ਲੰਡਨ - ਬ੍ਰਿਟੇਨ ਦੇ ਪਾਕਿਸਤਾਨੀ ਮੂਲ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨੇ ਬ੍ਰਿਟੇਨ 'ਚ ਅਗਲੇ ਮਹੀਨੇ ਤੋਂ ਸ਼ੁਰੂ ਹੋ ਰਹੇ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ 'ਚ ਸ਼ਾਮਲ ਹੋਣ ਦੀ ਆਪਣੀ ਇੱਛਾ ਜਤਾਈ ਹੈ। ਇਸ ਦੇ ਨਾਲ ਹੀ ਜਾਵਿਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ 'ਚ ਸ਼ਾਮਲ 9ਵੇਂ ਉਮੀਦਵਾਰ ਬਣ ਗਏ ਹਨ। ਬ੍ਰਿਟਿਸ਼ ਕੈਬਨਿਟ 'ਚ ਸਭ ਤੋਂ ਸੀਨੀਅਰ ਮੰਤਰੀ ਨੇ ਟਵਿੱਟਰ 'ਤੇ ਇਕ ਵੀਡੀਓ ਸੰਦੇਸ਼ ਜਾਰੀ ਕਰ ਇਹ ਐਲਾਨ ਕੀਤਾ ਅਤੇ ਲੋਕਾਂ ਤੋਂ 'ਟੀਮ ਸਾਜ' 'ਚ ਸ਼ਾਮਲ ਹੋਣ ਦੀ ਅਪੀਲ ਕੀਤੀ।
ਉਨ੍ਹਾਂ ਦੇ ਬਿਆਨ ਮੁਤਾਬਕ, ਮੈਂ ਅਗਲੇ ਕੰਜ਼ਰਵੇਟਿਵ ਨੇਤਾ ਦੀਆਂ ਚੋਣਾਂ ਅਤੇ ਆਪਣੇ ਮਹਾਨ ਦੇਸ਼ ਦੇ ਪ੍ਰਧਾਨ ਮੰਤਰੀ ਅਹੁਦੇ ਲਈ ਖੜ੍ਹਾ ਹੋਣ ਜਾ ਰਿਹਾ ਹਾਂ। ਉਨ੍ਹਾਂ ਨੇ ਕਿਹਾ ਸਾਨੂੰ ਵਿਸ਼ਵਾਸ ਨੂੰ ਬਹਾਲ ਕਰਨ, ਇਕੱਠੇ ਰਹਿਣ ਅਤੇ ਸਮੁੱਚੇ ਬ੍ਰਿਟੇਨ 'ਚ ਨਵੇਂ ਮੌਕੇ ਨੂੰ ਪੈਦਾ ਕਰਨ ਦੀ ਲੋੜ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਬ੍ਰੈਗਜ਼ਿਟ ਦੀ ਜ਼ਰੂਰਤ ਹੈ। ਮੇਰੀ ਮਦਦ ਲਈ 'ਟੀਮ ਸਾਜ' ਦਾ ਹਿੱਸਾ ਬਣੋਂ। ਥੈਰੇਸਾ ਮੇਅ ਦੇ ਕੰਜ਼ਰਵੇਟਿਵ ਨੇਤਾ ਅਹੁਦੇ ਤੋਂ ਅਸਤੀਫਾ ਦੇਣ ਦੇ ਐਲਾਨ ਤੋਂ ਬਾਅਦ ਇਸ ਦੌੜ 'ਚ ਨਵਾਂ ਨਾਮ 49 ਸਾਲਾ ਜਾਵਿਦ ਦਾ ਜੁੜ ਗਿਆ ਹੈ।
ਆਪਣੇ 'ਪਿਆਰੇ ਦੋਸਤ' ਨੂੰ ਲੈ ਕੇ ਟਰੰਪ ਨੇ ਜਤਾਈ ਸ਼ਿੰਜੋ ਆਬੇ ਤੋਂ ਅਸਹਿਮਤੀ
NEXT STORY