ਇਸਤਾਂਬੁਲ (ਭਾਸ਼ਾ)- ਪੂਰਬੀ ਤੁਰਕੀ ਵਿਚ ਇਕ ਇਮਾਰਤ ਦੇ ਢਹਿ ਜਾਣ ਤੋਂ ਬਾਅਦ ਮਲਬੇ ਹੇਠ ਫਸੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਰਮਚਾਰੀ ਖੋਜ ਅਤੇ ਬਚਾਅ ਮੁਹਿੰਮ ਚਲਾ ਰਹੇ ਹਨ। ਮਲਾਇਤਾ ਸੂਬੇ ਦੇ ਗਵਰਨਰ ਅਯਾਦਿਨ ਬਾਰੂਸ ਨੇ ਕਿਹਾ ਕਿ ਮੰਗਲਵਾਰ ਨੂੰ ਜਦੋਂ ਇਹ 2 ਮੰਜ਼ਿਲਾ ਇਮਾਰਤ ਡਿੱਗੀ ਤਾਂ 15-20 ਲੋਕ ਉਸ ਵਿਚ ਸਨ ਪਰ ਬਾਰੂਸ ਮਲਬੇ ਹੇਠਾਂ ਦੱਬੇ ਲੋਕਾਂ ਦੀ ਸਹੀ ਗਿਣਤੀ ਨਹੀਂ ਦੱਸ ਸਕੇ। ਉਨ੍ਹਾਂ ਕਿਹਾ ਕਿ ਬਚਾਅ ਕਰਮੀਆਂ ਨੇ ਮਲਬੇ ਹੇਠ ਦੱਬੇ ਇਕ ਵਿਅਕਤੀ ਦੀ ਆਵਾਜ਼ ਸੁਣੀ ਸੀ ਅਤੇ ਉਹ ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ 13 ਲੋਕਾਂ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਸੀ ਅਤੇ 2 ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਹਾਦਸੇ ਵਿਚ ਬਚੇ ਇਕ ਵਿਅਕਤੀ ਨੇ ਅਨਾਦੋਲੂ ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਕੰਧ ਡਿੱਗ ਗਈ ਪਰ ਉਹ ਦੋ ਦੋਸਤਾਂ ਨਾਲ ਉਥੋਂ ਬਾਹਰ ਨਿਕਲਣ ਵਿਚ ਕਾਮਯਾਬ ਰਿਹਾ। ਇਮਾਰਤ ਦੇ ਡਿੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਤੁਰਕੀ ਦੀ ਐਮਰਜੈਂਸੀ ਏਜੰਸੀਆਂ ਨੇ 260 ਤੋਂ ਵੱਧ ਕਰਮਚਾਰੀਆਂ ਨੂੰ ਘਟਨਾ ਵਾਲੀ ਥਾਂ 'ਤੇ ਭੇਜਿਆ ਹੈ।
ਕੈਮਰਨ ਮੈਕੇ ਨੂੰ ਭਾਰਤ ਲਈ ਰਾਜਦੂਤ ਨਿਯੁਕਤ ਕਰ ਸਕਦਾ ਹੈ ਕੈਨੇਡਾ
NEXT STORY