ਜਲੰਧਰ (ਸੁਧੀਰ) : ਪੁਲਸ ਕਮਿਸ਼ਨਰ ਸਵਪਨ ਸ਼ਰਮਾ ਦੀ ਅਗਵਾਈ ਵਿਚ ਕਮਿਸ਼ਨਰੇਟ ਪੁਲਸ ਨੇ ਅੰਨ੍ਹੇ ਕਤਲ ਕੇਸ ਨੂੰ 24 ਘੰਟਿਆਂ ਵਿਚ ਸੁਲਝਾਉਂਦੇ ਹੋਏ ਇਕ ਨਾਬਾਲਗ ਸਮੇਤ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ 21 ਅਪ੍ਰੈਲ ਨੂੰ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਪਿੰਡ ਖੇੜਾ ਦੀ ਲਿੰਕ ਰੋਡ ’ਤੇ ਗਾਰਜੀਅਨ ਜਿਮ ਦੇ ਪਿੱਛੇ ਖਾਲੀ ਪਲਾਟ ਨੇੜੇ ਇਕ ਲਾਸ਼ ਪਈ ਹੋਈ ਹੈ। ਜਾਂਚ ਦੌਰਾਨ ਮ੍ਰਿਤਕ ਦੀ ਪਛਾਣ ਜਾਰਜ ਉਰਫ ਕੱਟਾ ਪੁੱਤਰ ਸਵ. ਹਰਬੰਸ ਲਾਲ ਨਿਵਾਸੀ ਪਿੰਡ ਸੰਸਾਰਪੁਰ, ਥਾਣਾ ਕੈਂਟ, ਜਲੰਧਰ ਵਜੋਂ ਹੋਈ। ਉਸ ਤੋਂ ਬਾਅਦ ਸਦਰ ਪੁਲਸ ਸਟੇਸ਼ਨ ਵਿਚ ਐੱਫ. ਆਈ. ਆਰ. ਨੰਬਰ 75, ਮਿਤੀ 21 ਅਪ੍ਰੈਲ ਨੂੰ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ 8 ਮੁੰਡਿਆਂ ਵੱਲੋਂ ਕੁੜੀ ਨਾਲ ਕੀਤੇ ਗਏ ਗੈਂਗਰੇਪ ਦੇ ਮਾਮਲੇ 'ਚ ਐੱਸ. ਐੱਸ. ਪੀ. ਦਾ ਵੱਡਾ ਬਿਆਨ
ਸੀ. ਪੀ. ਨੇ ਦੱਸਿਆ ਕਿ ਪੁਲਸ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਦੇ ਪਿੰਡ ਸੰਸਾਰਪੁਰ ਨਿਵਾਸੀ ਸੋਨੀਆ ਨਾਂ ਦੀ ਵਿਆਹੁਤਾ ਔਰਤ ਨਾਲ ਨਾਜਾਇਜ਼ ਸਬੰਧ ਸਨ ਪਰ ਜਾਰਜ ਸੋਨੀਆ ਦੀ ਸਹੇਲੀ ਗੋਮਤੀ ਉਰਫ ਪ੍ਰੀਤੀ ਅਤੇ ਕਾਜਲ ਨਾਂ ਦੀਆਂ ਔਰਤਾਂ ਨਾਲ ਵੀ ਨਾਜਾਇਜ਼ ਸਬੰਧ ਬਣਾਉਣਾ ਚਾਹੁੰਦਾ ਸੀ। ਉਨ੍ਹਾਂ ਦੱਸਿਆ ਕਿ ਸੋਨੀਆ ਨੇ ਇਸਦਾ ਵਿਰੋਧ ਕੀਤਾ ਅਤੇ ਉਸਨੇ ਆਪਣੇ 9 ਸਾਥੀਆਂ ਨਾਲ ਮਿਲ ਕੇ ਤੇਜ਼ਧਾਰ ਹਥਿਆਰ ਨਾਲ ਜਾਰਜ ਦਾ ਕਤਲ ਕਰ ਦਿੱਤਾ।ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕਰਣ ਕੁਮਾਰ ਉਰਫ ਖੱਬੂ ਉਰਫ ਖੰਨਾ ਨਿਵਾਸੀ ਪਿੰਡ ਬੰਬੀਆਂਵਾਲ, ਸੁਹੇਲ ਉਰਫ ਪਰੋਥਾ ਨਿਵਾਸੀ ਪਿੰਡ ਬੰਬੀਆਂਵਾਲ, ਜਗਪ੍ਰੀਤ ਉਰਫ ਜੱਗੂ ਨਿਵਾਸੀ ਪਿੰਡ ਬੰਬੀਆਂਵਾਲ ਅਤੇ ਜਸਕਰਨ ਸਿੰਘ ਉਰਫ ਮੱਲੂ ਦੇ ਰੂਪ ਵਿਚ ਹੋਈ ਹੈ।
ਇਹ ਵੀ ਪੜ੍ਹੋ : ਵੱਡੀ ਗੱਡੀ 'ਚ ਆਏ ਮੁੰਡੇ ਦਿਨ-ਦਿਹਾੜੇ ਕਰ ਗਏ ਵੱਡਾ ਕਾਂਡ, ਵਾਰਦਾਤ ਦੀ ਵੀਡੀਓ ਦੇਖ ਨਹੀਂ ਹੋਵੇਗਾ ਯਕੀਨ
ਬੂਟਾ ਰਾਮ ਦਾ ਬੇਟਾ ਨਿਵਾਸੀ ਪਿੰਡ ਮੱਲੂ, ਜ਼ਿਲ੍ਹਾ ਕਪੂਰਥਲਾ, ਜੋ ਕਿ ਹੁਣ ਪਿੰਡ ਬੰਬੀਆਂਵਾਲ ਵਿਚ ਕਿਰਾਏਦਾਰ ਹੈ, ਮਨਜੀਤ ਉਰਫ ਮਾਨ ਪੁੱਤਰ ਮਹਿੰਦਰਪਾਲ ਨਿਵਾਸੀ ਪਿੰਡ ਰਹਿਮਾਨਪੁਰ, ਸੋਨੀਆ ਪਤਨੀ ਸਵ. ਵਿਜੇ ਕੁਮਾਰ ਨਿਵਾਸੀ ਪਿੰਡ ਸੰਸਾਰਪੁਰ, ਪ੍ਰੀਤੀ ਪਤਨੀ ਅਜੈ ਨਿਵਾਸੀ ਲਾਲ ਕੁੜਤੀ ਛਾਉਣੀ, ਕਾਜਲ ਪਤਨੀ ਵਿਸ਼ਾਲ ਨਿਵਾਸੀ ਪਿੰਡ ਧੀਣਾ ਅਤੇ ਸੋਨੂੰ ਉਰਫ ਕਾਲੀ ਪੁੱਤਰ ਜਸਪਾਲ ਉਰਫ ਨਿੱਕਾ ਨਿਵਾਸੀ ਪਿੰਡ ਬੰਬੀਆਂਵਾਲ ਦੇ ਨਾਲ ਇਕ ਨਾਬਾਲਗ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਧਾਰਾ 148, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ਵਿਚ 120-ਬੀ ਆਈ. ਪੀ. ਸੀ. ਦੀ ਧਾਰਾ ਵੀ ਸ਼ਾਮਲ ਕੀਤੀ ਗਈ ਹੈ।
ਇਹ ਵੀ ਪੜ੍ਹੋ : ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ, ਉਲੰਘਣਾ ਕਰਨ 'ਤੇ ਹੋਵੇਗੀ ਵੱਡੀ ਕਾਰਵਾਈ
ਸੀ. ਪੀ. ਨੇ ਕਿਹਾ ਕਿ ਇਕ ਹੋਰ ਮੁਲਜ਼ਮ ਪਿੰਡ ਬੰਬੀਆਂਵਾਲ ਨਿਵਾਸੀ ਅਜੈਦੀਪ ਸਿੰਘ ਅਜੇ ਫ਼ਰਾਰ ਹੈ, ਜਿਸਨੂੰ ਜਲਦ ਫੜ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਕੋਲੋਂ ਪੁਲਸ ਨੇ ਵਾਰਦਾਤ ਵਿਚ ਵਰਤੇ ਤੇਜ਼ਧਾਰ ਹਥਿਆਰ ਅਤੇ ਇਕ ਹੁੰਡਈ ਆਈ-20 ਕਾਰ ਨੰਬਰ ਪੀ ਬੀ 03 ਏ ਐਕਸ-9162 ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਪੁਲਸ ਜਾਂਚ ਵਿਚ ਪਤਾ ਲੱਗਾ ਹੈ ਕਿ ਕਿਸੇ ਵੀ ਮੁਲਜ਼ਮ ਦਾ ਪਹਿਲਾਂ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ। ਜੇਕਰ ਜਾਂਚ ਵਿਚ ਕੋਈ ਹੋਰ ਵੀ ਮੁਲਜ਼ਮ ਪਾਇਆ ਗਿਆ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ :ਭਲਵਾਨਾਂ ਦੇ ਘੋਲ 'ਚ ਵਾਪਰਿਆ ਵੱਡਾ ਹਾਦਸਾ, ਛਿੰਝ 'ਚ ਚੋਟੀ ਦੇ ਭਲਵਾਨ ਦੀ ਮੌਤ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
KP ਨੂੰ ਅਕਾਲੀ ਦਲ 'ਚ ਸ਼ਾਮਲ ਹੋਣ ਦੇ 15 ਮਿੰਟ ਬਾਅਦ ਮਿਲੀ ਟਿਕਟ, ਬੀਬੀ ਬਾਦਲ ਚੌਥੀ ਵਾਰ ਚੋਣ ਮੈਦਾਨ 'ਚ
NEXT STORY