ਲੰਡਨ (ਭਾਸ਼ਾ)- ਆਪਣੇ ਪਰਿਵਾਰ ਅੰਦਰ ਹੀ ਇਕ ਲੜਕੇ ਦਾ ਯੌਨ ਸ਼ੋਸ਼ਣ ਕਰਨ ਦੇ 23 ਮਾਮਲਿਆਂ ਵਿਚ ਦੋਸ਼ੀ ਪਾਏ ਗਏ ਇਕ ਭਾਰਤੀ ਵਿਅਕਤੀ ਦੀ ਬ੍ਰਿਟਿਸ਼ ਨਾਗਰਿਕਤਾ ਰੱਦ ਕਰ ਦਿੱਤੀ ਗਈ ਅਤੇ ਉਸ ਨੂੰ ਹੁਣ ਭਾਰਤ ਡਿਪੋਰਟ ਕੀਤਾ ਜਾਵੇਗਾ। ਕਾਨੂੰਨੀ ਕਾਰਨਾਂ ਕਾਰਨ ਆਰ.ਐਸ.ਡੀ. ਦੇ ਰੂਪ ਵਿਚ ਨਿਯੁਕਤ ਇਹ ਵਿਅਕਤੀ 1997 ਵਿਚ ਭਾਰਤ ਤੋਂ ਬ੍ਰਿਟੇਨ ਆਇਆ ਸੀ ਅਤੇ ਉਸ ਨੂੰ 2004 ਵਿਚ ਬ੍ਰਿਟਿਸ਼ ਨਾਗਰਿਕਤਾ ਮਿਲੀ ਸੀ। 2011 ਵਿਚ ਉਸ ਨੂੰ 7 ਸਾਲ ਦੇ ਇਕ ਬੱਚੇ ਨਾਲ ਯੌਨ ਸ਼ੋਸ਼ਣ ਕਰਨ ਦਾ ਦੋਸ਼ੀ ਪਾਇਆ ਗਿਆ।
ਇਕ ਖਬਰ ਮੁਤਾਬਕ ਬ੍ਰਿਟੇਨ ਦੀ ਅਦਾਲਤ ਨੇ 2003 ਤੋਂ ਲੈ ਕੇ 2010 ਵਿਚਾਲੇ ਲੜਕੇ ਨਾਲ ਯੌਨ ਸ਼ੋਸ਼ਣ ਕਰਨ ਦੇ ਇਲਜ਼ਾਮ ਵਿਚ ਉਸ ਨੂੰ 14 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਮਰ ਭਰ ਲਈ ਯੌਨ ਅਪਰਾਧੀ ਰਜਿਸਟਰ ਵਿਚ ਪਾ ਦਿੱਤਾ। ਬ੍ਰਿਟੇਨ ਦੇ ਗ੍ਰਹਿ ਮੰਤਰੀ ਨੇ ਇਸ ਆਧਾਰ 'ਤੇ ਉਸ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ ਕਿ ਜਦੋਂ ਉਸ ਨੇ ਬ੍ਰਿਟੇਨ ਦੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ ਤਾਂ ਉਸ ਨੇ ਇਹ ਤੱਥ ਲੁਕਾ ਲਿਆ ਕਿ ਉਹ ਇਕ ਬੱਚੇ ਦਾ ਯੌਨ ਸ਼ੋਸ਼ਣ ਕਰ ਰਿਹਾ ਹੈ। ਇਸ ਨੂੰ ਆਪਣੇ ਤਰ੍ਹਾਂ ਦਾ ਪਹਿਲਾ ਮਾਮਲਾ ਸਮਝਿਆ ਜਾਂਦਾ ਹੈ। ਵੈਸੇ ਤਾਂ ਇਹ ਵਿਅਕਤੀ ਇਸ ਫੈਸਲੇ ਖਿਲਾਫ ਅਪੀਲ ਜਿੱਤ ਗਿਆ ਪਰ ਇਕ ਸੀਨੀਅਰ ਜੱਜ ਨੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਦੇ ਪੱਖ ਵਿਚ ਵਿਵਸਥਾ ਦਿੱਤੀ ਅਤੇ ਆਰ.ਐਸ.ਡੀ. ਦੀ ਨਾਗਰਿਕਤਾ ਰੱਦ ਕਰਨ ਦੇ ਫੈਸਲੇ ਨੂੰ ਬਣਾਈ ਰੱਖਿਆ। ਇਸ ਦਾ ਮਤਲਬ ਹੈ ਕਿ ਹੁਣ ਉਸ ਨੂੰ ਭਾਰਤ ਹਵਾਲੇ ਕੀਤਾ ਜਾਵੇਗਾ।
ਜਦੋਂ ਜੇਲ 'ਚੋਂ ਭੱਜੇ ਕੈਦੀ ਨੇ ਪੁਲਸ ਕੋਲੋਂ ਹੀ ਮੰਗ ਲਈ ਲਿਫਟ
NEXT STORY