ਕੇਂਟੁਕੀ (ਏਜੰਸੀ)- ਜੇਲ ਵਿਚ ਬੰਦ ਇਕ ਵਿਅਕਤੀ ਨੇ ਭੱਜਣ ਦੌਰਾਨ ਨੈਸ਼ਨਲ ਹਾਈਵੇ 'ਤੇ ਪੁਲਸ ਵਾਲੇ ਤੋਂ ਲਿਫਟ ਮੰਗ ਕੇ ਵਾਪਸ ਜੇਲ ਪਹੁੰਚ ਗਿਆ। ਹੈਰਾਨ ਕਰਨ ਵਾਲਾ ਇਹ ਮਾਮਲਾ ਅਮਰੀਕਾ ਦਾ ਹੈ। 31 ਸਾਲ ਦੇ ਏਲਨ ਲਿਵਿਸ 'ਤੇ ਜੇਲ ਤੋਂ ਭੱਜਣ ਦੀ ਕੋਸ਼ਿਸ਼ ਦਾ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ। ਏਲਨ ਨੇ ਜੇਲ ਤੋਂ ਭੱਜਣ ਦੀ ਉਦੋਂ ਕੋਸ਼ਿਸ਼ ਕੀਤੀ ਜਦੋਂ ਉਸ ਨੂੰ ਅਮਰੀਕਾ ਦੇ ਕੇਂਟੁਕੀ ਦੇ ਇਕ ਕਾਉਂਟੀ ਜੇਲ ਤੋਂ ਦੂਜੀ ਕਾਉਂਟੀ ਵਿਚ ਲਿਜਾਇਆ ਜਾ ਰਿਹਾ ਸੀ। ਇਸ ਦੌਰਾਨ ਉਸ ਨੇ ਪੁਲਸ ਵਾਲਿਆਂ ਨੂੰ ਸ਼ਿਕਾਇਤ ਕੀਤੀ ਕਿ ਉਸ ਦੀ ਹਥਕੜੀ ਕਾਫੀ ਟਾਈਟ ਹੈ ਜਿਸ ਨਾਲ ਉਸ ਨੂੰ ਦਿੱਕਤ ਆ ਰਹੀ ਹੈ।
ਪਰ ਜਿਵੇਂ ਹੀ ਉਸ ਦੀ ਹਥਕੜੀ ਖੋਲੀ ਗਈ ਉਹ ਭੱਜ ਗਿਆ। ਨੇੜਲੇ ਨੈਸ਼ਨਲ ਹਾਈਵੇ 'ਤੇ ਉਸ ਨੇ ਇਕ ਇਕ ਡਰਾਈਵਰ ਤੋਂ ਲਿਫਟ ਮੰਗੀ। ਪਰ ਲਿਫਟ ਦੇਣ ਵਾਲਾ ਇਕ ਪੁਲਸ ਵਾਲਾ ਹੀ ਨਿਕਲਿਆ। ਇਕ ਪਾਸੇ ਉਸ ਨੂੰ ਫੜਣ ਲਈ ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਸੀ। ਦੂਜੇ ਪਾਸੇ ਉਹ ਖੁਦ ਹੀ ਇਕ ਪੁਲਸ ਵਾਲੇ ਦੀ ਗੱਡੀ ਵਿਚ ਜਾ ਪੁੱਜਾ। ਕੈਦੀ ਨੂੰ ਸ਼ੁਰੂ ਵਿਚ ਲੱਗਾ ਕਿ ਉਸ ਨੂੰ ਲਿਫਟ ਮਿਲ ਗਈ ਹੈ, ਪਰ ਪੁਲਸ ਵਾਲੇ ਨੇ ਉਸ ਨੂੰ ਵਾਪਸ ਜੇਲ ਪਹੁੰਚਾ ਦਿੱਤਾ। ਗ੍ਰੀਨਅਪ ਕਾਉਂਟੀ ਦੇ ਜੇਲਰ ਮਾਈਕ ਵਰਥਿੰਗਟਨ ਨੇ ਦੱਸਿਆ ਕਿ ਏਲਨ ਵਾਪਸ ਜੇਲ ਵਿਚ ਆ ਗਿਆ ਹੈ ਅਤੇ ਉਸ 'ਤੇ ਭੱਜਣ ਦਾ ਦੋਸ਼ ਵੀ ਲਗਾਇਆ ਗਿਆ ਹੈ।
ਇੰਡੋਨੇਸ਼ੀਆ : ਭਿਆਨਕ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 222
NEXT STORY