Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 17, 2026

    9:02:21 PM

  • punjab student news

    ਵੱਡੀ ਖ਼ਬਰ: ਪੰਜਾਬ 'ਚ 60,00,00,000 ਰੁਪਏ ਦੇ...

  • pm narendra modi reached the stage wearing a green scarf

    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ...

  • prime minister narendra modi speech

    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ...

  • badrinath chardhava scam former bktc officer arrested

    ਬਦਰੀਨਾਥ ਮੰਦਿਰ ਚੜ੍ਹਾਵਾ ਘਪਲਾ : BKTC ਦੇ ਸਾਬਕਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਬ੍ਰਿਟੇਨ ਨੂੰ ਮਿਲਿਆ ਨਵਾਂ ਆਗੂ, ਐਂਡੀ ਬਰਨਮ ਹੋਣਗੇ ਅਗਲੇ ਪ੍ਰਧਾਨ ਮੰਤਰੀ

INTERNATIONAL News Punjabi(ਵਿਦੇਸ਼)

ਬ੍ਰਿਟੇਨ ਨੂੰ ਮਿਲਿਆ ਨਵਾਂ ਆਗੂ, ਐਂਡੀ ਬਰਨਮ ਹੋਣਗੇ ਅਗਲੇ ਪ੍ਰਧਾਨ ਮੰਤਰੀ

  • Edited By Inder Prajapati,
  • Updated: 17 Jul, 2026 08:39 PM
International
britain gets new leader  andy burnham to be next prime minister
  • Share
    • Facebook
    • Tumblr
    • Linkedin
    • Twitter
  • Comment

ਲੰਡਨ (ਸਰਬਜੀਤ ਸਿੰਘ ਬਨੂੜ) - ਬ੍ਰਿਟੇਨ ਦੀ ਸਿਆਸਤ ਵਿੱਚ ਵੱਡਾ ਬਦਲਾਅ ਆ ਗਿਆ ਹੈ। ਗ੍ਰੇਟਰ ਮੈਨਚੈਸਟਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਲੇਬਰ ਆਗੂ ਐਂਡੀ ਬਰਨਮ ਨੂੰ ਸੱਤਾਧਾਰੀ ਲੇਬਰ ਪਾਰਟੀ ਦਾ ਨਵਾਂ ਨੇਤਾ ਐਲਾਨ ਦਿੱਤਾ ਗਿਆ ਹੈ। ਇਸ ਨਾਲ ਉਨ੍ਹਾਂ ਲਈ ਯੂਨਾਈਟਿਡ ਕਿੰਗਡਮ ਦਾ ਅਗਲਾ ਪ੍ਰਧਾਨ ਮੰਤਰੀ ਬਣਨ ਦਾ ਰਾਹ ਸਾਫ਼ ਹੋ ਗਿਆ ਹੈ। ਉਹ ਸੋਮਵਾਰ, 20 ਜੁਲਾਈ 2026 ਨੂੰ ਰਾਜਾ ਚਾਰਲਸ ਤੀਜੇ ਨਾਲ ਰਸਮੀ ਮੁਲਾਕਾਤ ਤੋਂ ਬਾਅਦ ਕੀਅਰ ਸਟਾਰਮਰ ਦੀ ਥਾਂ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣਗੇ।

ਐਂਡੀ ਬਰਨਮ ਲੇਬਰ ਪਾਰਟੀ ਦੀ ਲੀਡਰਸ਼ਿਪ ਦੀ ਦੌੜ ਵਿੱਚ ਇਕਲੌਤੇ ਉਮੀਦਵਾਰ ਵਜੋਂ ਸਾਹਮਣੇ ਆਏ। ਉਨ੍ਹਾਂ ਨੂੰ ਪਾਰਟੀ ਦੇ ਸੰਸਦ ਮੈਂਬਰਾਂ ਦਾ ਭਾਰੀ ਸਮਰਥਨ ਪ੍ਰਾਪਤ ਹੋਇਆ, ਜਿਸ ਕਾਰਨ ਕਿਸੇ ਹੋਰ ਆਗੂ ਵੱਲੋਂ ਉਨ੍ਹਾਂ ਨੂੰ ਚੁਣੌਤੀ ਨਹੀਂ ਦਿੱਤੀ ਗਈ। ਪਾਰਟੀ ਦੀ ਵਿਸ਼ੇਸ਼ ਕਾਨਫਰੰਸ ਦੌਰਾਨ ਉਨ੍ਹਾਂ ਨੂੰ ਰਸਮੀ ਤੌਰ ’ਤੇ ਲੇਬਰ ਪਾਰਟੀ ਦਾ ਨਵਾਂ ਨੇਤਾ ਐਲਾਨ ਦਿੱਤਾ ਗਿਆ। ਨਵੇਂ ਲੇਬਰ ਆਗੂ ਵਜੋਂ ਆਪਣੇ ਪਹਿਲੇ ਸੰਬੋਧਨ ਦੌਰਾਨ ਬਰਨਮ ਨੇ ਪਾਰਟੀ ਨੂੰ ਇਕਜੁੱਟ ਕਰਨ ਅਤੇ ਬ੍ਰਿਟਿਸ਼ ਲੋਕਾਂ ਵਿੱਚ ਮੁੜ ਆਸ ਪੈਦਾ ਕਰਨ ਦਾ ਵਾਅਦਾ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਮਿਹਨਤਕਸ਼ ਲੋਕਾਂ, ਕਾਰੋਬਾਰਾਂ ਅਤੇ ਲੰਬੇ ਸਮੇਂ ਤੋਂ ਅਣਗੌਲੇ ਰਹੇ ਕਸਬਿਆਂ ਤੇ ਸ਼ਹਿਰਾਂ ਦੀ ਸਰਕਾਰ ਹੋਵੇਗੀ।

ਬਰਨਮ ਨੇ ਕਿਹਾ ਕਿ ਬ੍ਰਿਟੇਨ ਵਿੱਚ ਸੱਤਾ ਅਤੇ ਸਰੋਤਾਂ ਦਾ ਬਹੁਤ ਵੱਡਾ ਹਿੱਸਾ ਲੰਡਨ ਅਤੇ ਵੈਸਟਮਿੰਸਟਰ ਤੱਕ ਸੀਮਤ ਹੋ ਗਿਆ ਹੈ। ਉਨ੍ਹਾਂ ਦੇਸ਼ ਦੇ ਵੱਖ-ਵੱਖ ਖੇਤਰਾਂ, ਸ਼ਹਿਰਾਂ ਅਤੇ ਸਥਾਨਕ ਪ੍ਰਸ਼ਾਸਨਾਂ ਨੂੰ ਵਧੇਰੇ ਅਧਿਕਾਰ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਮੁਤਾਬਕ ਸਰਕਾਰ ਦਾ ਮਕਸਦ ਸਿਰਫ਼ ਆਰਥਿਕ ਅੰਕੜਿਆਂ ਵਿੱਚ ਸੁਧਾਰ ਕਰਨਾ ਨਹੀਂ, ਸਗੋਂ ਆਮ ਲੋਕਾਂ ਦੇ ਜੀਵਨ ਵਿੱਚ ਅਸਲ ਬਦਲਾਅ ਲਿਆਉਣਾ ਹੋਵੇਗਾ।
ਬਰਨਮ ਨੇ ਦੇਸ਼ ਦੀ ਸੁਸਤ ਆਰਥਿਕਤਾ, ਮਹਿੰਗਾਈ, ਰਿਹਾਇਸ਼ੀ ਸੰਕਟ, ਸਮਾਜਿਕ ਦੇਖਭਾਲ, ਨੈਸ਼ਨਲ ਹੈਲਥ ਸਰਵਿਸ ਅਤੇ ਸਰਕਾਰੀ ਸੇਵਾਵਾਂ ਉੱਤੇ ਵਧ ਰਹੇ ਦਬਾਅ ਨੂੰ ਆਪਣੀ ਸਰਕਾਰ ਸਾਹਮਣੇ ਵੱਡੀਆਂ ਚੁਣੌਤੀਆਂ ਦੱਸਿਆ। ਉਨ੍ਹਾਂ ਉਦਯੋਗਿਕ ਵਿਕਾਸ, ਨਵੀਆਂ ਨੌਕਰੀਆਂ ਪੈਦਾ ਕਰਨ, ਸਸਤੀ ਜਨਤਕ ਆਵਾਜਾਈ ਅਤੇ ਖੇਤਰੀ ਅਸਮਾਨਤਾਵਾਂ ਘਟਾਉਣ ਨੂੰ ਆਪਣੀਆਂ ਮੁੱਖ ਤਰਜੀਹਾਂ ਵਿੱਚ ਸ਼ਾਮਲ ਕੀਤਾ।

ਐਂਡੀ ਬਰਨਮ ਇਸ ਤੋਂ ਪਹਿਲਾਂ ਟੋਨੀ ਬਲੇਅਰ ਅਤੇ ਗੋਰਡਨ ਬ੍ਰਾਊਨ ਦੀਆਂ ਸਰਕਾਰਾਂ ਵਿੱਚ ਕਈ ਅਹਿਮ ਅਹੁਦਿਆਂ ’ਤੇ ਰਹਿ ਚੁੱਕੇ ਹਨ। ਉਹ ਸਿਹਤ ਮੰਤਰੀ ਸਮੇਤ ਵੱਖ-ਵੱਖ ਮੰਤਰੀ ਅਹੁਦਿਆਂ ਦੀ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਗ੍ਰੇਟਰ ਮੈਨਚੈਸਟਰ ਦੇ ਮੇਅਰ ਵਜੋਂ ਕੰਮ ਕਰਦਿਆਂ ਉਨ੍ਹਾਂ ਨੇ ਸਥਾਨਕ ਆਵਾਜਾਈ, ਬੇਘਰ ਲੋਕਾਂ ਅਤੇ ਖੇਤਰੀ ਅਧਿਕਾਰਾਂ ਦੇ ਮੁੱਦਿਆਂ ’ਤੇ ਆਪਣੀ ਵੱਖਰੀ ਪਛਾਣ ਬਣਾਈ। ਮੈਨਚੈਸਟਰ ਅਤੇ ਉੱਤਰੀ ਇੰਗਲੈਂਡ ਦੇ ਹਿੱਤਾਂ ਲਈ ਲਗਾਤਾਰ ਆਵਾਜ਼ ਚੁੱਕਣ ਕਾਰਨ ਉਨ੍ਹਾਂ ਨੂੰ “ਕਿੰਗ ਆਫ਼ ਦ ਨਾਰਥ” ਵੀ ਕਿਹਾ ਜਾਂਦਾ ਰਿਹਾ ਹੈ।

ਕੀਅਰ ਸਟਾਰਮਰ ਨੇ ਪਾਰਟੀ ਅੰਦਰ ਵਧ ਰਹੇ ਦਬਾਅ ਅਤੇ ਚੋਣ ਨਤੀਜਿਆਂ ਵਿੱਚ ਲੇਬਰ ਪਾਰਟੀ ਦੀ ਕਮਜ਼ੋਰ ਕਾਰਗੁਜ਼ਾਰੀ ਤੋਂ ਬਾਅਦ ਜੂਨ 2026 ਵਿੱਚ ਪਾਰਟੀ ਆਗੂ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣ ਦਾ ਐਲਾਨ ਕੀਤਾ ਸੀ। ਉਹ ਨਵੇਂ ਪ੍ਰਧਾਨ ਮੰਤਰੀ ਦੇ ਰਸਮੀ ਤੌਰ ’ਤੇ ਅਹੁਦਾ ਸੰਭਾਲਣ ਤੱਕ ਕਾਰਜਕਾਰੀ ਪ੍ਰਧਾਨ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਹਨ।

ਬ੍ਰਿਟਿਸ਼ ਸੰਵਿਧਾਨਕ ਪ੍ਰਕਿਰਿਆ ਅਨੁਸਾਰ ਸੱਤਾਧਾਰੀ ਪਾਰਟੀ ਦਾ ਨਵਾਂ ਆਗੂ ਆਪਣੇ ਆਪ ਤੁਰੰਤ ਪ੍ਰਧਾਨ ਮੰਤਰੀ ਨਹੀਂ ਬਣਦਾ। ਮੌਜੂਦਾ ਪ੍ਰਧਾਨ ਮੰਤਰੀ ਵੱਲੋਂ ਰਾਜਾ ਨੂੰ ਆਪਣਾ ਅਸਤੀਫ਼ਾ ਸੌਂਪੇ ਜਾਣ ਤੋਂ ਬਾਅਦ ਰਾਜਾ ਉਸ ਆਗੂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦਾ ਹੈ, ਜਿਸ ਕੋਲ ਹਾਊਸ ਆਫ਼ ਕਾਮਨਜ਼ ਵਿੱਚ ਬਹੁਮਤ ਦਾ ਸਮਰਥਨ ਹੋਵੇ। ਇਸੇ ਪ੍ਰਕਿਰਿਆ ਤਹਿਤ ਬਰਨਮ 20 ਜੁਲਾਈ ਨੂੰ ਬਕਿੰਘਮ ਪੈਲੇਸ ਜਾਣਗੇ ਅਤੇ ਇਸ ਤੋਂ ਬਾਅਦ ਡਾਊਨਿੰਗ ਸਟਰੀਟ ਵਿੱਚ ਦੇਸ਼ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ।

ਐਂਡੀ ਬਰਨਮ ਦੇ ਸਾਹਮਣੇ ਪ੍ਰਧਾਨ ਮੰਤਰੀ ਬਣਦਿਆਂ ਹੀ ਆਰਥਿਕ ਬਾਜ਼ਾਰਾਂ ਦਾ ਭਰੋਸਾ ਕਾਇਮ ਰੱਖਣ, ਸਰਕਾਰੀ ਖ਼ਰਚਿਆਂ ਨੂੰ ਸੰਤੁਲਿਤ ਕਰਨ, ਐੱਨਐੱਚਐੱਸ ਦੀਆਂ ਸਮੱਸਿਆਵਾਂ ਨਾਲ ਨਜਿੱਠਣ ਅਤੇ ਰਿਫਾਰਮ ਯੂਕੇ ਦੀ ਵਧਦੀ ਸਿਆਸੀ ਚੁਣੌਤੀ ਨੂੰ ਰੋਕਣ ਵਰਗੇ ਔਖੇ ਕੰਮ ਹੋਣਗੇ।

ਉਨ੍ਹਾਂ ਦੀ ਨਵੀਂ ਕੈਬਨਿਟ ਵਿੱਚ ਕਿਹੜੇ ਸੀਨੀਅਰ ਆਗੂਆਂ ਨੂੰ ਥਾਂ ਮਿਲਦੀ ਹੈ, ਇਸ ਵੱਲ ਵੀ ਸਿਆਸੀ ਹਲਕਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਚਾਂਸਲਰ, ਗ੍ਰਹਿ ਮੰਤਰੀ ਅਤੇ ਵਿਦੇਸ਼ ਮੰਤਰੀ ਸਮੇਤ ਕਈ ਮਹੱਤਵਪੂਰਨ ਵਿਭਾਗਾਂ ਵਿੱਚ ਫੇਰਬਦਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਇਸ ਦੇ ਨਾਲ ਹੀ ਪੰਜਾਬੀ ਅਤੇ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਲੈ ਕੇ ਵੀ ਚਰਚਾ ਤੇਜ਼ ਹੈ। ਸਲੋਹ ਤੋਂ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ ਅਤੇ ਬਰਮਿੰਘਮ ਐਜਬੈਸਟਨ ਤੋਂ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਦੇ ਕੈਬਨਿਟ ਵਿੱਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਬਾਰੇ ਸਿਆਸੀ ਹਲਕਿਆਂ ਵਿੱਚ ਕਿਆਸ ਲਗਾਏ ਜਾ ਰਹੇ ਹਨ।

ਜ਼ਿਕਰਯੋਗ ਹੈ ਕਿ ਤਨਮਨਜੀਤ ਸਿੰਘ ਢੇਸੀ ਇਸ ਤੋਂ ਪਹਿਲਾਂ ਲੇਬਰ ਪਾਰਟੀ ਦੀ ਸ਼ੈਡੋ ਕੈਬਨਿਟ ਵਿੱਚ ਸ਼ੈਡੋ ਰੇਲ ਮੰਤਰੀ ਵਜੋਂ ਜ਼ਿੰਮੇਵਾਰੀ ਨਿਭਾ ਚੁੱਕੇ ਹਨ। ਮੌਜੂਦਾ ਸਮੇਂ ਉਹ ਸੰਸਦ ਦੀ ਰੱਖਿਆ ਕਮੇਟੀ (Defence Committee) ਦੇ ਚੇਅਰਮੈਨ ਵਜੋਂ ਇੱਕ ਅਹਿਮ ਸੰਵਿਧਾਨਕ ਅਹੁਦੇ ’ਤੇ ਕੰਮ ਕਰ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਵਿੱਚ ਅਹਿਮ ਜ਼ਿੰਮੇਵਾਰੀ ਮਿਲਣ ਦੀਆਂ ਅਟਕਲਾਂ ਵੀ ਲਗਾਈਆਂ ਜਾ ਰਹੀਆਂ ਹਨ।

ਇਸ ਤੋਂ ਇਲਾਵਾ ਲੇਬਰ ਪਾਰਟੀ ਦੇ ਕਈ ਹੋਰ ਪੰਜਾਬੀ ਮੂਲ ਦੇ ਸੰਸਦ ਮੈਂਬਰ ਵੀ ਨਵੀਂ ਕੈਬਨਿਟ ਵਿੱਚ ਸਥਾਨ ਹਾਸਲ ਕਰਨ ਦੀ ਉਮੀਦ ਰੱਖਦੇ ਹਨ। ਹਾਲਾਂਕਿ ਕੈਬਨਿਟ ਦੀ ਅੰਤਿਮ ਸੂਚੀ ਪ੍ਰਧਾਨ ਮੰਤਰੀ ਐਂਡੀ ਬਰਨਮ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਹੀ ਜਾਰੀ ਕੀਤੀ ਜਾਵੇਗੀ।

ਐਂਡੀ ਬਰਨਮ ਬ੍ਰਿਟੇਨ ਦੇ ਪਿਛਲੇ ਇਕ ਦਹਾਕੇ ਦੌਰਾਨ ਸੱਤਵੇਂ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਦਾ ਪ੍ਰਧਾਨ ਮੰਤਰੀ ਬਣਨਾ ਬ੍ਰਿਟਿਸ਼ ਸਿਆਸਤ ਵਿੱਚ ਇੱਕ ਨਵੇਂ ਦੌਰ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ, ਪਰ ਉਨ੍ਹਾਂ ਦੇ ਵਾਅਦਿਆਂ ਦੀ ਅਸਲ ਪਰਖ ਆਰਥਿਕ ਸੰਕਟ, ਮਹਿੰਗਾਈ, ਜਨਤਕ ਸੇਵਾਵਾਂ ਅਤੇ ਵਧ ਰਹੀ ਸਿਆਸੀ ਵੰਡ ਨਾਲ ਨਜਿੱਠਣ ਵਿੱਚ ਹੋਵੇਗੀ।

  • Britain
  • Andy Burnham
  • Keir Starmer
  • Tanmanjeet Singh Dhesi

ਯੂਰਪ 'ਚ ਹੀਟਵੇਵ ਦਾ ਕਹਿਰ, ਲਗਭਗ 10 ਹਜ਼ਾਰ ਲੋਕਾਂ ਦੀ ਮੌਤ

NEXT STORY

Stories You May Like

  • andy burnham
    ਐਂਡੀ ਬਰਨਹੈਮ ਦਾ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨਾ ਲਗਭਗ ਤੈਅ
  • flipkart gets true gold certification know why
    Flipkart ਨੂੰ ਮਿਲਿਆ True Gold Certification, ਜਾਣੋ ਕਿਉਂ ਮਿਲੀ ਕੰਪਨੀ ਨੂੰ ਇਹ ਵੱਡੀ ਉਪਲੱਬਧੀ
  • india new zealand ties strengthened during pm modi  s auckland visit
    ਪ੍ਰਧਾਨ ਮੰਤਰੀ ਮੋਦੀ ਦੇ ਆਕਲੈਂਡ ਦੌਰੇ ਨਾਲ ਭਾਰਤ-ਨਿਊਜ਼ੀਲੈਂਡ ਦੇ ਸਬੰਧਾਂ ਨੂੰ ਮਿਲੀ ਮਜ਼ਬੂਤੀ
  • prime minister modi  swami vivekananda
    ਪ੍ਰਧਾਨ ਮੰਤਰੀ ਮੋਦੀ ਨੇ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਬਰਸੀ 'ਤੇ ਭੇਟ ਕੀਤੀ ਸ਼ਰਧਾਂਜਲੀ
  • senior leaders of punjab will attend important bjp meeting
    ਭਾਜਪਾ ਦੀ ਅਹਿਮ ਮੀਟਿੰਗ ’ਚ ਸ਼ਾਮਲ ਹੋਣਗੇ ਪੰਜਾਬ ਦੇ ਸੀਨੀਅਰ ਆਗੂ
  • rcb coach andy flower won  t leave ipl to join england test team  karthik
    RCB ਕੋਚ ਐਂਡੀ ਫਲਾਵਰ ਇੰਗਲੈਂਡ ਟੈਸਟ ਟੀਮ ਨਾਲ ਜੁੜਨ ਲਈ IPL ਨਹੀਂ ਛੱਡਣਗੇ: ਦਿਨੇਸ਼ ਕਾਰਤਿਕ
  • prime minister modi who arrived in jalandhar met sant niranjan das
    ਜਲੰਧਰ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਨਾਲ ਕੀਤੀ ਮੁਲਾਕਾਤ
  • bjp in election mode  pm narendra modi  s second visit to punjab this year
    ਚੋਣ ਮੋਡ 'ਚ ਆਈ ਭਾਜਪਾ! ਪ੍ਰਧਾਨ ਮੰਤਰੀ ਮੋਦੀ ਦਾ ਇਸ ਸਾਲ ਪੰਜਾਬ 'ਚ ਦੂਜਾ ਦੌਰਾ
  • historic trade agreement with eu and record increase in msp a boon for punjab
    ਯੂਰਪੀ ਸੰਘ ਨਾਲ ਇਤਿਹਾਸਕ ਵਪਾਰਕ ਸਮਝੌਤਾ ਤੇ MSP 'ਚ ਰਿਕਾਰਡ ਵਾਧਾ ਪੰਜਾਬ ਲਈ...
  • two people arrested with stolen vehicles
    ਚੋਰੀ ਕੀਤੇ ਵਾਹਨਾਂ ਸਮੇਤ 2 ਵਿਅਕਤੀ ਗ੍ਰਿਫ਼ਤਾਰ
  • pm narendra modi reached the stage wearing a green scarf
    ਜਲੰਧਰ: ਹਰੇ ਰੰਗ ਦੀ ਦਸਤਾਰ ਸਜਾ ਕੇ ਸਟੇਜ਼ 'ਤੇ ਪਹੁੰਚੇ PM ਨਰਿੰਦਰ ਮੋਦੀ
  • prime minister narendra modi speech
    ਜਲੰਧਰ 'ਚ PM ਨਰਿੰਦਰ ਮੋਦੀ ਦੇ ਪੰਜਾਬ ਸਰਕਾਰ 'ਤੇ ਤਿੱਖੇ ਤੰਜ
  • modi ji comes to punjab he never comes empty handed kewal singh dhillon
    PM ਮੋਦੀ ਜਦੋਂ ਵੀ ਪੰਜਾਬ ਆਉਂਦੇ ਹਨ ਖਾਲੀ ਹੱਥ ਨਹੀਂ ਆਉਂਦੇ, ਹਰ ਵਾਰ ਵੱਡਾ ਤੋਹਫਾ...
  • pm narendra modi reached jalandhar jalandhar cantt railway station
    ਪੰਜਾਬ ਦਾ ਵਿਕਾਸ ਕਰਨਾ ਭਾਜਪਾ ਦਾ ਸੁਫ਼ਨਾ: ਨਰਿੰਦਰ ਮੋਦੀ
  • ashwini vaishnav  railway station  jalandhar cantt  amrit bharat station
    1,800 ਕਰੋੜ ਨਾਲ ਚਮਕਣਗੇ 30 ਰੇਲਵੇ ਸਟੇਸ਼ਨ; ਜਲੰਧਰ ਕੈਂਟ, ਮੋਹਾਲੀ ਸਣੇ 4...
  • narendra modi  cantt railway station  ravneet bittu
    PM ਮੋਦੀ ਨੇ ਪੰਜਾਬ ਲਈ ਉਹ ਕਰਕੇ ਵਿਖਾਇਆ ਜੋ ਅੱਜ ਤਕ ਕਿਸੇ ਹੋਰ ਨੇ ਨਹੀਂ ਕੀਤਾ :...
Trending
Ek Nazar
famous actor secretly got engaged  shared beautiful pictures

ਮਸ਼ਹੂਰ ਅਦਾਕਾਰ ਨੇ ਚੁੱਪ-ਚੁਪੀਤੇ ਕਰਵਾ ਲਈ ਮੰਗਣੀ, ਸਾਂਝੀਆਂ ਕੀਤੀਆਂ ਖੂਬਸੂਰਤ...

is arjun bijlani dating mouni roy

ਕੀ ਮੌਨੀ ਰਾਏ ਨੂੰ ਡੇਟ ਕਰ ਰਹੇ ਹਨ ਅਰਜੁਨ ਬਿਜਲਾਨੀ ? ਅਦਾਕਾਰ ਨੇ ਸਭ ਦੀ ਬੋਲਤੀ...

another famous couple is separating after 15 years of marriage

ਵਿਆਹ ਦੇ 15 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਕੀਤਾ ਤਲਾਕ ਲੈਣ ਦਾ...

mother five children absconds father of three child

3 ਬੱਚਿਆਂ ਦੇ ਪਿਓ ਨਾਲ ਫ਼ਰਾਰ 5 ਜਵਾਕਾਂ ਦੀ ਮਾਂ, ਅਲਮਾਰੀ ਖੋਲ੍ਹਣ 'ਤੇ ਉੱਡੇ ਪਤੀ...

india strategy

ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...

czech citizen detained in china

ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...

indigo flight toilet paper

ਜਹਾਜ਼ 'ਚ 'ਬੰਬ'! ਉਡਾਣ ਤੋਂ ਪਹਿਲਾਂ ਇੰਡੀਗੋ ਦੇ ਯਾਤਰੀਆਂ ਦੀ ਮੁੱਠੀ 'ਚ ਆ...

aamir khan says 3 idiots was not based on sonam wangchuk

ਆਮਿਰ ਖਾਨ ਦਾ ਦਾਅਵਾ, ਸੋਨਮ ਵਾਂਗਚੁਕ 'ਤੇ ਆਧਾਰਿਤ ਨਹੀਂ ਹੈ '3 Idiots'

leopard terror in badala village in hajipur heifer hunted

ਪਿੰਡ ਬਡਾਲਾ 'ਚ ਤੇਂਦੂਏ ਦੀ ਦਹਿਸ਼ਤ! ਵੱਛੀ ਨੂੰ ਬਣਾਇਆ ਸ਼ਿਕਾਰ, ਹੈਰਾਨ ਕਰਦੀ...

tarsem jassar  s film   dastar   gets approval from censor board

ਤਰਸੇਮ ਜੱਸੜ ਦੀ ਫ਼ਿਲਮ 'ਦਸਤਾਰ' ਨੂੰ ਸੈਂਸਰ ਬੋਰਡ ਵੱਲੋਂ ਮਨਜ਼ੂਰੀ, ਭਲਕੇ...

jagannath   rath yatra

ਪਾਕਿਸਤਾਨ 'ਚ ਨਿਕਲੀ ਭਗਵਾਨ ਜਗਨਨਾਥ ਦੀ ਰੱਥ ਯਾਤਰਾ, ਭਗਤੀ 'ਚ ਡੁੱਬੇ ਸ਼ਰਧਾਲੂ

how much did diljit dosanjh charge to play the role of khalra in satluj

'ਸਤਲੁਜ' 'ਚ ਖਾਲੜਾ ਦਾ ਕਿਰਦਾਰ ਨਿਭਾਉਣ ਲਈ ਦਿਲਜੀਤ ਨੇ ਕਿੰਨੀ ਲਈ ਫ਼ੀਸ ? ਜਵਾਬ...

new prime minister

ਯੂਕਰੇਨ 'ਚ ਵੱਡਾ ਸਰਕਾਰੀ ਫੇਰਬਦਲ, ਸੇਰਹੀ ਕੋਰੇਤਸਕੀ ਨੂੰ ਨਵੇਂ ਪ੍ਰਧਾਨ ਮੰਤਰੀ...

coins featuring trump image

ਟਰੰਪ ਦੀ ਤਸਵੀਰ ਵਾਲੇ ਇੱਕ ਡਾਲਰ ਦੇ ਯਾਦਗਾਰੀ 'ਸਿੱਕੇ' ਦਾ ਉਤਪਾਦਨ ਸ਼ੁਰੂ

fire in house

ਪਾਕਿਸਤਾਨ 'ਚ ਵੱਡਾ ਹਾਦਸਾ, ਇੱਕੋ ਪਰਿਵਾਰ ਦੇ ਛੇ ਮੈਂਬਰਾਂ ਦੀ ਹੋਈ ਮੌਤ

modi new zealand visit

PM ਮੋਦੀ ਦੀ ਫੇਰੀ ਨੇ ਭਾਰਤੀਆਂ ਲਈ ਖੋਲ੍ਹ'ਤੇ ਨਿਊਜ਼ੀਲੈਂਡ ਦੇ ਦਰਵਾਜ਼ੇ

japan defense minister visit to india

ਜਲਦ ਭਾਰਤ ਆਉਣਗੇ ਜਾਪਾਨ ਦੇ ਰੱਖਿਆ ਮੰਤਰੀ, ਹੋਣਗੇ ਅਹਿਮ ਸਮਝੌਤੇ

wildfires in canada

ਕੈਨੇਡਾ ਦੇ ਜੰਗਲਾਂ 'ਚ ਅੱਗ ਦਾ ਤਾਂਡਵ: ਆਸਮਾਨ ਹੋਇਆ ਪੀਲਾ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • ramesh singh arora
      ਪਾਕਿਸਤਾਨ 'ਚ 50 ਇਤਿਹਾਸਕ ਗੁਰੂਘਰਾਂ ਦੇ ਪੁਰਾਤਨ ਸਰੂਪ ਨੂੰ ਸੰਭਾਲਣ ਦਾ ਕਾਰਜ...
    • america and china were left watching india won
      ਅਮਰੀਕਾ-ਚੀਨ ਦੇਖਦੇ ਰਹਿ ਗਏ ! ਭਾਰਤ ਨੇ ਮਾਰੀ ਬਾਜ਼ੀ, ਪਰਮਾਣੂ ਤਕਨੀਕ ਨਾਲ ਰਚਿਆ...
    • school bus crashes
      ਵੱਡੀ ਖ਼ਬਰ : ਸਕੂਲ ਬੱਸ ਹਾਦਸਾਗ੍ਰਸਤ, 20 ਵਿਦਿਆਰਥੀਆਂ ਦੀ ਮੌਤ, ਯੁਗਾਂਡਾ 'ਚ...
    • punjabi in italy
      ਜਲੰਧਰ ਦੇ ਮਾਨ ਸਿੰਘ ਦੀ ਇਟਲੀ 'ਚ ਹੋਈ ਮੌਤ ,ਸਦਮੇ ’ਚ ਪਰਿਵਾਰ
    • punjabi in canada
      ਹੁਣ ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਨਹੀਂ ਹੋ ਸਕੇਗੀ ਧੋਖਾਧੜੀ! ਸਰਕਾਰ ਨੇ...
    • skill based madrasa education is essential
      ਦੇਸ਼ ਦੇ ਆਰਥਿਕ ਵਿਕਾਸ ਲਈ ਹੁਨਰ-ਅਧਾਰਤ ਮਦਰੱਸਾ ਸਿੱਖਿਆ ਜ਼ਰੂਰੀ
    • president of zanzibar to visit india from july 17 to 20
      ਜ਼ਾਂਜ਼ੀਬਾਰ ਦੇ ਰਾਸ਼ਟਰਪਤੀ 17 ਤੋਂ 20 ਜੁਲਾਈ ਤੱਕ ਕਰਨਗੇ ਭਾਰਤ ਦਾ ਦੌਰਾ
    • dispute escalates between china and europe
      ਚੀਨ ਅਤੇ ਯੂਰਪ ਵਿਚਾਲੇ ਵਧਿਆ ਵਿਵਾਦ ; ਆਰਥਿਕ ਅਤੇ ਸੁਰੱਖਿਆ ਮੁੱਦੇ 'ਤੇ ਹੋ ਸਕਦੀ...
    • india strategy
      ਪਾਕਿਸਤਾਨ ਦੀ ਅਮਰੀਕਾ-ਈਰਾਨ ਵਿਚਾਲੇ ਵਿਚੋਲਗੀ ਦੀਆਂ ਕੋਸ਼ਿਸ਼ਾਂ ਫੇਲ੍ਹ, ਭਾਰਤ ਦੀ...
    • czech citizen detained in china
      ਚੀਨ ਨੇ ਚੈੱਕ ਨਾਗਰਿਕ ਨੂੰ ਕੀਤਾ ਗ੍ਰਿਫਤਾਰ, ਰਾਸ਼ਟਰੀ ਸੁਰੱਖਿਆ ਨੂੰ ਖਤਰੇ 'ਚ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +