ਇੰਟਰਨੈਸ਼ਨਲ ਡੈਸਕ: ਬੰਗਲਾਦੇਸ਼ ਵਿੱਚ ਈਦ-ਉਲ-ਅਜ਼ਹਾ (ਬਕਰੀਦ) ਦੀਆਂ ਤਿਆਰੀਆਂ ਦਰਮਿਆਨ ਦੋ ਝੋਟੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਝੋਟਿਆਂ ਦੀ ਖਾਸੀਅਤ ਉਨ੍ਹਾਂ ਦਾ ਭਾਰੀ-ਭਰਕਮ ਸਰੀਰ ਹੀ ਨਹੀਂ, ਬਲਕਿ ਉਨ੍ਹਾਂ ਦਾ ਚਿਹਰਾ ਅਤੇ ਸੁਭਾਅ ਹੈ, ਜਿਸ ਕਾਰਨ ਲੋਕ ਇਨ੍ਹਾਂ ਦੀ ਤੁਲਨਾ ਦੁਨੀਆ ਦੇ ਦੋ ਵੱਡੇ ਨੇਤਾਵਾਂ ਨਾਲ ਕਰ ਰਹੇ ਹਨ। ਇਹੀ ਕਾਰਨ ਹੈ ਕਿ ਇਨ੍ਹਾਂ ਦੇ ਨਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੇ ਨਾਂ 'ਤੇ ਰੱਖੇ ਗਏ ਹਨ।
ਨਾਰਾਇਣਗੰਜ ਦੇ ਇੱਕ ਫਾਰਮ ਵਿੱਚ ਪਾਲਿਆ ਗਿਆ ਇਹ ਝੋਟਾ ਲਗਭਗ 700 ਕਿਲੋ ਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਦਾ ਹੇਅਰਸਟਾਈਲ ਕਾਫੀ ਹੱਦ ਤੱਕ ਡੋਨਾਲਡ ਟਰੰਪ ਵਰਗਾ ਦਿਖਾਈ ਦਿੰਦਾ ਹੈ। ਇਸ ਦੀ ਹਲਕੀ ਚਮੜੀ ਅਤੇ ਸੁਨਹਿਰੀ ਰੰਗ ਦੇ ਵਾਲਾਂ ਕਾਰਨ ਇਸ ਨੂੰ 'ਟਰੰਪ' ਕਿਹਾ ਜਾ ਰਿਹਾ ਹੈ। ਹਾਲਾਂਕਿ, ਦੇਖਣ ਵਿੱਚ ਟਰੰਪ ਵਰਗਾ ਲੱਗਣ ਵਾਲਾ ਇਹ ਝੋਟਾ ਸੁਭਾਅ ਪੱਖੋਂ ਬਹੁਤ ਹੀ ਸ਼ਾਂਤ ਅਤੇ ਨਰਮ ਹੈ। ਮਾਲਕਾਂ ਅਨੁਸਾਰ ਇਹ ਇੱਕ ਅਲਬੀਨੋ ਝੋਟਾ ਹੈ ਅਤੇ ਬਕਰੀਦ ਤੋਂ ਪਹਿਲਾਂ ਹੀ ਵਿਕ ਚੁੱਕਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਡਿਜੀਟਲ ਜੰਗ ਦੀ ਤਿਆਰੀ 'ਚ ਈਰਾਨ! ਹੋਰਮੁਜ਼ 'ਚ ਇੰਟਰਨੈੱਟ ਕੇਬਲਾਂ 'ਤੇ ਟੈਕਸ ਲਾਉਣ ਦੀ ਯੋਜਨਾ
ਦੂਜੇ ਪਾਸੇ ਬੈਂਜਾਮਿਨ ਨੇਤਨਯਾਹੂ' ਨਾਂ ਦਾ ਝੋਟਾ ਆਪਣੇ ਗਰਮ ਸੁਭਾਅ ਕਾਰਨ ਸੁਰਖੀਆਂ ਬਟੋਰ ਰਿਹਾ ਹੈ। ਇਸ ਦਾ ਵਜ਼ਨ 750 ਕਿਲੋ ਤੋਂ ਵੀ ਜ਼ਿਆਦਾ ਦੱਸਿਆ ਜਾ ਰਿਹਾ ਹੈ। ਫਾਰਮ ਮੈਨੇਜਰ ਅਨੁਸਾਰ ਇਹ ਝੋਟਾ ਕਾਫੀ ਹਮਲਾਵਰ ਹੈ, ਅਕਸਰ ਤੇਜ਼ ਆਵਾਜ਼ਾਂ ਕੱਢਦਾ ਹੈ ਅਤੇ ਅਚਾਨਕ ਲੋਕਾਂ ਵੱਲ ਦੌੜ ਪੈਂਦਾ ਹੈ। ਇਸ ਦੇ ਗਰਮ ਵਿਵਹਾਰ ਕਾਰਨ ਲੋਕਾਂ ਦੀ ਇਸ ਵਿੱਚ ਦਿਲਚਸਪੀ ਹੋਰ ਵੀ ਵਧ ਗਈ ਹੈ।
ਢਾਕਾ ਦੇ ਨੇੜੇ ਸਥਿਤ ਇਨ੍ਹਾਂ ਫਾਰਮਾਂ ਵਿੱਚ ਇਨ੍ਹਾਂ ਦੋਵਾਂ ਝੋਟਿਆਂ ਨੂੰ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਰਹੀ ਹੈ। ਲੋਕ ਇਨ੍ਹਾਂ ਨਾਲ ਫੋਟੋਆਂ ਅਤੇ ਸੈਲਫੀ ਲੈ ਰਹੇ ਹਨ ਅਤੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਦੇ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ। ਲੋਕ ਇਸ ਗੱਲ 'ਤੇ ਵੀ ਚਰਚਾ ਕਰ ਰਹੇ ਹਨ ਕਿ ਕੀ ਸੱਚਮੁੱਚ ਇਨ੍ਹਾਂ ਦਾ ਚਿਹਰਾ ਜਾਂ ਸੁਭਾਅ ਨੇਤਾਵਾਂ ਨਾਲ ਮਿਲਦਾ ਹੈ ਜਾਂ ਇਹ ਸਿਰਫ਼ ਇੱਕ ਇਤਫ਼ਾਕ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਰੇਸ਼ੀਆ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਬਾਬਾ ਸਾਹਿਬ ਦਾ 135ਵਾਂ ਜਨਮ ਦਿਨ
NEXT STORY