Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, MAY 01, 2026

    2:49:29 PM

  • gopi nijjar murder shot dead mother makes big revelations

    Punjab: ਗੋਲ਼ੀਆਂ ਮਾਰ ਕਤਲ ਕੀਤੇ ਗੋਪੀ ਨਿੱਝਰ ਦਾ...

  • trump big claim on iran

    ਸਮਝੌਤਾ ਕਰਨ ਲਈ ਬੇਤਾਬ ਹੈ ਈਰਾਨ! ਟਰੰਪ ਦਾ ਵੱਡਾ...

  • punjabi boy usa

    ਅਮਰੀਕਾ 'ਚ ਪੰਜਾਬੀ ਮੁੰਡੇ ਦਾ ਕਤਲ! ਪੁੱਤ ਨੂੰ...

  • gold prices surge  silver becomes cheaper  gold imports fall sharply

    ਸੋਨੇ ਦੀਆਂ ਕੀਮਤਾਂ 'ਚ ਆਇਆ ਵੱਡਾ ਉਛਾਲ, ਚਾਂਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਸ. ਤੇਜਾ ਸਿੰਘ ਸਮੁੰਦਰੀ : ਸਿੱਖ ਜ਼ਮਹੂਰੀ ਜਾਗ੍ਰਿਤੀ ਦੇ ਪਿੱਛੇ ਇਕ ਸ਼ਾਂਤ ਸ਼ਕਤੀ

BLOG News Punjabi(ਬਲਾਗ)

ਸ. ਤੇਜਾ ਸਿੰਘ ਸਮੁੰਦਰੀ : ਸਿੱਖ ਜ਼ਮਹੂਰੀ ਜਾਗ੍ਰਿਤੀ ਦੇ ਪਿੱਛੇ ਇਕ ਸ਼ਾਂਤ ਸ਼ਕਤੀ

  • Edited By Shubam Kumar,
  • Updated: 20 Feb, 2026 01:47 PM
Blog
s  teja singh samundri  a quiet force behind sikh democratic awakening
  • Share
    • Facebook
    • Tumblr
    • Linkedin
    • Twitter
  • Comment

ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸਿੱਖ ਅਤੇ ਭਾਰਤੀ ਇਤਿਹਾਸ, ਦੋਵਾਂ ’ਚ ਇਕ ਵਿਸ਼ੇਸ਼ ਅਤੇ ਬਹੁਤ ਸਤਿਕਾਰਤ ਸਥਾਨ ਹੈ। ਉਨ੍ਹਾਂ ਨੂੰ ‘ਗੁਰਦੁਆਰਾ ਸੁਧਾਰ ਲਹਿਰ’ ਦੌਰਾਨ ਉਨ੍ਹਾਂ ਦੀ ਅਗਵਾਈ ਅਤੇ ਸਿੱਖ ਜਨ-ਰਾਜਨੀਤੀ ਨੂੰ ਭਾਰਤੀ ਸੁਤੰਤਰਤਾ ਸੰਗਰਾਮ ਦੀ ਮੁੱਖ ਧਾਰਾ ਨਾਲ ਜੋੜਨ ਲਈ ਜਾਣਿਆ ਜਾਂਦਾ ਹੈ। ਇਕ ਅਜਿਹੇ ਸਮੇਂ ’ਚ, ਜਦੋਂ ਸਿੱਖ ਕੁਲੀਨ ਵਰਗ ਦੇ ਉਨ੍ਹਾਂ ਵਰਗਾਂ ਪ੍ਰਤੀ ਰੋਸ ਵਧ ਰਿਹਾ ਸੀ ਜੋ ਬਸਤੀਵਾਦੀ ਸੱਤਾ ਦੇ ਪੱਖੀ ਮੰਨੇ ਜਾਂਦੇ ਸਨ, ਸਮੁੰਦਰੀ ਇਕ ਨੈਤਿਕ ਮਾਰਗਦਰਸ਼ਕ ਅਤੇ ਸੰਗਠਨਾਤਮਕ ਰਣਨੀਤੀਕਾਰ ਵਜੋਂ ਉੱਭਰੇ। ਉਨ੍ਹਾਂ ਨੇ ਜਨਤਾ ਦੇ ਗੁੱਸੇ ਨੂੰ ਅਨੁਸ਼ਾਸਿਤ, ਸਿਧਾਂਤਕ ਅਤੇ ਸਮੂਹਿਕ ਕਾਰਵਾਈ ’ਚ ਬਦਲ ਦਿੱਤਾ। ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਕੰਪਲੈਕਸ ਦੇ ਅੰਦਰ ‘ਤੇਜਾ ਸਿੰਘ ਸਮੁੰਦਰੀ ਹਾਲ’ ਦੀ ਮੌਜੂਦਗੀ ਉਨ੍ਹਾਂ ਦੀ ਨਿਮਰਤਾ, ਨੈਤਿਕ ਸਪੱਸ਼ਟਤਾ, ਸੰਗਠਨਾਤਮਕ ਪ੍ਰਤਿਭਾ ਅਤੇ ਉਨ੍ਹਾਂ ਦੇ ਜੀਵਨ ਭਰ ਦੇ ਤਿਆਗ ਦੀ ਭਾਵਨਾ ਪ੍ਰਤੀ ਇਕ ਸਦੀਵੀ ਸ਼ਰਧਾਂਜਲੀ ਹੈ।

1882 ’ਚ ਮੌਜੂਦਾ ਤਰਨਤਾਰਨ ਜ਼ਿਲੇ ਦੇ ਪਿੰਡ ਰਾਏ ਕਾ ਬੁਰਜ ’ਚ ਜਨਮੇ ਸਮੁੰਦਰੀ ਨੇ ਇਕ ਸਾਧਾਰਨ ਪੇਂਡੂ ਪਿਛੋਕੜ ਤੋਂ ਉੱਠ ਕੇ 1920 ਤੋਂ 1926 ਤੱਕ ਚੱਲੀ ਸਿੱਖ ਗੁਰਦੁਆਰਾ ਸੁਧਾਰ ਲਹਿਰ ਦੇ ਪ੍ਰਮੁੱਖ ਥੰਮ੍ਹਾਂ ’ਚੋਂ ਇਕ ਵਜੋਂ ਪਛਾਣ ਬਣਾਈ। ਉਨ੍ਹਾਂ ਦੀ ਅਗਵਾਈ ਸ਼ੈਲੀ ਵਾਕਪਟੁਤਾ ਜਾਂ ਦਿਖਾਵੇ ’ਤੇ ਨਹੀਂ, ਸਗੋਂ ਨੈਤਿਕ ਦ੍ਰਿੜ੍ਹਤਾ ਨੂੰ ਇਕ ਵਿਵਸਥਿਤ ਜਨਤਕ ਲਾਮਬੰਦੀ ’ਚ ਬਦਲਣ ਦੀ ਦੁਰਲੱਭ ਸਮਰੱਥਾ ’ਤੇ ਅਾਧਾਰਿਤ ਸੀ। ਉਨ੍ਹਾਂ ਨੇ ਰਕਾਬ ਗੰਜ, ਗੁਰੂ ਕਾ ਬਾਗ, ਚਾਬੀਆਂ ਦਾ ਮੋਰਚਾ, ਜੈਤੋ ਅਤੇ ਨਾਭਾ ਵਰਗੇ ਇਤਿਹਾਸਕ ਮੋਰਚਿਆਂ ਨੂੰ ਰਣਨੀਤਕ ਅਤੇ ਨੈਤਿਕ ਦਿਸ਼ਾ ਪ੍ਰਦਾਨ ਕੀਤੀ। ਇਨ੍ਹਾਂ ’ਚੋਂ, ‘ਗੁਰੂ ਕਾ ਬਾਗ’ ਮੋਰਚਾ ਭਾਰਤ ਦੇ ਸੁਤੰਤਰਤਾ ਸੰਗਰਾਮ ’ਚ ਇਕ ਮਹੱਤਵਪੂਰਨ ਮੋੜ ਸਾਬਤ ਹੋਇਆ। ਸਿੱਖ ਵਾਲੰਟੀਅਰਾਂ ਨੇ ਬਿਨਾਂ ਕਿਸੇ ਜਵਾਬੀ ਕਾਰਵਾਈ ਦੇ ਗ੍ਰਿਫਤਾਰੀਆਂ ਦਿੱਤੀਆਂ ਅਤੇ ਬੇਰਹਿਮ ਦਮਨ ਸਹਿਆ, ਜਿਸ ਨੇ ਬਸਤੀਵਾਦੀ ਅਧਿਕਾਰੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਭਾਰਤੀ ਜਨਤਾ ਨੂੰ ਪ੍ਰੇਰਿਤ ਕੀਤਾ। ਮਹਾਤਮਾ ਗਾਂਧੀ, ਮਦਨ ਮੋਹਨ ਮਾਲਵੀਆ, ਸੁਆਮੀ ਸ਼ਰਧਾਨੰਦ ਅਤੇ ਸੀ. ਐੱਫ. ਐਂਡਰਿਊਜ਼ ਵਰਗੇ ਰਾਸ਼ਟਰੀ ਨੇਤਾਵਾਂ ਨੇ ਇਸ ਅਹਿੰਸਕ ਵਿਰੋਧ ਦੀ ਨੈਤਿਕ ਸ਼ਕਤੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ।

ਆਪਣੇ ਪ੍ਰਭਾਵ ਦੇ ਬਾਵਜੂਦ, ਸਮੁੰਦਰੀ ਨੇ ਵਾਰ-ਵਾਰ ਅਧਿਕਾਰਤ ਅਹੁਦਿਆਂ ਨੂੰ ਠੁਕਰਾਇਆ ਕਿਉਂਕਿ ਉਨ੍ਹਾਂ ਦਾ ਮੰਨਣਾ ਸੀ ਕਿ ਜਦੋਂ ਵਿਅਕਤੀ ਸੰਸਥਾਵਾਂ ’ਤੇ ਹਾਵੀ ਹੋਣ ਲੱਗਦੇ ਹਨ, ਤਾਂ ਅੰਦੋਲਨ ਕਮਜ਼ੋਰ ਹੋ ਜਾਂਦੇ ਹਨ। ਫਿਰ ਵੀ, ਉਨ੍ਹਾਂ ਦੀ ਸਲਾਹ ਅਤੇ ਦੂਰਅੰਦੇਸ਼ੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਅਤੇ ਅਕਾਲੀ ਦਲ ਦੇ ਗਠਨ ’ਚ ਸਹਾਈ ਸਿੱਧ ਹੋਈ, ਜਿਸ ਨਾਲ ਸਿੱਖ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਦੇ ਅੰਦਰ ਲੋਕਤੰਤਰੀ ਕੰਮਕਾਜ ਦੀ ਨੀਂਹ ਪਈ। ਉਨ੍ਹਾਂ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਉਨ੍ਹਾਂ ਦੇ ਨਿੱਜੀ ਆਚਰਣ ਅਤੇ ਜਨਤਕ ਅਗਵਾਈ ਦੇ ਵਿਚਾਲੇ ਇਕਸੁਰਤਾ ਸੀ। ਮਾਸਟਰ ਤਾਰਾ ਸਿੰਘ ਨੇ ਉਨ੍ਹਾਂ ਨੂੰ ‘ਇਕ ਪੂਰਨ ਗੁਰਸਿੱਖ’ ਵਜੋਂ ਵਰਣਿਤ ਕੀਤਾ, ਇਸ ਗੱਲ ’ਤੇ ਜ਼ੋਰ ਦਿੰਦੇ ਹੋਏ ਕਿ ਸਮੁੰਦਰੀ ਲਈ ਭਰੋਸੇਯੋਗਤਾ ਸਵੈ-ਅਨੁਸ਼ਾਸਨ ਤੋਂ ਅਤੇ ਅਗਵਾਈ ਨਿੱਜੀ ਉਦਾਹਰਣ ਤੋਂ ਸ਼ੁਰੂ ਹੁੰਦੀ ਸੀ। ਬਰਾਬਰੀ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਸਿਰਫ਼ ਸ਼ਬਦਾਂ ਤੱਕ ਸੀਮਤ ਨਹੀਂ ਸੀ, ਸਗੋਂ ਵਿਵਹਾਰਕ ਸੀ। ਅੰਮ੍ਰਿਤਸਰ ਅਤੇ ਤਰਨਤਾਰਨ ਦੇ ਪਿੰਡਾਂ ’ਚ ਉਨ੍ਹਾਂ ਨੇ ਦਲਿਤਾਂ ਨੂੰ ਸਾਂਝੇ ਖੂਹਾਂ ਤੋਂ ਪਾਣੀ ਭਰਨ ਲਈ ਸੱਦਾ ਦੇ ਕੇ ਅਤੇ ਜਨਤਕ ਤੌਰ ’ਤੇ ਉਨ੍ਹਾਂ ਦੀ ਸੇਵਾ ਸਵੀਕਾਰ ਕਰਕੇ ਜਾਤੀਗਤ ਰੁਕਾਵਟਾਂ ਨੂੰ ਚੁਣੌਤੀ ਦਿੱਤੀ—ਇਹ ਅਜਿਹੇ ਕਾਰਜ ਸਨ ਜਿਨ੍ਹਾਂ ਨੇ 20ਵੀਂ ਸਦੀ ਦੀ ਸ਼ੁਰੂਆਤ ਦੇ ਪੰਜਾਬ ’ਚ ਡੂੰਘੀਆਂ ਸਮਾਜਿਕ ਕੁਰੀਤੀਆਂ ਦਾ ਡਟ ਕੇ ਮੁਕਾਬਲਾ ਕੀਤਾ। 1917 ਦੀ ਸ਼ੁਰੂਆਤ ’ਚ ਹੀ, ਉਨ੍ਹਾਂ ਨੇ ਸਰਹਾਲੀ ਅਤੇ ਲਾਇਲਪੁਰ ’ਚ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਰਾਹੀਂ ਨੌਜਵਾਨਾਂ ਅਤੇ ਔਰਤਾਂ ਦੇ ਸਸ਼ਕਤੀਕਰਨ ਨੂੰ ਉਤਸ਼ਾਹਿਤ ਕੀਤਾ ਸੀ।

ਉਨ੍ਹਾਂ ਦੀ ਇਮਾਨਦਾਰੀ ਉਨ੍ਹਾਂ ਦੇ ਭੌਤਿਕ ਤਿਆਗ ਦੇ ਬਰਾਬਰ ਹੀ ਅਟੁੱਟ ਸੀ। ਜਦੋਂ ਐੱਸ. ਜੀ. ਪੀ. ਸੀ. ਨੂੰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪਿਆ ਅਤੇ ਪ੍ਰੀਵੀ ਕੌਂਸਲ ਅੱਗੇ ਕਾਨੂੰਨੀ ਅਪੀਲ ਦਾਇਰ ਕਰਨ ਲਈ 1.5 ਲੱਖ ਰੁਪਏ ਦੀ ਲੋੜ ਸੀ, ਤਦ ਸਿਰਫ ਅੱਧੀ ਰਾਸ਼ੀ ਹੀ ਇਕੱਠੀ ਹੋ ਸਕੀ ਸੀ। ਸਮੁੰਦਰੀ ਨੇ ਬਾਕੀ ਰਹਿੰਦੇ 75,000 ਰੁਪਏ ਜੁਟਾਉਣ ਲਈ ਆਪਣੀ ਦੋ ਮੁਰੱਬੇ (ਲਗਭਗ 50 ਏਕੜ) ਜ਼ਮੀਨ ਗਿਰਵੀ ਰੱਖ ਦਿੱਤੀ। ਉਨ੍ਹਾਂ ਦੇ ਅਕਾਲ ਚਲਾਣੇ ਤੋਂ ਬਾਅਦ, ਜਦੋਂ ਅੰਤ ’ਚ ਮੁਕੱਦਮਾ ਜਿੱਤ ਲਿਆ ਗਿਆ, ਤਾਂ ਉਨ੍ਹਾਂ ਦੇ ਪਰਿਵਾਰ ਨੇ ਪੈਸੇ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ। ਕਿਸੇ ਵੀ ਯੁੱਗ ’ਚ, ਅਜਿਹਾ ਕਾਰਜ ਨਿੱਜੀ ਲਾਭ ਤੋਂ ਪ੍ਰੇਰਿਤ ਜਨਤਕ ਜੀਵਨ ਦੇ ਬਿਲਕੁਲ ਉਲਟ ਅਤੇ ਪ੍ਰੇਰਨਾਦਾਇਕ ਹੈ।

ਬਸਤੀਵਾਦੀ ਪ੍ਰਸ਼ਾਸਨ ਉਸ ਨੈਤਿਕ ਅਧਿਕਾਰ ਨੂੰ ਪਛਾਣਦਾ ਸੀ ਜੋ ਉਨ੍ਹਾਂ ਕੋਲ ਸੀ। 1923 ’ਚ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਕਿਲ੍ਹੇ ਅਤੇ ਸੈਂਟਰਲ ਜੇਲ ’ਚ ਕੈਦ ਕਰ ਦਿੱਤਾ ਗਿਆ (ਜੋ ਬਾਅਦ ’ਚ ਭਗਤ ਸਿੰਘ ਨਾਲ ਵੀ ਜੁੜੀ), ਤਾਂ ਜੋ ਉਨ੍ਹਾਂ ਨੂੰ ਇਕ ਸਾਜ਼ਿਸ਼ ਦੇ ਮਾਮਲੇ ’ਚ ਫਸਾਇਆ ਜਾ ਸਕੇ। 1926 ’ਚ, ਜਦੋਂ ਕੈਦੀਆਂ ’ਤੇ ਸ਼ਰਤਾਂ ਤਹਿਤ ਰਿਹਾਈ ਸਵੀਕਾਰ ਕਰਨ ਦਾ ਦਬਾਅ ਪਾਇਆ ਗਿਆ, ਤਾਂ ਸਮੁੰਦਰੀ ਨੇ ਮਾਸਟਰ ਤਾਰਾ ਸਿੰਘ ਸਮੇਤ 11 ਕੈਦੀਆਂ ਦੀ ਅਗਵਾਈ ਕਰਦੇ ਹੋਏ ਦਮਨਕਾਰੀ ਸ਼ਰਤਾਂ ਅਧੀਨ ਆਜ਼ਾਦੀ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤਰ੍ਹਾਂ ਜੇਲ ਵੀ ਸਿਧਾਂਤਕ ਵਿਰੋਧ ਦਾ ਇਕ ਅਖਾੜਾ ਬਣ ਗਈ। ਜੁਲਾਈ 1926 ’ਚ ਬ੍ਰਿਟਿਸ਼ ਹਿਰਾਸਤ ’ਚ ਮਹਿਜ਼ 43 ਸਾਲ ਦੀ ਉਮਰ ’ਚ ਰਹੱਸਮਈ ਹਾਲਾਤ ’ਚ ਉਨ੍ਹਾਂ ਦਾ ਦਿਹਾਂਤ ਹੋ ਗਿਆ। ਜਨਤਾ ਦੇ ਰੋਸ ਨੇ ਸਰਕਾਰ ਨੂੰ ਬਾਕੀ ਕੈਦੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਲਈ ਮਜਬੂਰ ਕਰ ਦਿੱਤਾ। ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ’ਚ, ਬਸਤੀਵਾਦੀ ਅਧਿਕਾਰੀਆਂ ਨੇ ਤੁਰੰਤ ਐੱਸ. ਜੀ. ਪੀ. ਸੀ. ਚੋਣਾਂ ਦਾ ਐਲਾਨ ਕਰ ਦਿੱਤਾ। ਇਸ ਦੇ ਉਲਟ, ਪੂਰੇ ਪੰਜਾਬ ’ਚ ਜਨਤਕ ਹਮਦਰਦੀ ਦੀ ਇਕ ਲਹਿਰ ਫੈਲ ਗਈ ਅਤੇ ਸਮੁੰਦਰੀ ਦੇ ਸਾਥੀਆਂ ਨੇ ਭਾਰੀ ਬਹੁਮਤ ਹਾਸਲ ਕੀਤਾ। ਇਸ ਨੇ ਸਾਬਤ ਕਰ ਦਿੱਤਾ ਕਿ ਨੈਤਿਕ ਅਧਿਕਾਰ ਅਕਸਰ ਰਾਜਨੀਤਿਕ ਤਾਕਤ ਨਾਲੋਂ ਵਧੇਰੇ ਸਮਾਂ ਟਿਕੇ ਰਹਿੰਦੇ ਹਨ।

ਬਾਅਦ ’ਚ ‘ਅਕਾਲੀ ਤੇ ਪਰਦੇਸੀ’ ’ਚ ਲਿਖਦੇ ਹੋਏ, ਮਾਸਟਰ ਤਾਰਾ ਸਿੰਘ ਨੇ ਜ਼ਿਕਰ ਕੀਤਾ ਕਿ ਸਮੁੰਦਰੀ ਸਿਰਫ਼ ਮੌਤ ਤੋਂ ਬਾਅਦ ਸ਼ਹੀਦ ਨਹੀਂ ਹੋਏ, ਸਗੋਂ ਉਨ੍ਹਾਂ ਦਾ ਪੂਰਾ ਜੀਵਨ ਹੀ ਸ਼ਹਾਦਤ ਦਾ ਪ੍ਰਤੀਕ ਸੀ। ਉਨ੍ਹਾਂ ਨੇ ਉਨ੍ਹਾਂ ਨੂੰ ਇਕ ਅਜਿਹੇ ਵਿਅਕਤੀ ਵਜੋਂ ਚਿਤਰਿਆ, ਜੋ ਸੇਵਾ, ਭਗਤੀ, ਗਿਆਨ, ਪਿਆਰ ਅਤੇ ਨਿਰਭੈਅਤਾ ਦੀ ਮੂਰਤ ਸਨ—ਇਕ ਅਜਿਹਾ ਵਿਅਕਤੀ, ਜਿਸ ’ਚ ਕੋਈ ਵੈਰ ਨਹੀਂ ਸੀ ਅਤੇ ਜਿਸ ਨੇ ਆਪਣੇ ਲਈ ਕੁਝ ਵੀ ਰੱਖਣ ਤੋਂ ਪਹਿਲਾਂ ਦੂਜਿਆਂ ਨੂੰ ਦਿੱਤਾ। ਸਮੁੰਦਰੀ ਲਈ, ਕੁਰਬਾਨੀ ਕੋਈ ਇਕ ਘਟਨਾ ਨਹੀਂ, ਸਗੋਂ ਜੀਵਨ ਦੀ ਇਕ ਸਥਾਈ ਅਵਸਥਾ ਸੀ।

1923 ਤੱਕ ਉਨ੍ਹਾਂ ਦਾ ਕੱਦ ਇੰਨਾ ਵਧ ਚੁੱਕਾ ਸੀ ਕਿ ਉਨ੍ਹਾਂ ਨੂੰ 1842 ਤੋਂ ਬਾਅਦ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਕਰਨ ਲਈ ‘ਪੰਜ ਪਿਆਰਿਆਂ’ ’ਚੋਂ ਇਕ ਵਜੋਂ ਚੁਣਿਆ ਗਿਆ ਸੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ, ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ‘ਤੇਜਾ ਸਿੰਘ ਸਮੁੰਦਰੀ ਹਾਲ’ ਦਾ ਨਾਮਕਰਨ ਇਸ ਗੱਲ ਦੀ ਸਮੂਹਿਕ ਸਵੀਕ੍ਰਿਤੀ ਸੀ ਕਿ ਕੁਝ ਜੀਵਨ ਬਿਨਾਂ ਕਿਸੇ ਪ੍ਰਸਿੱਧੀ ਦੀ ਚਾਹ ਦੇ ਇਤਿਹਾਸ ਨੂੰ ਨਵਾਂ ਰੂਪ ਦਿੰਦੇ ਹਨ।
-ਤਰਨਜੀਤ ਸਿੰਘ ਸੰਧੂ

  • S. Teja Singh Samundri
  • Quiet Force
  • Behind
  • Sikh Democratic Awakening

ਜਨ ਅੰਦੋਲਨ ਤੋਂ ਇੱਕਾ-ਦੁੱਕਾ ਵਿਰੋਧ ਤੱਕ : ਟ੍ਰੇਡ ਯੂਨੀਅਨ ਵਾਦ ਦਾ ਬਦਲਦਾ ਦਾ ਚਿਹਰਾ

NEXT STORY

Stories You May Like

  • nagar kirtan in italy
    ਸਿੱਖ ਸੰਗਤ ਨੇ ਇਟਲੀ ਦੇ ਸਮੁੰਦਰੀ ਕੰਢਿਆਂ ਨੂੰ ਗੁਰੂ ਦੇ ਰੰਗ 'ਚ ਰੰਗਿਆ
  • naari shakti vandan
    ਨਾਰੀ ਸ਼ਕਤੀ ਵੰਦਨ ਕਾਨੂੰਨ : ਮਜ਼ਬੂਤ ਭਾਰਤ ਵੱਲ ਇਕ ਇਤਿਹਾਸਕ ਕਦਮ
  • s  major singh becomes new manager of sachkhand sri darbar sahib
    ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਨਵੇਂ ਮੈਨੇਜਰ ਬਣੇ ਸ. ਮੇਜਰ ਸਿੰਘ, ਸੰਭਾਲੀ ਸੇਵਾ
  • north east india women
    ਉੱਤਰ-ਪੂਰਬ ਦੀ ਮਹਿਲਾ ਸ਼ਕਤੀ ਦਾ ਨਾਰੀ ਵੰਦਨ
  • merchant vessels gunfire as they attempt to cross hormuz
    Hormuz 'ਚ ਵਪਾਰਕ ਜਹਾਜ਼ਾਂ 'ਤੇ ਗੋਲੀਬਾਰੀ, ਵਾਰਨਿੰਗ ਮਗਰੋਂ ਈਰਾਨ ਦੀ ਸਮੁੰਦਰੀ ਖੇਤਰ 'ਚ ਵੱਡੀ ਕਾਰਵਾਈ
  • jathedar gargajj meets nz pm luxon
    ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਦੇ PM ਨਾਲ ਕੀਤੀ ਮੁਲਾਕਾਤ ! ਸਿੱਖ ਭਾਈਚਾਰੇ ਬਾਰੇ ਕੀਤੀ ਚਰਚਾ
  • rp singh writes to external affairs minister sikh families to india
    RP ਸਿੰਘ ਨੇ ਸਿੱਖ ਪਰਿਵਾਰਾਂ ਦੀ ਸੁਰੱਖਿਅਤ ਭਾਰਤ ਵਾਪਸੀ ਲਈ ਵਿਦੇਸ਼ ਮੰਤਰੀ ਨੂੰ ਲਿਖਿਆ ਪੱਤਰ
  • kewal singh dhillon  bharatiya janata party
    ਵਿਰੋਧੀਆਂ ਦਾ ਮਹਿਲਾ ਵਿਰੋਧੀ ਚਿਹਰਾ ਹੋਇਆ ਨੰਗਾ, ਨਾਰੀ ਸ਼ਕਤੀ ਆਪਣੇ ਅਪਮਾਨ ਦਾ ਬਦਲਾ ਲਵੇਗੀ : ਢਿੱਲੋਂ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
  • committed theft in the gurudwara  video
    ਪਹਿਲਾਂ ਮੰਗੀ ਮੁਆਫੀ, ਖਾਧਾ ਪ੍ਰਸਾਦ ਤੇ ਫਿਰ ਗੁਰੂਘਰ 'ਚ ਚੋਰੀ ਦੀ ਘਟਨਾ ਨੂੰ...
  • khalistani module exposed again in punjab big conspiracy behind isi
    ਕੀ ਪੰਜਾਬ ਮੁੜ ਅੱਤਵਾਦ ਦੇ ਕੰਢੇ ’ਤੇ ਖੜ੍ਹਾ?  ISI ਦੀ ਛਤਰ-ਛਾਇਆ ਹੇਠ ਵੱਡੀ...
  • major weather warning in punjab on may 3 and 4
    ਪੰਜਾਬ 'ਚ 3 ਤੇ 4 ਮਈ ਨੂੰ ਮੌਸਮ ਦੀ ਵੱਡੀ ਚਿਤਾਵਨੀ, ਇਨ੍ਹਾਂ ਇਲਾਕਿਆਂ ਤੇਜ਼...
  • jalandhar meeting  94 mlas  mps
    'ਆਪ' ਦੀ ਜਲੰਧਰ ਮੀਟਿੰਗ : 94 'ਚੋਂ ਸਿਰਫ਼ 65 ਵਿਧਾਇਕ ਹੀ ਪਹੁੰਚੇ
Trending
Ek Nazar
famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

i miss him a lot hema malini remembers dharmend

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

world famous singer accused of drunk driving

ਦੁਨੀਆ ਦੀ ਮਸ਼ਹੂਰ ਗਾਇਕਾ 'ਤੇ ਲੱਗੇ ਨਸ਼ੇ 'ਚ ਗੱਡੀ ਚਲਾਉਣ ਦੇ ਇਲਜ਼ਾਮ, ਸੋਮਵਾਰ...

famous actress battling breast cancer shows signs of surgery

ਬ੍ਰੈਸਟ ਕੈਂਸਰ ਨਾਲ ਜੂਝ ਰਹੀ ਮਸ਼ਹੂਰ ਅਦਾਕਾਰਾ, ਦਿਖਾਏ ਸਰਜਰੀ ਦੇ ਨਿਸ਼ਾਨ

storms and hailstorms

ਯੂ. ਪੀ. ’ਚ ਹਨੇਰੀ-ਮੀਂਹ ਅਤੇ ਗੜੇਮਾਰੀ ਦਾ ਕਹਿਰ, 14 ਦੀ ਮੌਤ

virat kohli

ਅੰਪਾਇਰ ਨਾਲ ਭਿੜੇ ਵਿਰਾਟ ਕੋਹਲੀ! GT vs RCB ਮੈਚ 'ਚ ਹੋਇਆ ਹਾਈਵੋਲਟੇਜ ਡਰਾਮਾ

major rules will change

1 ਮਈ ਤੋਂ ਬਦਲ ਜਾਣਗੇ ਇਹ ਨਿਯਮ! LPG ਸਿਲੰਡਰ ਤੋਂ ਲੈ ਕੇ UPI ਤੱਕ ਤੁਹਾਡੀ ਜੇਬ...

jeep falls into gorge in nepal  17 people die

ਨੇਪਾਲ ’ਚ ਜੀਪ ਖੱਡ ਵਿਚ ਡਿੱਗੀ, 17 ਲੋਕਾਂ ਦੀ ਮੌਤ

stock market will remain closed for 3 consecutive days due to holidays

ਲਗਾਤਾਰ 3 ਦਿਨ ਛੁੱਟੀਆਂ ! ਸ਼ੇਅਰ ਬਾਜ਼ਾਰ ਰਹੇਗਾ ਬੰਦ, ਜਾਣੋ ਹੁਣ ਕਦੋ ਹੋਵੇਗੀ...

weather today

ਭਾਰੀ ਮੀਂਹ ਦੇ ਨਾਲ ਹੋਈ ਗੜੇਮਾਰੀ! ਦਿੱਲੀ-ਐੱਨ.ਸੀ.ਆਰ. 'ਚ ਬਦਲਿਆ ਮੌਸਮ ਦਾ ਮਿਜ਼ਾਜ

us returned over 650 antiquities to india

ਅਮਰੀਕਾ ਦਾ ਵੱਡਾ ਕਦਮ; ਭਾਰਤ ਨੂੰ ਮੋੜੀਆਂ 1.4 ਕਰੋੜ ਡਾਲਰ ਦੀਆਂ 657 ਪੁਰਾਤਨ...

family  5 brothers  marriage  brides

5 ਭਰਾਵਾਂ ਨੇ ਇਕੋ ਮੰਡਪ 'ਚ ਕਰਵਾਇਆ ਵਿਆਹ, ਬਾਰਾਤ ਲੈ ਕੇ ਆਈਆਂ ਲਾੜੀਆਂ

hezbollah used small sized drones

ਇਜ਼ਰਾਈਲ ਖ਼ਿਲਾਫ਼ ਹਿਜ਼ਬੁੱਲਾ ਦਾ ਨਵਾਂ ਹਥਿਆਰ: ਛੋਟੇ ਆਕਾਰ ਦੇ ਡਰੋਨਾਂ ਰਾਹੀਂ...

gunfire rang out at a house in amritsar

ਅੰਮ੍ਰਿਤਸਰ 'ਚ ਇਕ ਘਰ 'ਤੇ ਚੱਲੀਆਂ ਤਾੜ-ਤਾੜ ਗੋਲੀਆਂ, ਬਣਿਆ ਦਹਿਸ਼ਤ ਦਾ ਮਾਹੌਲ

return of single screen cinemas

ਕਰਾਚੀ 'ਚ ਸਿੰਗਲ-ਸਕ੍ਰੀਨ ਸਿਨੇਮਾਘਰਾਂ ਦੀ ਵਾਪਸੀ; ਫਿਲਮ ਉਦਯੋਗ ਨੂੰ ਮਿਲੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • defections in aap ideology and principles
      ‘ਆਪ’ ’ਚ ਦਲਬਦਲ : ਵਿਚਾਰਧਾਰਾ ਅਤੇ ਸਿਧਾਂਤ
    • nepal growing disillusionment with china   an opportunity for india
      ‘ਨੇਪਾਲ ਦਾ ਹੋ ਰਿਹਾ ਚੀਨ ਤੋਂ ਮੋਹ-ਭੰਗ’ ਭਾਰਤ ਲਈ ਇਕ ਮੌਕਾ!
    • women empowerment
      ਲੋਕਤੰਤਰ ਨੂੰ ਮਜ਼ਬੂਤ ਬਣਾਉਣਾ : ਮਹਿਲਾ ਰਾਖਵਾਂਕਰਨ ਬਿੱਲ ਅਤੇ ਭਾਰਤ ਦੀ ਤਰੱਕੀ
    • simple life
      ਕਿੰਨੀ ਆਕਰਸ਼ਕ ਲੱਗਦੀ ਹੈ ਸਾਦੀ ਜ਼ਿੰਦਗੀ
    • iran war india s fertilizer challenge and possible solutions
      ਈਰਾਨ ਜੰਗ : ਭਾਰਤ ਦੇ ਸਾਹਮਣੇ ਖਾਦਾਂ ਦੀ ਚੁਣੌਤੀ ਅਤੇ ਸੰਭਾਵਿਤ ਹੱਲ
    • rahul gandhi
      ਕੀ ਰਾਹੁਲ ਗਾਂਧੀ ਵਿਰੋਧੀ ਧਿਰ ਦੇ ਇਕ ਭਰੋਸੇਮੰਦ ਨੇਤਾ ਬਣ ਸਕੇ ਹਨ?
    • women  s increasing participation in the   drug trade
      ‘ਨਸ਼ੇ ਦੇ ਕਾਰੋਬਾਰ ’ਚ’ ਔਰਤਾਂ ਦੀ ਵਧ ਰਹੀ ਹਿੱਸੇਦਾਰੀ!
    • monsoon in india
      ਸਾਧਾਰਨ ਤੋਂ ਘੱਟ ਮਾਨਸੂਨ ਪਰ ਘਬਰਾਉਣ ਦੀ ਗੱਲ ਨਹੀਂ
    • politicians promises to people
      ਜਨਤਾ ਨਾਲ ਕੀਤੇ ਗਏ ਵਾਅਦੇ ਨੈਤਿਕ ਅਤੇ ਸਿਆਸੀ ਵਜ਼ਨ ਰੱਖਦੇ ਹਨ
    • naxalism
      ਨਕਸਲਵਾਦ ਤੋਂ ਮੁਕਤੀ ਦੇ ਬਾਅਦ ਕਿਰਤੀਆਂ ਦੀ ਅਸ਼ਾਂਤੀ ਨੂੰ ਰੋਕਣਾ ਜ਼ਰੂਰੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +