ਕੈਲਗਰੀ,(ਏਜੰਸੀ)—ਕੈਨੇਡਾ 'ਚ ਕ੍ਰਿਸ ਕੋਚ ਨਾਂ ਦਾ ਇਕ ਵਿਅਕਤੀ ਉਨ੍ਹਾਂ ਲੋਕਾਂ ਲਈ ਮਿਸਾਲ ਹੈ, ਜੋ ਇਹ ਸੋਚਦੇ ਹਨ ਕਿ ਬਿਨਾਂ ਹੱਥਾਂ-ਪੈਰਾਂ ਦੇ ਵਿਅਕਤੀ ਕਮਰੇ 'ਚ ਕੈਦ ਹੋ ਕੇ ਰਹਿ ਜਾਂਦਾ ਹੈ ਤੇ ਉਹ ਕਦੇ ਖੁੱਲ੍ਹ ਕੇ ਘੁੰਮ-ਫਿਰ ਨਹੀਂ ਸਕਦਾ। 39 ਸਾਲਾ ਕ੍ਰਿਸ ਜ਼ਿੰਦਾਦਿਲੀ ਦੀ ਮਿਸਾਲ ਹੈ ਜਿਸ ਦੇ ਪੈਰ ਨਹੀਂ ਹਨ ਪਰ ਉਹ ਕਦੇ ਰੁਕਿਆ ਨਹੀਂ। ਉਸ ਨੇ ਦੱਸਿਆ ਕਿ ਉਸ ਦਾ ਜਨਮ ਹੱਥਾਂ ਅਤੇ ਪੈਰਾਂ ਦੇ ਬਗੈਰ ਹੋਇਆ ਪਰ ਉਸ ਨੇ ਕਦੇ ਹਾਰ ਨਹੀਂ ਮੰਨੀ। ਉਸ ਨੇ ਹੁਣ 18 ਦਿਨਾਂ 'ਚ ਕੈਲਗਰੀ ਤੋਂ ਸੈਂਟ ਜੋਨਜ਼ ਤਕ ਦਾ ਸਫਰ ਤੈਅ ਕੀਤਾ ਹੈ।
ਇਸ ਸਫਰ 'ਚ ਉਸ ਨੇ ਲੋਕਾਂ ਤੋਂ ਲਿਫਟ ਲੈ ਕੇ ਅਤੇ ਕਦੇ-ਕਦੇ ਆਪਣੇ ਸਕੇਟਬੋਰਡ 'ਤੇ ਚੜ੍ਹ ਕੇ ਸਫਰ ਕੀਤਾ। ਕ੍ਰਿਸ ਨੇ ਕਿਹਾ ਕਿ ਉਸ ਨੇ ਇਸ ਸਫਰ 'ਚ ਬਹੁਤ ਸਾਰੇ ਲੋਕਾਂ ਨਾਲ ਮੁਲਾਕਾਤ ਕੀਤੀ। ਉਸ ਨੇ ਕਿਹਾ ਕਿ ਕੈਨੇਡੀਅਨ ਲੋਕ ਬਹੁਤ ਚੰਗੇ ਹਨ ਤੇ ਉਹ ਆਸ ਕਰਦਾ ਹੈ ਕਿ ਹਮੇਸ਼ਾ ਚੰਗੇ ਹੀ ਰਹਿਣਗੇ। ਇਨ੍ਹਾਂ ਲੋਕਾਂ ਨੇ ਕ੍ਰਿਸ ਨੂੰ ਖੁਸ਼ੀ-ਖੁਸ਼ੀ ਸਿਰਫ ਲਿਫਟ ਹੀ ਨਹੀਂ ਦਿੱਤੀ ਸਗੋਂ ਕਈਆਂ ਨੇ ਉਸ ਨੂੰ ਖਾਣਾ ਵੀ ਖੁਆਇਆ। ਕਈ ਉਸ ਨੂੰ ਲੋਕਾਂ ਲਈ ਮਿਸਾਲ ਦੱਸ ਰਹੇ ਸਨ, ਜਿਸ ਨਾਲ ਉਸ ਦਾ ਆਤਮ-ਵਿਸ਼ਵਾਸ ਵਧਿਆ।
ਕ੍ਰਿਸ ਨੇ ਇਸ ਸਮੇਂ ਦੀਆਂ ਯਾਦਾਂ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਵੀ ਕੀਤਾ ਹੈ। ਉਸ ਨੇ ਕਿਹਾ ਕਿ ਹੁਣ ਉਹ ਮਾਂਟਰੀਅਲ ਤੋਂ ਕਿਊਬਿਕ ਸਿਟੀ ਦਾ ਸਫਰ ਕਰਨ ਜਾ ਰਿਹਾ ਹੈ। ਉਹ ਨਵੀਂਆਂ ਚੁਣੌਤੀਆਂ ਅਤੇ ਨਵੇਂ ਲੋਕਾਂ ਨੂੰ ਮਿਲਣ ਲਈ ਬਹੁਤ ਉਤਸ਼ਾਹਿਤ ਹੈ।
ਇੰਡੋਨੇਸ਼ੀਆ : ਭੂਚਾਲ ਦੇ ਬਾਅਦ ਖਿਸਕੀ ਜ਼ਮੀਨ, 500 ਤੋਂ ਜ਼ਿਆਦਾ ਲੋਕ ਪਹਾੜ 'ਚ ਫਸੇ
NEXT STORY