇਖਿਆ ਹੈ ਜਿੱਥੇ ਉਹ ਬੱਚੇ ਨੂੰ ਜਨਮ ਦੇਵੇਗੀ। ਇਹ ਪਹਿਲਾ ਅਜਿਹਾ ਮੌਕਾ ਹੋਵੇਗਾ ਜਦੋਂ ਸ਼ਾਹੀ ਪਰਿਵਾਰ ਦੀ ਪ੍ਰਿੰਸੈੱਸ ਪੇਡਿੰਗਟਨ ਦੇ ਸੈਂਟ ਮੈਰੀ ਹਸਪਤਾਲ ਵਿਚ ਬੱਚੇ ਨੂੰ ਜਨਮ ਨਹੀਂ ਦੇਵੇਗੀ। ਇਕ ਸੂਤਰ ਨੇ ਮੇਗਨ ਦੇ ਫੈਸਲੇ ਦਾ ਸਮਰਥਨ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦਾ ਬੱਚਾ ਹੈ ਅਤੇ ਉਸ ਲਈ ਫੈਸਲੇ ਲੈਣ ਦਾ ਅਧਿਕਾਰ ਉਨ੍ਹਾਂ ਨੂੰ ਹੈ।
317 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ਼ ਦੀ ਹੋਈ ਐਮਰਜੈਂਸੀ ਲੈਂਡਿੰਗ
NEXT STORY