ਵਾਸ਼ਿੰਗਟਨ — ਅਮਰੀਕਾ ਦੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਮਰੀਕੀ ਦੂਤਘਰ ਨੂੰ ਘੱਟੋਂ-ਘੱਟ 2 ਸਾਲ ਤੱਕ ਯੇਰੂਸ਼ਲਮ 'ਚ ਸਥਾਪਕ ਨਹੀਂ ਕੀਤਾ ਜਾ ਸਕਦਾ। ਇਥੇ ਫਰਾਂਸ ਦੇ ਵਿਦੇਸ਼ ਮੰਤਰੀ ਜਆਂ-ਯਵੇਸ ਲੇਅ ਡ੍ਰਿਅਨ ਨਾਲ ਗੱਲਬਾਤ ਕਰਨ ਤੋਂ ਬਾਅਦ ਟਿਲਰਸਨ ਨੇ ਕਿਹਾ, ''ਇਹ ਇਸ ਸਾਲ ਜਾਂ ਅਗਲੇ ਸਾਲ ਵੀ ਨਹੀਂ ਹੋਣ ਵਾਲਾ, ਪਰ ਰਾਸ਼ਟਰਪਤੀ ਚਾਹੁਣ ਤਾਂ ਅਸੀਂ ਜਲਦ ਤੋਂ ਜਲਦ ਦੂਤਘਰ ਨੂੰ ਯੇਰੂਸ਼ਲਮ ਸਥਾਪਤ ਕਰਨ ਲਈ ਸਖਤ ਕਦਮ ਚੁੱਕ ਸਕਦੇ ਹਾਂ।''
ਤੇਲ ਅਵੀਵ ਤੋਂ ਦੂਤਘਰ ਨੂੰ ਯੇਰੂਸ਼ਲਮ ਸਥਾਪਤ ਕਰਨ ਨਾਲ ਜੁੜੇ ਕਦਮਾਂ ਦੇ ਬਾਰੇ 'ਚ ਟਿਲਰਸਨ ਨੇ ਕਿਹਾ ਕਿ ਅਮਰੀਕਾ ਨੂੰ ਇਕ ਥਾਂ ਨੂੰ ਵਿਕਸਤ ਕਰਨ, ਖਰਚ ਲਈ ਕਾਂਗਰਸ ਤੋਂ ਮਨਜ਼ੂਰੀ ਹਾਸਲ ਕਰਨ ਦੀ ਜ਼ਰੂਰ ਹੋਵੇਗੀ ਤਾਂ ਹੀ ਅਸੀਂ ਦੂਤਘਰ ਬਣਾ ਸਕਦੇ ਹਾਂ।
ਉਨ੍ਹਾਂ ਇਸ ਗੱਲ ਨੂੰ ਦੁਹਰਾਇਆ ਕਿ ਇਸ ਫੈਸਲੇ ਨੂੰ ਇਜ਼ਰਾਇਲ ਅਤੇ ਫਿਲੀਸਤੀਨ ਦੇ ਭਵਿੱਖ 'ਚ ਹੋਣ ਵਾਲੀ ਸ਼ਾਂਤੀ-ਵਾਰਤਾ ਦੇ ਨਤੀਜੇ ਦੇ ਤੌਰ 'ਤੇ ਨਹੀਂ ਦੇਖਿਆ ਜਾਣਾ ਚਾਹੀਦਾ। ਟਿਲਰਸਨ ਨੇ ਰਾਸ਼ਟਰਪਤੀ ਏਮਾਨੂਏਲ ਮੈਕਰੋਨ ਨਾਲ ਵੀ ਮੁਲਾਕਾਤ ਕੀਤੀ, ਜਿਨ੍ਹਾਂ ਨੇ ਦੁਨੀਆ ਦੇ ਹੋਰਨਾਂ ਨੇਤਾਵਾਂ ਦੇ ਨਾਲ ਇਸ ਕਦਮ ਦੀ ਨਿੰਦਾ ਕੀਤੀ ਹੈ।
2015 'ਚ ਕੀਤਾ ਸੀ 11 ਸਾਲਾਂ ਕੁੜੀ ਦਾ ਕਤਲ, ਹੁਣ ਕਬੂਲਿਆ ਜ਼ੁਰਮ
NEXT STORY