ਇੰਟਰਨੈਸ਼ਨਲ ਡੈਸਕ- ਪੂਰਬੀ ਤਨਜ਼ਾਨੀਆ 'ਚ ਸ਼ੁੱਕਰਵਾਰ ਤੜਕੇ ਲੱਕੜਾਂ ਲੈ ਕੇ ਜਾ ਰਹੇ ਇਕ ਟਰੱਕ ਨਾਲ ਟਕਰਾਉਣ ਤੋਂ ਬਾਅਦ ਇਕ ਯਾਤਰੀ ਬੱਸ ਨੂੰ ਅੱਗ ਲੱਗ ਗਈ, ਜਿਸ ਨਾਲ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਅੱਗ ਬੁਝਾਊ ਅਤੇ ਬਚਾਅ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਮੋਰੋਗੋਰੋ ਦਾਰ-ਅਸ-ਸਲਾਮ ਖੇਤਰੀ ਅੱਗ ਬੁਝਾਊ ਅਤੇ ਬਚਾਅ ਟੀਮ ਦੇ ਕਾਰਜਕਾਰੀ ਕਮਾਂਡਰ ਜੋਸਫ ਮਵਾਸਾਬੇਜਾ ਨੇ ਦੱਸਿਆ ਕਿ ਇਹ ਹਾਦਸਾ ਮੋਰੋਗੋਰੋ-ਦਾਰ ਅਸ ਸਲਾਮ ਹਾਈਵੇਅ ’ਤੇ ਮਕੰਬਰਾਨੀ ਨੇੜੇ ਉਸ ਸਮੇਂ ਵਾਪਰਿਆ, ਜਦੋਂ ਬੱਸ ਦਾਰ ਅਸ ਸਲਾਮ ਤੋਂ ਮਬੇਯਾ ਵੱਲ ਜਾ ਰਹੀ ਸੀ। ਮਵਾਸਾਬੇਜਾ ਨੇ ਹਾਦਸੇ ਵਾਲੀ ਥਾਂ ’ਤੇ ਦੱਸਿਆ ਕਿ ਟਰੱਕ ਇਰਿੰਗਾ ਤੋਂ ਦਾਰ ਅਸ ਸਲਾਮ ਵੱਲ ਜਾ ਰਿਹਾ ਸੀ ਅਤੇ ਹੋਰ ਵਾਹਨਾਂ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਵਿਚ ਬੱਸ ਨਾਲ ਟਕਰਾਅ ਗਿਆ।
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਕਾਰਨ ਬੱਸ ਪੂਰੀ ਤਰ੍ਹਾਂ ਤਬਾਹ ਹੋ ਗਈ। ਹਾਲਾਂਕਿ ਜ਼ਖ਼ਮੀਆਂ ’ਚੋਂ ਕੁਝ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਪਰ ਜ਼ਖ਼ਮੀਆਂ ਦੀ ਸਹੀ ਗਿਣਤੀ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਖੁਜ਼ਦਾਰ 'ਚ 24 ਘੰਟਿਆਂ 'ਚ ਮਿਲੀਆਂ 2 ਲਾਸ਼ਾਂ, ਇਲਾਕੇ 'ਚ ਸਹਿਮ ਦਾ ਮਾਹੌਲ
NEXT STORY