ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ): ਯੂਕੇ ਅਤੇ ਆਸਟ੍ਰੇਲੀਆ ਨੇ ਸੋਮਵਾਰ ਨੂੰ ਬ੍ਰੈਗਜ਼ਿਟ ਤੋਂ ਬਾਅਦ ਦੇ ਵਪਾਰਕ ਸਮਝੌਤੇ ਦੀਆਂ ਵਿਆਪਕ ਸ਼ਰਤਾਂ 'ਤੇ ਸਹਿਮਤੀ ਜਤਾਈ ਹੈ, ਜਿਹਨਾਂ ਦਾ ਐਲਾਨ ਮੰਗਲਵਾਰ ਨੂੰ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਬੋਰਿਸ ਜਾਨਸਨ ਅਤੇ ਉਸ ਦੇ ਆਸਟ੍ਰੇਲੀਆਈ ਹਮਰੁਤਬਾ ਸਕੌਟ ਮੌਰੀਸਨ ਨੇ ਡਾਉਨਿੰਗ ਸਟ੍ਰੀਟ ਵਿੱਚ ਰਾਤ ਦੇ ਖਾਣੇ ਤੋਂ ਬਾਅਦ ਇਸ ਸਮਝੌਤੇ 'ਤੇ ਸਹਿਮਤੀ ਜਤਾਈ।
ਡਾਉਨਿੰਗ ਸਟ੍ਰੀਟ ਅਨੁਸਾਰ ਜੇ ਇਸ ਦੀ ਪੁਸ਼ਟੀ ਹੋਜਾਂਦੀ ਹੈ ਤਾਂ ਇਹ ਸਮਝੌਤਾ ਯੂਰਪੀਅਨ ਯੂਨੀਅਨ ਤੋਂ ਯੂਕੇ ਦੇ ਬਾਹਰ ਜਾਣ ਤੋਂ ਬਾਅਦ ਦਾ ਪਹਿਲਾ ਵਪਾਰਕ ਸਮਝੌਤਾ ਹੋਵੇਗਾ। ਇਸ ਸਮਝੌਤੇ ਤਹਿਤ ਦੋਵਾਂ ਦੇਸ਼ਾਂ ਦੇ ਖੁਰਾਕ ਉਤਪਾਦਕਾਂ ਦੀ ਇੱਕ ਦੂਜੇ ਦੇ ਬਾਜ਼ਾਰਾਂ ਵਿੱਚ ਅਸਾਨ ਪਹੁੰਚ ਦੀ ਉਮੀਦ ਕੀਤੀ ਜਾਂਦੀ ਹੈ। ਬ੍ਰਿਟੇਨ ਦੀ ਸਰਕਾਰ ਅਨੁਸਾਰ ਟਰਾਂਸ-ਪੈਸੀਫਿਕ ਪਾਰਟਨਰਸ਼ਿਪ (ਸੀ ਪੀ ਟੀ ਪੀ ਪੀ) ਲਈ ਵਿਆਪਕ ਅਤੇ ਪ੍ਰਗਤੀਸ਼ੀਲ ਸਮਝੌਤੇ ਦੀ ਮੈਂਬਰਸ਼ਿਪ ਬ੍ਰਿਟਿਸ਼ ਕਿਸਾਨਾਂ ਨੂੰ ਵੱਡੇ ਮੌਕੇ ਪ੍ਰਦਾਨ ਕਰ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਸਿੱਖ ਸਾਂਸਦ ਨੇ ਮੁਸਲਿਮ ਵਿਰੋਧੀ ਬਿੱਲ ਦੇ ਸਮਰਥਨ ਲਈ ਮੰਗੀ ਮੁਆਫ਼ੀ
ਹਾਲਾਂਕਿ, ਯੂਕੇ ਦੁਆਰਾ ਆਪਣੇ ਭੋਜਨ ਦੇ ਮਿਆਰਾਂ ਸਬੰਧੀ ਸਮਝੌਤਾ ਕਰਨ ਬਾਰੇ ਖੇਤੀਬਾੜੀ ਭਾਈਚਾਰੇ ਵਿੱਚ ਵੀ ਚਿੰਤਾਵਾਂ ਪਾਈਆਂ ਜਾ ਰਹੀਆਂ ਹਨ ਕਿਉਂਕਿ ਆਸਟ੍ਰੇਲੀਆ ਦੇ ਕਿਸਾਨਾਂ ਨੂੰ ਹਾਰਮੋਨ ਵਾਧੇ ਦੇ ਕੁਝ ਪ੍ਰਮੋਟਰ, ਕੀਟਨਾਸ਼ਕਾਂ ਆਦਿ ਦੀ ਵਰਤੋਂ ਕਰਨ ਦੀ ਆਗਿਆ ਹੈ ਜੋ ਕਿ ਯੂਕੇ ਵਿੱਚ ਪਾਬੰਦੀਸ਼ੁਦਾ ਹਨ।
ਯੂਕੇ: ਫਿਟਨੈੱਸ ਟੈਸਟਾਂ ਅਨੁਸਾਰ ਹਜ਼ਾਰਾਂ ਬ੍ਰਿਟਿਸ਼ ਫੌਜੀ ਮੋਟਾਪੇ ਦਾ ਸ਼ਿਕਾਰ
NEXT STORY