ਲੰਡਨ (ਵਾਰਤਾ): ਬ੍ਰਿਟੇਨ ਨੇ ਸੋਮਵਾਰ ਨੂੰ ਰੂਸ ਦੇ ਯੂਕ੍ਰੇਨ 'ਤੇ ਹਮਲੇ ਦੇ ਜਵਾਬ ਵਿਚ ਰੂਸੀ ਸੰਘ ਦੇ ਸੈਂਟਰਲ ਬੈਂਕ (ਸੀਬੀਆਰ) ਖ਼ਿਲਾਫ਼ ਵਾਧੂ ਆਰਥਿਕ ਪਾਬੰਦੀਆਂ ਲਗਾਉਣ ਦੇ ਆਪਣੇ ਇਰਾਦੇ ਦਾ ਐਲਾਨ ਕੀਤਾ। ਬ੍ਰਿਟੇਨ ਦੇ ਖਜ਼ਾਨਾ ਵਿਭਾਗ ਨੇ ਕਿਹਾ ਕਿ ਪਹਿਲਾਂ ਐਲਾਨੇ ਗਏ ਪਾਬੰਦੀਸ਼ੁਦਾ ਉਪਾਵਾਂ ਤੋਂ ਇਲਾਵਾ ਬੈਂਕ ਆਫ ਇੰਗਲੈਂਡ ਦੇ ਚਾਂਸਲਰ ਅਤੇ ਬੈਂਕ ਆਫ ਇੰਗਲੈਂਡ ਦੇ ਗਵਰਨਰ ਨੇ ਸੀ.ਬੀ.ਆਰ. ਨੂੰ ਨਿਸ਼ਾਨਾ ਬਣਾਉਂਦੇ ਹੋਏ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ ਵਿੱਚ ਸਰਕਾਰ ਦੇ ਹੋਰ ਪਾਬੰਦੀਸ਼ੁਦਾ ਆਰਥਿਕ ਉਪਾਅ ਅਪਣਾਉਣ ਦੇ ਇਰਾਦੇ ਦਾ ਐਲਾਨ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਯੂਰਪ, ਕੈਨੇਡਾ ਵੱਲੋਂ ਰੂਸ ਨੂੰ ਵੱਡਾ ਝਟਕਾ, ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਕੀਤਾ ਬੰਦ
ਇਸ ਵਿਚ ਕਿਹਾ ਗਿਆ ਕਿ ਬ੍ਰਿਟੇਨ ਦੀ ਸਰਕਾਰ ਸੀਬੀਆਰ, ਰੂਸੀ ਨੈਸ਼ਨਲ ਵੈਲਥ ਫੰਡ ਅਤੇ ਰਸ਼ੀਅਨ ਫੈਡਰੇਸ਼ਨ ਦੇ ਵਿੱਤ ਮੰਤਰਾਲੇ ਤੋਂ ਵਿੱਤੀ ਲੈਣ-ਦੇਣ ਨੂੰ ਰੋਕਣ ਲਈ ਪਾਬੰਦੀਆਂ ਨੂੰ ਲਾਗੂ ਕਰਨ ਲਈ ਤੁਰੰਤ ਸਾਰੇ ਜ਼ਰੂਰੀ ਕਦਮ ਚੁੱਕੇਗੀ। ਇਸ ਪਾਬੰਦੀ ਦੇ ਤਹਿਤ ਬ੍ਰਿਟੇਨ ਦਾ ਕੋਈ ਵੀ ਵਿਅਕਤੀ ਸੀਬੀਆਰ, ਰੂਸੀ ਨੈਸ਼ਨਲ ਵੈਲਥ ਫੰਡ ਅਤੇ ਰੂਸ ਦੇ ਵਿੱਤ ਮੰਤਰਾਲਾ ਨਾਲ ਵਿੱਤੀ ਲੈਣ-ਦੇਣ ਕਰਨ ਦੇ ਯੋਗ ਨਹੀਂ ਹੋਵੇਗਾ। ਚਾਂਸਲਰ ਰਿਸ਼ੀ ਸੁਨਕ ਨੇ ਕਿਹਾ ਕਿ ਅਸੀਂ ਆਪਣੇ ਅੰਤਰਰਾਸ਼ਟਰੀ ਭਾਈਵਾਲਾਂ ਦੇ ਨਾਲ ਇੱਕ ਹੋਰ ਕਦਮ ਅੱਗੇ ਵਧਾ ਰਹੇ ਹਾਂ। ਇਸ ਦੇ ਤਹਿਤ ਅਸੀਂ ਅਮਰੀਕਾ ਅਤੇ ਕਈ ਹੋਰ ਯੂਰਪੀ ਦੇਸ਼ਾਂ ਨਾਲ ਤੇਜ਼ੀ ਨਾਲ ਤਾਲਮੇਲ ਕਰਦੇ ਹੋਏ ਰੂਸ 'ਤੇ ਹੋਰ ਸਖ਼ਤ ਪਾਬੰਦੀਆਂ ਲਗਾਉਣ ਜਾ ਰਹੇ ਹਾਂ। ਇਸ ਨਾਲ ਰੂਸ ਨੂੰ ਅੰਤਰਰਾਸ਼ਟਰੀ ਵਿੱਤੀ ਲੈਣ-ਦੇਣ ਤੋਂ ਅਲੱਗ ਕਰ ਦਿੱਤਾ ਜਾਵੇਗਾ ਜਦੋਂ ਤੱਕ ਯੂਕ੍ਰੇਨ ਨਾਲ ਜਾਰੀ ਇਹ ਸੰਘਰਸ਼ ਖ਼ਤਮ ਨਹੀਂ ਹੋ ਜਾਂਦਾ।
ਪੜ੍ਹੋ ਇਹ ਅਹਿਮ ਖ਼ਬਰ- ਤਾਲਿਬਾਨ ਦਾ ਨਵਾਂ ਫਰਮਾਨ, ਲੋਕਾਂ ਨੂੰ ਘਰਾਂ ਤੋਂ ਅਫਗਾਨ ਰਾਸ਼ਟਰੀ ਝੰਡਾ ਹਟਾਉਣ ਦੇ ਨਿਰਦੇਸ਼
ਪ੍ਰਵਾਸੀਆਂ ਲਈ ਕੈਨੇਡਾ 'ਚ ਕੰਮ ਕਰਨ ਦਾ ਸੁਨਹਿਰੀ ਮੌਕਾ, ਸਰਕਾਰ ਦੇ ਰਹੀ ਹੈ 2 ਸਾਲ ਦਾ ਵੀਜ਼ਾ, ਜਲਦ ਕਰੋ ਅਪਲਾਈ
NEXT STORY