ਲੰਡਨ- ਅਮਰੀਕਾ ਤੋਂ ਬਾਅਦ ਬ੍ਰਿਟੇਨ ਨੇ ਵੀ ਸੇਵਾਮੁਕਤ ਪਾਕਿਸਤਾਨੀ ਪੁਲਸ ਅਧਿਕਾਰੀ ਰਾਵ ਅਨਵਰ ਅਹਿਮਦ ਖਾਨ 'ਤੇ ਯਾਤਰਾ ਪਾਬੰਦੀ ਲਗਾਉਂਦੇ ਹੋਏ ਉਸਦੀ ਸੰਪਤੀ ਨੂੰ ਫ੍ਰੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਰਾਵ ਅਨਵਰ ਨੂੰ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਦੇ ਮਾਮਲੇ 'ਚ ਅਮਰੀਕਾ ਬਲੈਕ ਲਿਸਟ ਕਰ ਚੁੱਕਿਆ ਹੈ। ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਮਲਿਕ ਜ਼ਿਲੇ 'ਚ ਸੀਨੀਅਰ ਪੁਲਸ ਸੁਪਰਡੈਂਟ ਦੇ ਰੂਪ 'ਚ ਆਪਣੀ ਸੇਵਾ ਦੇ ਚੁੱਕੇ ਇਨਕਾਊਂਟਰ ਮਾਹਰ 'ਤੇ ਨਿਆਂ ਦੇ ਨਾਂ 'ਤੇ ਹੱਤਿਆਵਾਂ ਕਰਨ ਦਾ ਦੋਸ਼ ਹੈ।
ਮਲਿਕ 'ਚ ਐੱਸ. ਐੱਸ. ਪੀ. ਦੇ ਤੌਰ 'ਤੇ ਆਪਣੇ ਕਾਰਜਕਾਲ 'ਚ ਅਨਵਰ ਲਗਾਤਾਰ ਫਰਜ਼ੀ ਪੁਲਸ ਮੁਕਾਬਲਿਆਂ ਨੂੰ ਅੰਜਾਮ ਦੇਣ ਲਈ ਜ਼ਿੰਮੇਦਾਰ ਹੈ। ਜਿਸ 'ਚ ਕਈ ਲੋਕ ਮਾਰੇ ਗਏ। ਉਸ 'ਤੇ ਵਸੂਲੀ, ਜ਼ਮੀਨ ਪ੍ਰਾਪਤੀ, ਨਸ਼ੇ ਦੀ ਤਸਕਰੀ ਤੇ ਹੱਤਿਆ ਦਾ ਵੀ ਦੋਸ਼ ਹੈ। ਮੀਡੀਆ ਰਿਪੋਰਟ ਅਨੁਸਾਰ ਅਨਵਰ ਨੇ ਪਾਕਿਸਤਾਨ 'ਚ 190 ਤੋਂ ਜ਼ਿਆਦਾ ਮੁਕਾਬਲਿਆਂ ਨੂੰ ਅੰਜਾਮ ਦਿੱਤਾ, ਜਿਸ 'ਚ 400 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ। ਇਨ੍ਹਾਂ 'ਚੋਂ ਜ਼ਿਆਦਾਤਰ ਨਿਆਂ ਦੇ ਨਾਂ 'ਤੇ ਕੀਤੀਆਂ ਗਈਆਂ ਹੱਤਿਆਵਾਂ ਸੀ।
ਨੋਟ- ਬ੍ਰਿਟੇਨ ਨੇ ਸਾਬਕਾ ਪਾਕਿਸਤਾਨੀ ਪੁਲਸ ਅਧਿਕਾਰੀ 'ਤੇ ਲਗਾਈ ਪਾਬੰਦੀ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਹਾਂਗਕਾਂਗ ਵਿਚ ਲੋਕਤੰਤਰ ਹਮਾਇਤੀ ਮੀਡੀਆ ਟਾਇਕੂਨ ਜਿਮੀ ਲਾਈ ਨੂੰ ਨਹੀਂ ਮਿਲੀ ਜ਼ਮਾਨਤ
NEXT STORY