ਲੰਡਨ (ਭਾਸ਼ਾ) ; ਲੰਡਨ ਤੋਂ ਬੈਂਗਲੁਰੂ ਜਾ ਰਹੇ ਜਹਾਜ਼ ’ਚ ਭਾਰਤੀ ਮੂਲ ਦੇ ਇਕ ਬ੍ਰਿਟਿਸ਼ ਡਾਕਟਰ ਨੇ ਪੰਜ ਘੰਟੇ ਤਕ ਜੂਝਦੇ ਹੋਏ ਇਕ ਯਾਤਰੀ ਦੀ ਜਾਨ ਬਚਾਈ। ਇਕ ਮੀਡੀਆ ਰਿਪੋਰਟ ’ਚ ਇਸ ਦੀ ਜਾਣਕਾਰੀ ਮਿਲੀ ਹੈ। ਬੀ.ਬੀ.ਸੀ. ਦੀ ਰਿਪੋਰਟ ਅਨੁਸਾਰ ਬਰਮਿੰਘਮ ਦੇ ਕੁਈਨ ਐਲਿਜ਼ਾਬੇਥ ਹਸਪਤਾਲ ’ਚ ਕੰਮ ਕਰਨ ਵਾਲੇ ਡਾਕਟਰ ਵਿਸ਼ਵਰਾਜ ਵੇਮਾਲਾ (48) ਆਪਣੀ ਮਾਂ ਨਾਲ ਭਾਰਤ ਜਾ ਰਹੇ ਸਨ, ਤਾਂ ਇਕ ਸਾਥੀ ਯਾਤਰੀ ਨੂੰ ਦਿਲ ਦਾ ਦੌਰਾ ਪੈ ਗਿਆ। ਇਹ ਘਟਨਾ ਨਵੰਬਰ ਮਹੀਨੇ ਦੀ ਹੈ।
ਇਹ ਖ਼ਬਰ ਵੀ ਪੜ੍ਹੋ : ਡਾਕਟਰ ਨੇ ਐਲਾਨਿਆ ਮ੍ਰਿਤਕ, ਸ਼ਮਸ਼ਾਨਘਾਟ ਲਿਜਾਂਦਿਆਂ ਜਿਊਂਦੀ ਹੋ ਗਈ ਔਰਤ, ਘਰ ਆ ਕੇ ਚਾਹ ਪੀਤੀ ਅਤੇ...
ਸਪੀਡ ਮਾਨੀਟਰਿੰਗ ਡਿਵਾਈਸ ਤੇ ਬਲੱਡ ਪ੍ਰੈਸ਼ਰ ਮਾਨੀਟਰਿੰਗ ਮਸ਼ੀਨ ਸਮੇਤ ਜਹਾਜ਼ ’ਚ ਮੁਹੱਈਆ ਮੈਡੀਕਲ ਸਬੰਧੀ ਉਪਕਰਨਾਂ ਦੀ ਸਪਲਾਈ ਦੀ ਸਹਾਇਤਾ ਨਾਲ ਡਾ. ਵੇਮਾਲਾ ਨੇ ਇਹ ਕੰਮ ਕੀਤਾ। ਡਾਕਟਰ ਵੇਮਾਲਾ ਨੇ ਇਸ ਬਾਰੇ ਕਿਹਾ, ‘‘ਜ਼ਾਹਿਰ ਹੈ ਕਿ ਮੇਰੀ ਡਾਕਟਰੀ ਸਿਖਲਾਈ ਦੌਰਾਨ ਇਹ ਕੁਝ ਅਜਿਹਾ ਸੀ, ਜਿਸ ਨਾਲ ਮੈਨੂੰ ਨਜਿੱਠਣ ਦਾ ਤਜਰਬਾ ਸੀ ਪਰ ਹਵਾ ’ਚ 40,000 ਫੁੱਟ ਦੀ ਉਚਾਈ ’ਤੇ ਅਜਿਹਾ ਤਜਰਬਾ ਮੈਨੂੰ ਜ਼ਿੰਦਗੀ ਭਰ ਯਾਦ ਰਹੇਗਾ।’‘
ਇਹ ਖ਼ਬਰ ਵੀ ਪੜ੍ਹੋ : ਸਾਬਕਾ ਮੰਤਰੀ ਧਰਮਸੋਤ, ਆਸ਼ੂ ਤੇ ਬਲਬੀਰ ਸਿੱਧੂ ਮਗਰੋਂ ਹੁਣ ਇਹ ਸਾਬਕਾ ਮੰਤਰੀ ਵਿਜੀਲੈਂਸ ਦੀ ਰਾਡਾਰ ’ਤੇ
ਹਿੰਦੂਆਂ ’ਤੇ ਅੱਤਿਆਚਾਰ ਨੂੰ ਲੈ ਕੇ ਪਾਕਿਸਤਾਨ ਇਕ ਵਾਰ ਫਿਰ ਹੋਇਆ ਬੇਨਕਾਬ, ਪਰਿਵਾਰ ਨੂੰ ਸਸਕਾਰ ਕਰਨ ਤੋਂ ਰੋਕਿਆ
NEXT STORY