ਇੰਟਰਨੈਸ਼ਨਲ ਡੈਸਕ- ਰੂਸ ਅਤੇ ਯੂਕ੍ਰੇਨ ਵਿਚਾਲੇ ਪਿਛਲੇ ਕਰੀਬ 5 ਸਾਲਾਂ ਤੋਂ ਚੱਲਦੀ ਆ ਰਹੀ ਜੰਗ ਨੂੰ ਖ਼ਤਮ ਕਰਨ ਲਈ UAE ਦੀ ਰਾਜਧਾਨੀ ਅਬੂ ਧਾਬੀ 'ਚ ਦੋਵਾਂ ਦੇਸ਼ਾਂ ਦੇ ਵਫ਼ਦਾਂ ਵਿਚਾਲੇ ਅਮਰੀਕਾ ਦੀ ਵਿਚੋਲਗੀ ਹੇਠ ਸ਼ਾਂਤੀ ਗੱਲਬਾਤ ਬੁੱਧਵਾਰ ਨੂੰ ਵੀ ਜਾਰੀ ਰਹੀ ਹੈ। ਪਿਛਲੇ 9 ਮਹੀਨਿਆਂ ਤੋਂ ਵੀ ਵੱਧ ਸਮੇਂ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਹੋ ਰਹੀ ਇਹ ਪਹਿਲੀ ਸਿੱਧੀ ਗੱਲਬਾਤ ਹੈ। ਇਹ ਸ਼ਾਂਤੀ ਗੱਲਬਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਵਾਈ ਜੇਰੇਡ ਕੁਸ਼ਨਰ ਅਤੇ ਵਿਸ਼ੇਸ਼ ਦੂਤ ਸਟੀਵ ਵਿਟਕਾਫ਼ ਦੀ ਅਗਵਾਈ ਹੇਠ ਹੋ ਰਹੀ ਹੈ।
ਯੂਕ੍ਰੇਨੀ ਵਫ਼ਦ ਦੀ ਅਗਵਾਈ ਕਰ ਰਹੇ ਵਿਦੇਸ਼ੀ ਖ਼ੁਫ਼ੀਆ ਸਰਵਿਸ ਦੇ ਚੀਫ਼ ਰੁਸਤਮ ਉਮੇਰੋਵ ਅਤੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਪਹਿਲੇ ਦਿਨ ਹੋਈ ਗੱਲਬਾਤ ਨੂੰ ਪਾਜ਼ਟਿਵ ਦੱਸਿਆ। ਇਹ ਗੱਲਬਾਤ ਮੁੱਖ ਤੌਰ 'ਤੇ ਮਨੁੱਖੀ ਮੁੱਦਿਆਂ ਜਿਵੇਂ ਜੰਗ ਦੇ ਕੈਦੀਆਂ ਦੀ ਅਦਲਾ-ਬਦਲੀ, ਹਿਰਾਸਤ 'ਚ ਲਏ ਗਏ ਯੂਕ੍ਰੇਨੀ ਨਾਗਰਿਕਾਂ ਤੇ ਬੱਚਿਆਂ ਦੀ ਵਾਪਸੀ ਅਤੇ ਸੁਰੱਖਿਆ ਗਾਰੰਟੀਆਂ 'ਤੇ ਕੇਂਦਰਿਤ ਰਹੀ।
ਇਸ ਤਿਕੋਣੀ ਗੱਲਬਾਤ ਤੋਂ ਇਲਾਵਾ ਯੂਕ੍ਰੇਨੀ ਵਫ਼ਦ ਅਬੂ ਧਾਬੀ 'ਚ ਮੌਜੂਦ ਯੂਰਪੀਅਨ ਯੂਨੀਅਨ ਅਤੇ ਨਾਟੋ ਦੇ ਨੁਮਾਇੰਦਿਆਂ ਨਾਲ ਵੀ ਵੱਖਰੀ ਬੈਠਕ ਕਰ ਰਿਹਾ ਹੈ, ਹਾਲਾਂਕਿ ਮਾਸਕੋ ਯੂਰਪੀ ਦੇਸ਼ਾਂ ਦੀ ਸਿੱਧੀ ਸ਼ਮੂਲੀਅਤ ਦਾ ਵਿਰੋਧ ਕਰ ਰਿਹਾ ਹੈ। ਉੱਥੇ ਹੀ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਵੀ ਬੈਠਕ ਨੂੰ ਬਹੁਤ ਸਾਰਥਕ ਦੱਸਿਆ, ਪਰ ਨਾਲ ਹੀ ਸਪੱਸ਼ਟ ਕੀਤਾ ਕਿ ਜੰਗਬੰਦੀ ਲਈ ਕਿਸੇ ਵੱਡੀ ਸਫ਼ਲਤਾ ਤੱਕ ਪਹੁੰਚਣ 'ਚ ਅਜੇ ਸਮਾਂ ਲੱਗੇਗਾ।
ਇਹ ਵੀ ਪੜ੍ਹੋ- US 'ਚ 'ਹਾਈਜੈਕ' ਹੋ ਗਿਆ ਯਾਤਰੀਆਂ ਨਾਲ ਭਰਿਆ ਜਹਾਜ਼ ! ਕਾਲੇ ਕੱਪੜੇ ਪਾਏ ਨੌਜਵਾਨ ਨੇ ਹਵਾ ਵਿਚਾਲੇ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਟੇਟ ਬੈਂਕ ਆਫ਼ ਇੰਡੀਆ ਨੇ ਫ੍ਰਿਸਕੋ ਨੌਰਥ ਡੱਲਾਸ ਟੈਕਸਾਸ 'ਚ ਬੈਂਕ ਦੀ ਸ਼ਾਖਾ ਖੋਲ੍ਹ ਕੇ ਅਮਰੀਕਾ 'ਚ ਪੈਰ ਪਸਾਰੇ
NEXT STORY