ਵੈੱਬ ਡੈਸਕ: ਅਰਜਨਟੀਨਾ ਤੋਂ ਇੱਕ ਹੈਰਾਨ ਕਰਨ ਵਾਲੀ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੰਸਟਾਗ੍ਰਾਮ ਲਾਈਵ 'ਤੇ ਗੱਲਬਾਤ ਕਰਦੇ ਸਮੇਂ ਤਿੰਨ ਔਰਤਾਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕੈਮਰੇ 'ਚ ਕੈਦ ਤੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਵਾਲੀ ਇਸ ਘਟਨਾ ਨੇ ਦੇਸ਼ ਭਰ ਵਿੱਚ ਗੁੱਸੇ ਦੀ ਲਹਿਰ ਫੈਲਾ ਦਿੱਤੀ। ਰਿਪੋਰਟਾਂ ਅਨੁਸਾਰ, ਤਿੰਨੋਂ ਔਰਤਾਂ ਸ਼ਨੀਵਾਰ ਰਾਤ ਇੰਸਟਾਗ੍ਰਾਮ 'ਤੇ ਲਾਈਵ ਸਨ ਜਦੋਂ ਇੱਕ ਆਦਮੀ ਅਚਾਨਕ ਘਰ ਵਿੱਚ ਦਾਖਲ ਹੋਇਆ ਅਤੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਸਾਰਾ ਦ੍ਰਿਸ਼ ਲਾਈਵ ਵੀਡੀਓ 'ਚ ਕੈਦ ਹੋ ਗਿਆ। ਵੀਡੀਓ ਅਚਾਨਕ ਚੀਕਾਂ ਦੇ ਵਿਚਕਾਰ ਖਤਮ ਹੋ ਗਿਆ।
ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਤਿੰਨੋਂ ਔਰਤਾਂ, ਮਰੀਨਾ (23), ਸੋਫੀਆ (25) ਅਤੇ ਵੈਲੇਨਟੀਨਾ (21) ਕਾਲਜ ਦੀਆਂ ਵਿਦਿਆਰਥਣਾਂ ਸਨ ਤੇ ਕਿਰਾਏ ਦੇ ਅਪਾਰਟਮੈਂਟ ਵਿੱਚ ਇਕੱਠੀਆਂ ਰਹਿੰਦੀਆਂ ਸਨ। ਗੁਆਂਢੀਆਂ ਨੇ ਪੁਲਸ ਨੂੰ ਬੁਲਾਇਆ, ਪਰ ਜਦੋਂ ਤੱਕ ਮਦਦ ਪਹੁੰਚੀ, ਤਿੰਨੋਂ ਮਰ ਚੁੱਕੀਆਂ ਸਨ। ਪੁਲਸ ਨੇ ਘਟਨਾ ਸਥਾਨ ਤੋਂ ਖੂਨ ਨਾਲ ਲੱਥਪੱਥ ਹਥਿਆਰ ਬਰਾਮਦ ਕੀਤਾ। ਸ਼ੱਕੀ ਦੀ ਪਛਾਣ ਕਰ ਲਈ ਗਈ ਹੈ ਅਤੇ ਭਾਲ ਜਾਰੀ ਹੈ। ਸ਼ੁਰੂਆਤੀ ਜਾਂਚ ਵਿੱਚ ਕਤਲ ਦਾ ਕਾਰਨ ਨਿੱਜੀ ਦੁਸ਼ਮਣੀ ਦੱਸੀ ਗਈ ਹੈ, ਹਾਲਾਂਕਿ ਪੁਲਸ ਨੇ ਕਿਸੇ ਵੀ ਜਾਂਚ ਤੋਂ ਇਨਕਾਰ ਨਹੀਂ ਕੀਤਾ ਹੈ।
ਇਸ ਘਟਨਾ ਨੇ ਪੂਰੇ ਅਰਜਨਟੀਨਾ 'ਚ ਗੁੱਸਾ ਫੈਲਾ ਦਿੱਤਾ। ਰਾਜਧਾਨੀ ਬਿਊਨਸ ਆਇਰਸ ਸਮੇਤ ਕਈ ਸ਼ਹਿਰਾਂ 'ਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਤੇ ਔਰਤਾਂ ਦੀ ਸੁਰੱਖਿਆ ਦੀ ਮੰਗ ਕਰਦੇ ਹੋਏ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕੀਤਾ। ਲੋਕਾਂ ਨੇ ਮੋਮਬੱਤੀਆਂ ਜਗਾ ਕੇ ਪੀੜਤਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ। ਇਸ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਇੱਕ ਵਾਰ ਫਿਰ ਨਾ ਸਿਰਫ਼ ਅਰਜਨਟੀਨਾ 'ਚ ਸਗੋਂ ਦੁਨੀਆ ਭਰ 'ਚ ਔਰਤਾਂ ਦੀ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। #JusticeForVictims ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਲੋਕ ਦੋਸ਼ੀਆਂ ਲਈ ਸਖ਼ਤ ਤੋਂ ਸਖ਼ਤ ਸਜ਼ਾ ਦੀ ਮੰਗ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕੀਵ 'ਤੇ ਵੱਡੇ ਰੂਸੀ ਡਰੋਨ ਤੇ ਮਿਜ਼ਾਈਲ ਹਮਲੇ 'ਚ 2 ਦੀ ਮੌਤ, ਘੱਟੋ-ਘੱਟ 10 ਜ਼ਖਮੀ
NEXT STORY