ਲੰਡਨ— ਬ੍ਰਿਟੇਨ ਦੀ ਰਾਜਧਾਨੀ ਲੰਡਨ ਦੇ ਇਕ ਬ੍ਰਿਜ 'ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਪੂਰਬੀ ਲੰਡਨ ਦੇ ਅਲਫੋਰਡ ਇਲਾਕੇ ਤੋਂ ਇਕ 27 ਸਾਲਾ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੈਟਰੋਪੋਲੀਟਨ ਪੁਲਸ ਨੇ ਆਪਣੀ ਵੈੱਬਸਾਈਟ 'ਤੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਲੰਡਨ ਬ੍ਰਿਜ ਹਮਲੇ ਦੇ ਮਾਮਲੇ 'ਚ ਇਕ 27 ਸਾਲਾ ਵਿਅਕਤੀ ਨੂੰ ਅੱਤਵਾਦ ਨਾਲ ਸੰਬੰਧਿਤ ਕਾਨੂੰਨ ਦੇ ਤਹਿਤ ਹਿਰਾਸਤ 'ਚ ਲੈ ਕੇ ਬਰਕਸ਼ਾਇਰ ਪੁਲਸ ਸਟੇਸ਼ਨ 'ਚ ਰੱਖਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਲੰਡਨ ਦੇ ਇਕ ਬ੍ਰਿਜ 'ਤੇ ਪੈਦਲ ਚੱਲ ਰਹੇ ਲੋਕਾਂ 'ਤੇ ਤਿੰਨ ਹਮਲਾਵਰਾਂ ਨੇ ਵੈਨ ਚੜਾ ਦਿੱਤੀ ਸੀ ਅਤੇ ਨਾਲ ਹੀ ਨੇੜਲੇ ਬਾਜ਼ਾਰ 'ਚ ਲੋਕਾਂ 'ਤੇ ਚਾਕੂਆਂ ਨਾਲ ਹਮਲੇ ਵੀ ਕੀਤੇ ਸਨ। ਇਨ੍ਹਾਂ ਹਮਲਿਆਂ 'ਚ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਪੁਲਸ ਕਾਰਵਾਈ 'ਚ ਤਿੰਨ ਹਮਲਾਵਰ ਵੀ ਮਾਰੇ ਗਏ ਸਨ।
ਸ਼ੰਘਾਈ ਸਹਿਯੋਗ ਸੰਗਠਨ ਦੇ ਸੰਮੇਲਨ 'ਚ ਵਜਿਆ 'ਮੇਰਾ ਜੂਤਾ ਹੈ ਜਾਪਾਨੀ...' ਤਾਂ ਗੂੰਜਣ ਲੱਗੀਆਂ ਤਾੜੀਆਂ
NEXT STORY