ਵੈਨਕੂਵਰ, (ਮਲਕੀਤ ਸਿੰਘ)-ਫੀਫਾ ਵਰਲਡ ਕੱਪ ਦੇ ਮੱਦੇਨਜ਼ਰ ਵੈਨਕੂਵਰ ਦੀ ਜਨਤਕ ਆਵਾਜਾਈ ਪ੍ਰਣਾਲੀ ਨੂੰ ਹੋਰ ਸੌਖਾ ਅਤੇ ਦਿਲਚਸਪ ਬਣਾਉਣ ਲਈ ਵੱਖ-ਵੱਖ ਸਟੇਸ਼ਨਾ, ਸਕਾਈਟ੍ਰੇਨਾ ਅਤੇ ਬੱਸਾਂ ਵਿੱਚ ਕੀਤੀ ਜਾਂਦੀ ਅਨਾਉਂਸਮੈਂਟ ਦੀ ਆਵਾਜ਼ ਨੂੰ ਦਿਲਕਸ਼ ਬਣਾਉਣ ਲਈ ਵਿਸੇਸ਼ ਤਬਦੀਲੀ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ। ਇਹ ਨਵੀਂ ਆਵਾਜ਼ ਸਟੇਸ਼ਨਾਂ, ਰੂਟਾਂ ਤੇ ਹੋਰ ਅਹਿਮ ਸੂਚਨਾਵਾਂ ਨੂੰ ਸਪੱਸ਼ਟ ਅਤੇ ਸਹਿਜ ਢੰਗ ਨਾਲ ਪੇਸ਼ ਕਰੇਗੀ, ਜਿਸ ਨਾਲ ਫੀਫਾ ਵਰਲਡ ਕੱਪ ਦੌਰਾਨ ਸਥਾਨਕ ਯਾਤਰੀਆਂ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਆਉਣ ਵਾਲੇ ਵਿਦੇਸ਼ੀ ਮਹਿਮਾਨਾਂ ਨੂੰ ਵੀ ਆਸਾਨੀ ਰਹੇਗੀ। ਵਰਲਡ ਕੱਪ ਦੌਰਾਨ ਸ਼ਹਿਰ ਵਿੱਚ ਭਾਰੀ ਭੀੜ ਦੀ ਉਮੀਦ ਨੂੰ ਦੇਖਦੇ ਹੋਏ ਇਹ ਕਦਮ ਉਠਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰੂਸ-ਯੂਕਰੇਨ ਜੰਗ 'ਤੇ ਦਿਓ ਧਿਆਨ! ਡੋਨਾਲਡ ਟਰੰਪ ਨੇ ਜਰਮਨ ਚਾਂਸਲਰ ਨੂੰ ਦਿੱਤੀ ਨਸੀਹਤ
NEXT STORY