ਲੰਡਨ— ਬ੍ਰਿਟੇਨ 'ਚ ਕਿਰਪਾਣ ਰੱਖਣ ਕਾਰਨ ਇਕ ਸਿੱਖ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ, ਜਦੋਂ ਕਿ ਉਥੇ ਸਿੱਖਾਂ ਨੂੰ ਕਾਨੂੰਨੀ ਤੌਰ 'ਤੇ ਕਿਰਪਾਣ ਧਾਰਨ ਕਰਨ ਦਾ ਅਧਿਕਾਰ ਮਿਲਿਆ ਹੋਇਆ ਹੈ। ਮੀਡੀਆ 'ਚ ਆਈਆਂ ਖਬਰਾਂ ਮੁਤਾਬਕ ਮਾਮਲਾ ਬਰਮਿੰਘਮ 'ਚ ਬੁਲ ਸਟ੍ਰੀਟ 'ਤੇ ਸ਼ੁੱਕਰਵਾਰ ਨੂੰ ਹੋਇਆ, ਜੋ ਸੋਸ਼ਲ ਮੀਡਆ ਦੇ ਕਈ ਮੰਚਾਂ 'ਤੇ ਵਾਇਰਲ ਹੋ ਗਿਆ।
'ਮੈਟਰੋ' ਦੀ ਖਬਰ ਮੁਤਾਬਕ ਵਿਅਕਤੀ ਨੇ ਪੁਲਸ ਅਧਿਕਾਰੀ ਨੂੰ ਕਿਹਾ ਕਿ ਮੈਂ ਸਿੱਖ ਹਾਂ। ਮੈਂ ਚਾਹਾਂ ਤਾਂ ਇਸ ਨੂੰ ਆਪਣੇ ਕੋਲ ਰੱਖ ਸਕਦਾ ਹਾਂ। ਪਰ ਅਧਿਕਾਰੀ ਨੇ ਉਸ 'ਤੇ ਹਮਲੇ ਦਾ ਦੋਸ਼ ਲਾਉਂਦੇ ਹੋਏ ਹੋਰ ਅਧਿਕਾਰੀਆਂ ਨੂੰ ਉਥੇ ਬੁਲਾ ਲਿਆ। ਬ੍ਰਿਟਿਸ਼-ਪੰਜਾਬੀ ਫੇਸਬੁੱਕ ਗਰੁੱਪ 'ਤੇ ਘਟਨਾ ਦੀ ਜਾਣਕਾਰੀ ਪੋਸਟ ਹੋਣ ਤੋਂ ਬਾਅਦ 'ਬ੍ਰਿਟਿਸ਼ ਸਿੱਖ ਕੌਂਸਲ' ਨੇ ਇਸ ਘਟਨਾ ਦੀ ਨਿੰਦਿਆ ਕੀਤੀ। ਸਮੂਹ ਨੇ ਕਿਹਾ ਕਿ ਜੇਕਰ ਉਹ ਸਿੱਖ ਸੀ ਤਾਂ ਕੋਈ ਵਿਵਾਦ ਨਹੀਂ ਹੋਣਾ ਚਾਹੀਦਾ ਸੀ।
ਖਬਰ ਮੁਤਾਬਕ ਕਾਨੂੰਨ ਦੀ ਜਾਣਕਾਰੀ ਨਾ ਹੋਣ ਨੂੰ ਲੈ ਕੇ ਪੁਲਸ ਦੀ ਵੀ ਨਿੰਦਿਆ ਕੀਤੀ ਜਾ ਰਹੀ ਹੈ। ਉਥੇ ਹੀ ਵੈਸਟ ਮਿਡਲੈਂਡ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਬਰਮਿੰਘਮ 'ਚ ਸੋਮਵਾਰ ਪੰਜ ਅਗਸਤ ਨੂੰ ਸ਼ਾਮੀਂ ਸਾਢੇ 6 ਵਜੇ ਤੋਂ ਕੁਝ ਸਮਾਂ ਪਹਿਲਾਂ ਗਸ਼ਤ ਕਰ ਰਹੀ ਪੁਲਸ ਨੇ ਹਮਲਾਵਰ ਤਰੀਕੇ ਨਾਲ ਪੇਸ਼ ਆ ਰਹੇ ਇਕ ਵਿਅਕਤੀ ਨਾਲ ਗੱਲ ਕੀਤੀ। ਉਸ ਨੂੰ ਸਹੀ ਤਰੀਕੇ ਨਾਲ ਪੇਸ਼ ਆਉਣ ਲਈ ਕਿਹਾ ਗਿਆ ਤੇ ਇਸ ਤੋਂ ਅੱਗੇ ਕੋਈ ਕਾਰਵਾਈ ਨਹੀਂ ਕੀਤੀ ਗਈ।
ਅਮਰੀਕਾ ਦੀ ਮੰਗ-'ਹਾਂਗਕਾਂਗ 'ਚ 'ਖਤਰਨਾਕ' ਮੀਡੀਆ ਰਿਪੋਰਟ ਰੋਕੀ ਜਾਵੇ'
NEXT STORY