ਇੰਟਰਨੈਸ਼ਨਲ ਡੈਸਕ: ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਦੇ ਵਿਚਕਾਰ ਈਰਾਨ ਹੁਣ ਆਪਣੀ ਰਣਨੀਤੀ ਨੂੰ ਸਿਰਫ਼ ਫੌਜੀ ਤਾਕਤ ਤੱਕ ਸੀਮਤ ਨਹੀਂ ਰੱਖ ਰਿਹਾ, ਸਗੋਂ ਡਿਜੀਟਲ ਅਤੇ ਆਰਥਿਕ ਦਬਾਅ ਦੀ ਦਿਸ਼ਾ ਵੱਲ ਵਧ ਰਿਹਾ ਹੈ। ਸੂਤਰਾਂ ਅਨੁਸਾਰ ਈਰਾਨ ਨੇ ਹੋਰਮੁਜ਼ ਸਟ੍ਰੇਟ ਵਿੱਚ ਸਮੁੰਦਰ ਦੇ ਹੇਠਾਂ ਵਿਛੀਆਂ ਇੰਟਰਨੈੱਟ ਅਤੇ ਡੇਟਾ ਕੇਬਲਾਂ ਤੋਂ ਮਾਲੀਆ ਇਕੱਠਾ ਕਰਨ ਦੀ ਯੋਜਨਾ ਬਣਾਈ ਹੈ। ਇਸ ਕਦਮ ਨੇ ਵਿਸ਼ਵਵਿਆਪੀ ਟੈਕ ਕੰਪਨੀਆਂ ਅਤੇ ਕਈ ਦੇਸ਼ਾਂ ਦੀ ਚਿੰਤਾ ਵਧਾ ਦਿੱਤੀ ਹੈ।
ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਈਰਾਨ ਦੁਨੀਆ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਹੈ ਕਿ ਜੇਕਰ ਉਸ 'ਤੇ ਹਮਲਾ ਹੋਇਆ ਤਾਂ ਉਹ ਗਲੋਬਲ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਇਹਨਾਂ ਕੇਬਲਾਂ ਨੂੰ ਕੋਈ ਨੁਕਸਾਨ ਪਹੁੰਚਦਾ ਹੈ ਜਾਂ ਇਹਨਾਂ 'ਤੇ ਰੋਕ ਲਗਾਈ ਜਾਂਦੀ ਹੈ, ਤਾਂ ਇਸ ਦਾ ਅਸਰ ਸਿਰਫ਼ ਇੰਟਰਨੈੱਟ ਦੀ ਸਪੀਡ ਤੱਕ ਸੀਮਤ ਨਹੀਂ ਰਹੇਗਾ, ਸਗੋਂ:ਅੰਤਰਰਾਸ਼ਟਰੀ ਬੈਂਕਿੰਗ ਪ੍ਰਣਾਲੀ ਠੱਪ ਹੋ ਸਕਦੀ ਹੈ। ਸ਼ੇਅਰ ਬਾਜ਼ਾਰ ਅਤੇ ਕਲਾਉਡ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਫੌਜੀ ਸੰਚਾਰ ਵਿੱਚ ਵਿਘਨ ਪੈ ਸਕਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ : ਖੱਡ 'ਚ ਡਿੱਗੀ ਮਿਨੀਵੈਨ, ਭਾਰਤੀ ਵਿਦਿਆਰਥੀ ਦੀ ਮੌਤ
ਰਿਪੋਰਟਾਂ ਮੁਤਾਬਕ ਹੋਰਮੁਜ਼ ਸਟ੍ਰੇਟ ਏਸ਼ੀਆਈ ਡੇਟਾ ਹੱਬ ਅਤੇ ਯੂਰਪੀਅਨ ਨੈਟਵਰਕ ਵਿਚਕਾਰ ਇੱਕ ਅਹਿਮ ਡਿਜੀਟਲ ਲਾਂਘਾ ਹੈ। ਜੇਕਰ ਇੱਥੇ ਕੋਈ ਰੁਕਾਵਟ ਆਉਂਦੀ ਹੈ, ਤਾਂ ਭਾਰਤ ਦੀ ਆਊਟਸੋਰਸਿੰਗ ਇੰਡਸਟਰੀ ਅਤੇ ਆਨਲਾਈਨ ਕਾਰੋਬਾਰ ਨੂੰ ਅਰਬਾਂ ਡਾਲਰਾਂ ਦਾ ਨੁਕਸਾਨ ਹੋ ਸਕਦਾ ਹੈ। ਇਸ ਤੋਂ ਇਲਾਵ, ਖਾੜੀ ਦੇਸ਼ਾਂ ਵਿੱਚ ਤੇਲ ਅਤੇ ਗੈਸ ਨਿਰਯਾਤ ਨਾਲ ਜੁੜੇ ਡਿਜੀਟਲ ਸਿਸਟਮ ਵੀ ਪ੍ਰਭਾਵਿਤ ਹੋ ਸਕਦੇ ਹਨ। ਈਰਾਨ ਦੀ ਇਸ ਨਵੀਂ ਰਣਨੀਤੀ ਦੇ ਤਹਿਤ ਗੂਗਲ , ਮਾਈਕ੍ਰੋਸਾਫਟ , ਮੈਟਾ ਅਤੇ ਐਮਾਜ਼ਾਨ ਵਰਗੀਆਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਟੈੱਕ ਕੰਪਨੀਆਂ ਇਨ੍ਹਾਂ ਕੇਬਲਾਂ ਦੀ ਵਰਤੋਂ ਬਦਲੇ ਈਰਾਨ ਨੂੰ ਮੋਟੀ ਰਕਮ ਦੇਣੀ ਪਵੇਗੀ। ਇੰਨਾ ਹੀ ਨਹੀਂ, ਈਰਾਨੀ ਪ੍ਰਸ਼ਾਸਨ ਨੇ ਇਹ ਸ਼ਰਤ ਵੀ ਰੱਖੀ ਹੈ ਕਿ ਇਨ੍ਹਾਂ ਅੰਡਰਸੀ ਕੇਬਲਾਂ ਦੀ ਮੁਰੰਮਤ ਅਤੇ ਮੇਨਟੇਨੈਂਸ ਦਾ ਕੰਮ ਸਿਰਫ਼ ਈਰਾਨੀ ਕੰਪਨੀਆਂ ਨੂੰ ਹੀ ਦਿੱਤਾ ਜਾਵੇਗਾ। ਜੇਕਰ ਇਹ ਗਲੋਬਲ ਕੰਪਨੀਆਂ ਈਰਾਨੀ ਕਾਨੂੰਨਾਂ ਦਾ ਪਾਲਣ ਨਹੀਂ ਕਰਦੀਆਂ, ਤਾਂ ਇਸ ਰੂਟ ਦੇ ਇੰਟਰਨੈੱਟ ਟ੍ਰੈਫਿਕ ਨੂੰ ਪੂਰੀ ਤਰ੍ਹਾਂ ਡਿਸਟਰਬ ਯਾਨੀ ਠੱਪ ਕਰ ਦਿੱਤਾ ਜਾਵੇਗਾ।
ਈਰਾਨੀ ਮੀਡੀਆ ਦਾ ਦਾਅਵਾ ਹੈ ਕਿ ਭਵਿੱਖ ਵਿੱਚ ਕੇਬਲ ਕੰਪਨੀਆਂ ਨੂੰ ਲਾਇਸੈਂਸ ਫੀਸ ਦੇਣੀ ਪਵੇਗੀ ਅਤੇ ਕੇਬਲਾਂ ਦੀ ਮੁਰੰਮਤ ਦਾ ਅਧਿਕਾਰ ਸਿਰਫ਼ ਈਰਾਨੀ ਕੰਪਨੀਆਂ ਕੋਲ ਹੋਵੇਗਾ। ਈਰਾਨ ਇਸ ਯੋਜਨਾ ਲਈ ਅੰਤਰਰਾਸ਼ਟਰੀ ਸਮੁੰਦਰੀ ਕਾਨੂੰਨ (UNCLOS) ਦਾ ਹਵਾਲਾ ਦੇ ਰਿਹਾ ਹੈ ਅਤੇ ਮਿਸਰ ਦੀ ਸਵੇਜ਼ ਨਹਿਰ ਦੀ ਉਦਾਹਰਣ ਦੇ ਰਿਹਾ ਹੈ। ਹਾਲਾਂਕਿ ਅਮਰੀਕੀ ਪਾਬੰਦੀਆਂ ਕਾਰਨ ਵਿਦੇਸ਼ੀ ਕੰਪਨੀਆਂ ਲਈ ਈਰਾਨ ਨੂੰ ਸਿੱਧਾ ਭੁਗਤਾਨ ਕਰਨਾ ਮੁਸ਼ਕਲ ਹੋਵੇਗਾ। ਸਮੁੰਦਰੀ ਕੇਬਲਾਂ ਨੂੰ ਨਿਸ਼ਾਨਾ ਬਣਾਉਣਾ ਕੋਈ ਨਵੀਂ ਗੱਲ ਨਹੀਂ ਹੈ। 2024 ਵਿੱਚ ਵੀ ਯਮਨ ਦੇ ਹੂਤੀ ਵਿਦਰੋਹੀਆਂ ਨਾਲ ਜੁੜੇ ਇੱਕ ਹਮਲੇ ਵਿੱਚ ਲਾਲ ਸਾਗਰ ਵਿੱਚ ਤਿੰਨ ਕੇਬਲਾਂ ਨੂੰ ਨੁਕਸਾਨ ਪਹੁੰਚਿਆ ਸੀ, ਜਿਸ ਨਾਲ ਖੇਤਰੀ ਇੰਟਰਨੈੱਟ ਟ੍ਰੈਫਿਕ ਦਾ 25 ਪ੍ਰਤੀਸ਼ਤ ਹਿੱਸਾ ਪ੍ਰਭਾਵਿਤ ਹੋਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸ਼ਿਕਾਗੋ ਦੇ ਪੈਲਾਟਾਇਨ ਗੁਰਦੁਆਰੇ ‘ਚ ਭਾਰਤੀ ਕੌਂਸਲ ਜਨਰਲ ਨੂੰ ਸਿਰੋਪਾਓ ਦੇਣ ‘ਤੇ ਭਾਰੀ ਵਿਰੋਧ
NEXT STORY