ਲੰਡਨ (ਏਜੰਸੀ)- ਬ੍ਰਿਟਿਸ਼ ਸੰਸਦ ਵਿਚ ਬ੍ਰੈਗਜ਼ਿਟ ਸਮਝੌਤੇ 'ਤੇ ਮੰਗਲਵਾਰ ਨੂੰ ਇਤਿਹਾਸਕ ਵੋਟਿੰਗ ਹੋਣੀ ਹੈ। ਸਮਝੌਤੇ ਦੇ ਰੱਦ ਹੋਣ ਨੂੰ ਲੈ ਕੇ ਸਾਰੀਆਂ ਧਿਰਾਂ ਚਿੰਤਤ ਹਨ। ਬ੍ਰੈਗਜ਼ਿਟ ਤੋਂ ਨਿਕਲਣ ਲਈ 29 ਮਾਰਚ ਦੀ ਤਰੀਕ ਤੈਅ ਕੀਤੀ ਗਈ ਹੈ। ਇਸ ਵਿਚ ਦੋ ਮਹੀਨੇ ਬਚੇ ਹਨ। ਜੇਕਰ ਬ੍ਰਿਟਿਸ਼ ਸੰਸਦ ਵਿਚ ਇਹ ਮਤਾ ਪਾਸ ਨਹੀਂ ਹੁੰਦਾ ਤਾਂ ਬ੍ਰਿਟੇਨ ਦੀ ਯੂਰਪੀ ਸੰਘ ਛੱਡਣ ਦੀ ਯੋਜਨਾ ਫੇਲ ਹੋ ਸਕਦੀ ਹੈ। ਵੱਖ-ਵੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਵੱਖ-ਵੱਖ ਕਾਰਨਾਂ ਕਾਰਨ ਇਸ ਸਮਝੌਤੇ ਦਾ ਵਿਰੋਧ ਕੀਤਾ ਹੈ। ਹਾਲਾਂਕਿ ਥੈਰੇਸਾ ਮੇਅ ਨੇ ਸੰਸਦ ਮੈਂਬਰਾਂ ਤੋਂ ਇਸ 'ਤੇ ਇਕ ਵਾਰ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਮੇਅ ਨੇ ਕਿਹਾ ਕਿ ਨਹੀਂ ਇਹ ਪੂਰੀ ਤਰ੍ਹਾਂ ਸਹੀ ਨਹੀਂ ਹੈ ਪਰ ਹਾਂ ਇਹ ਅਸਲ ਵਿਚ ਮੱਧ ਮਾਰਗ ਹੈ।
ਪਰ ਜਦੋਂ ਇਤਿਹਾਸ ਲਿਖਿਆ ਜਾਵੇਗਾ, ਤਾਂ ਲੋਕ ਸੰਸਦ ਦੇ ਫੈਸਲੇ ਨੂੰ ਦੇਖਣਗੇ ਅਤੇ ਪੁੱਛਣਗੇ ਕਿ ਅਸੀਂ ਯੂਰਪੀ ਸੰਘ ਨੂੰ ਛੱਡਣ ਲਈ ਵੋਟਿੰਗ ਕੀਤੀ? ਜਾਂ ਫਿਰ ਅਸੀਂ ਦੇਸ਼ ਦੀ ਜਨਤਾ ਨੂੰ ਨਿਰਾਸ਼ ਕੀਤਾ। ਜ਼ਿਕਰਯੋਗ ਹੈ ਕਿ 18 ਮਹੀਨੇ ਤੱਕ ਚੱਲੀ ਗੱਲਬਾਤ ਦੀ ਪ੍ਰਕਿਰਿਆ ਤੋਂ ਬਾਅਦ ਨਵੰਬਰ ਵਿਚ ਯੂਰਪੀ ਸੰਘ ਦੇ ਨਾਲ ਬ੍ਰੈਗਜ਼ਿਟ ਸਮਝੌਤੇ 'ਤੇ ਸਹਿਮਤੀ ਹੋਈ ਸੀ। ਦਸੰਬਰ ਵਿਚ ਸਮਝੌਤੇ ਨੂੰ ਲੈ ਕੇ ਕੁਝ ਸਦਨ (ਹਾਊਸ ਆਫ ਕਾਮਨਸ) ਵਿਚ ਵੋਟਿੰਗ ਹੋਣੀ ਸੀ ਪਰ ਹਾਰ ਦੇ ਡਰ ਕਾਰਨ ਇਸ ਨੂੰ ਟਾਲ ਦਿੱਤਾ ਗਿਆ ਸੀ। ਇਸ ਤੋਂ ਬਾਅਦ ਤੋਂ ਉਹ ਸੰਸਦ ਮੈਂਬਰਾਂ ਨੂੰ ਸਪੱਸ਼ਟੀਕਰਨ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈਕਿ ਉਹ ਸੰਸਦ ਮੈਂਬਰਾਂ ਨੂੰ ਮਨਾ ਲਵੇਗੀ।
ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕੋਰਬਿਨ ਨੇ ਕਿਹਾ ਕਿ ਮੇ ਸੰਸਦ ਮੈਂਬਰਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਵਿਚ ਪੂਰੀ ਤਰ੍ਹਾਂ ਨਾਲ ਅਸਫਲ ਰਹੀ ਹੈ ਅਤੇ ਜੇਕਰ ਉਹ ਮੰਗਲਵਾਰ ਰਾਤ ਨੂੰ ਹੋਣ ਵਾਲੀ ਵੋਟਿੰਗ ਵਿਚ ਹਾਰ ਜਾਂਦੀ ਹੈ ਤਾਂ ਉਨ੍ਹਾਂ ਨੂੰ ਚੋਣਾਂ ਕਰਵਾਉਣੀਆਂ ਚਾਹੀਦੀਆਂ ਹਨ। ਬ੍ਰੈਗਜ਼ਿਟ 'ਤੇ ਸਥਾਨਕ ਸਮੇਂ ਅਨੁਸਾਰ ਸ਼ਾਮ 7 ਵਜੇ ਵੋਟਿੰਗ ਸ਼ੁਰੂ ਹੋਣੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਸੰਸਦ ਮੈਂਬਰ ਪਹਿਲੇ ਸੰਸ਼ੋਧਨਾਂ 'ਤੇ ਫੈਸਲਾ ਲੈਣਗੇ, ਜਿਸ ਤਓਂ ਬਾਅਦ ਤੈਅ ਹੋਵੇਗਾ ਕਿ ਬ੍ਰੈਗਜ਼ਿਟ ਸਮਝੌਤੇ ਵਿਚ ਬਦਲਾਅ ਹੋਵੇਗਾ ਜਾਂ ਫਿਰ ਇਸ ਨੂੰ ਰੱਦ ਕਰ ਦਿੱਤਾ ਜਾਵੇਗਾ।
ਸੀਰੀਆ 'ਚ ਠੰਡ ਕਾਰਨ 15 ਬੇਘਰ ਬੱਚਿਆਂ ਦੀ ਮੌਤ: ਯੂ.ਐੱਨ.
NEXT STORY