ਗੁਰਦਾਸਪੁਰ: ਗੁਰਦਾਸਪੁਰ 'ਚ ਪੁਲਸ ਮੁਲਾਜ਼ਮਾਂ 'ਤੇ ਚਲਾਈ ਗਈ ਗੋਲੀ ਦੀ ਲਾਰੈਂਸ ਗੈਂਗ ਨੇ ਨਿੰਦਾ ਕੀਤੀ ਸੀ ਅਤੇ ਇਸ ਦਾ ਬਦਲਾ ਲੈਣ ਦਾ ਦਾਅਵਾ ਕੀਤਾ ਸੀ। ਜਿਸ ਤੋਂ ਬਾਅਦ ਪਾਕਿਸਤਾਨੀ ਡੌਨ ਸ਼ਹਿਜ਼ਾਦ ਭੱਟੀ ਨੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸੋਸ਼ਲ ਮੀਡੀਆ 'ਤੇ ਪਾਈ ਗਈ ਇੱਕ ਹਾਲੀਆ ਪੋਸਟ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਜਿਸ 'ਤੇ ਭੱਟੀ ਸ਼ਹਿਜ਼ਾਦ ਭੱਟੀ ਨੇ ਲਾਰੈਂਸ ਗੈਂਗ ਦੀ ਪੋਸਟ ਨੂੰ ਨਾਜਾਇਜ਼ ਦੱਸਦਿਆਂ ਕਿਹਾ ਕਿ ਇਹ ਸਿਰਫ਼ ਸ਼ੋਹਰਤ ਬਟੋਰਨ ਦੀ ਇੱਕ ਕੋਸ਼ਿਸ਼ ਹੈ। ਉਸ ਨੇ ਗੈਂਗ ਨੂੰ ਚੁਣੌਤੀ ਦਿੱਤੀ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਉਹ ਆਪਣੇ ਪੁਰਾਣੇ ਬਦਲੇ ਪੂਰੇ ਕਰਕੇ ਦਿਖਾਉਣ। ਭੱਟੀ ਨੇ ਉਦਾਹਰਨ ਦਿੰਦਿਆਂ ਕਿਹਾ ਕਿ ਦੁਬਈ ਵਿੱਚ ਜਿਸ ਵਿਅਕਤੀ ਦਾ ਗਲਾ ਕੱਟਿਆ ਗਿਆ ਸੀ, ਪਹਿਲਾਂ ਉਸਦਾ ਬਦਲਾ ਲਿਆ ਜਾਵੇ।
ਇਹ ਵੀ ਪੜ੍ਹੋ- ਅਮਰੀਕਾ ਦੇ ਗੁਰਦੁਆਰਾ ਸਾਹਿਬ 'ਚ ਸੇਵਾ ਨਿਭਾ ਰਹੇ ਪੰਜਾਬੀ ਵਿਅਕਤੀ ਦਾ ਕਤਲ, ਝੀਲ 'ਚੋਂ ਮਿਲੀ ਲਾਸ਼
ਭੱਟੀ ਨੇ ਬਿਸ਼ਨੋਈ ਗੈਂਗ 'ਤੇ ਸਖ਼ਤ ਹਮਲਾ ਕਰਦਿਆਂ ਉਨ੍ਹਾਂ ਨੂੰ "ਦੇਸ਼ ਦੇ ਗੱਦਾਰ" ਕਿਹਾ। ਉਸ ਨੇ ਇਲਜ਼ਾਮ ਲਾਇਆ ਕਿ ਇਹ ਗੈਂਗ ਸਿਰਫ਼ ਫੇਮ ਹਾਸਲ ਕਰਨ ਲਈ ਅਜਿਹੀਆਂ ਝੂਠੀਆਂ ਪੋਸਟਾਂ ਪਾਉਂਦਾ ਹੈ। ਭੱਟੀ ਨੇ ਅੰਤ ਵਿੱਚ ਕਿਹਾ ਕਿ ਉਹ ਵੀ ਇੰਤਜ਼ਾਰ ਕਰੇਗਾ ਕਿ ਇਹ ਗੈਂਗ ਕਦੋਂ ਤੱਕ ਬਦਲਾ ਲੈਂਦਾ ਹੈ।
ਇਹ ਵੀ ਪੜ੍ਹੋ- 'ਤੁਸੀਂ 2 ਮਾਰੇ ਅਸੀਂ 10 ਨੂੰ...', ਪੁਲਸ ਮੁਲਾਜ਼ਮਾਂ ਦੇ ਕਤਲ ਪਿੱਛੋਂ ਲਾਰੈਂਸ ਦੀ ਸਿੱਧੀ ਧਮਕੀ
ਜ਼ਿਕਰਯੋਗ ਹੈ ਕਿ ਲਾਰੈਂਸ ਗਰੁੱਪ ਨੇ ਪੋਸਟ ਪਾ ਕੇ ਸਿੱਧੀ ਧਮਕੀ ਅੱਤਵਾਦੀ ਸੰਗਠਨ 'ਤਹਿਰੀਕ-ਏ-ਤਾਾਲਿਬਾਨ ਹਿੰਦੁਸਤਾਨ' (TTH) ਨੂੰ ਦਿੱਤੀ ਸੀ। TTH ਨੇ ਇੱਕ ਪੋਸਟ ਰਾਹੀਂ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ 'ਅਲ ਬੁਰਕ ਬ੍ਰਿਗੇਡ' ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ, 'ਜਗਬਾਣੀ' ਸੂਤਰਾਂ ਅਨੁਸਾਰ ਇਨ੍ਹਾਂ ਦਾਅਵਿਆਂ ਦੀ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੁਲਸ ਚੌਕੀ 'ਚ ਮੁਲਾਜ਼ਮਾਂ ਦੇ ਕਤਲ ਦੀ ਭੱਟੀ ਨੇ ਜਾਰੀ ਕਰ'ਤੀ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਅੰਮ੍ਰਿਤਸਰ: ਪੈਟਰੋਲ ਪੰਪ ਤੋਂ ਨਿਕਲਦੇ ਟਰੱਕ ਨਾਲ ਟਕਰਾਈ ਸਵਾਰੀਆਂ ਨਾਲ ਭਰੀ ਬੱਸ, ਪੈ ਗਿਆ ਚੀਕ-ਚਿਹਾੜਾ
NEXT STORY