ਫਗਵਾੜਾ (ਜਲੋਟਾ) - ਐੱਸ. ਐੱਸ. ਪੀ. ਵਤਸਲਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ’ਤੇ ਜ਼ਿਲ੍ਹੇ ’ਚ ਮਾੜੇ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਐੱਸ. ਪੀ. ਰੁਪਿੰਦਰ ਕੌਰ ਭੱਟੀ ਦੀਆਂ ਹਦਾਇਤਾਂ ’ਤੇ ਡੀ. ਐੱਸ. ਪੀ. ਜਸਪ੍ਰੀਤ ਸਿੰਘ ਦੀ ਨਿਗਰਾਨੀ ’ਚ ਥਾਣਾ ਸਤਨਾਮਪੁਰਾ ਦੇ ਐੱਸ. ਐੱਚ. ਓ. ਗੌਰਵ ਧੀਰ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਪਿੰਡ ਮਹੇੜੂ ਨੇੜੇ ਗੋਲੀ ਚਲਾਉਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਕੋਲੋਂ ਇਕ ਪਿਸਤੌਲ ਤੇ ਰੌਂਦ ਬਰਾਮਦ ਹੋਏ ਹਨ, ਜਿਹਨਾਂ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।
ਇਹ ਵੀ ਪੜ੍ਹੋ - ਦਿੱਲੀ-ਲਖਨਊ ਹਾਈਵੇ 'ਤੇ ਵਾਪਰਿਆ ਰੂਹ ਕੰਬਾਊ ਹਾਦਸਾ, 6 ਲੋਕਾਂ ਦੀ ਮੌਤ, ਖੂਨ ਨਾਲ ਲਾਲ ਹੋਈ ਸੜਕ
ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਮਹੇੜੂ ਵਿਖੇ ਬਣੇ ਪੀ. ਜੀ. ’ਚ ਰਹਿ ਰਹੇ ਵਿਦਿਆਰਥੀਆਂ ਦਾ ਆਪਸੀ ਰੰਜਿਸ਼ ਕਾਰਨ ਝਗੜਾ ਹੋਇਆ ਸੀ। ਇਸ ਦੌਰਾਨ ਇਕ ਨੌਜਵਾਨ ਜੇ. ਮਨੀ ਰਤਰੱਮ ਪੁੱਤਰ ਸੁਰਿੰਦਰ ਕੁਮਾਰ ਵਾਸੀ ਬੱਲੂ ਘਾਟ ਅਸਥਾਨ ਬਰਮ ਮਸਤਨ ਥਾਣਾ ਮੋਤੀ ਝੀਲ ਜ਼ਿਲ੍ਹਾ ਮੁਜੱਫਰਪੁਰ ਬਿਹਾਰ ਹਾਲ ਵਾਸੀ ਪਵਨ ਪੀ. ਜੀ. ਕਮਰਾ ਨੰਬਰ. 102 ਗਰੀਨ ਵੈਲੀ ਮਹੇੜੂ ਥਾਣਾ ਸਤਨਾਮਪੁਰਾ ਫਗਵਾੜਾ ਵੱਲੋਂ ਗੋਲੀ ਚਲਾ ਦਿੱਤੀ ਗਈ। ਇਸ ਤੋਂ ਬਾਅਦ ’ਚ ਉਹ ਫ਼ਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ - ਦਿੱਲੀ ਦੇ IGI ਏਅਰਪੋਰਟ ਕੋਲ ਬਣ ਰਿਹਾ ਦੇਸ਼ ਦਾ ਸਭ ਤੋਂ ਵੱਡਾ ਮਾਲ, ਕਰੋੜਾਂ ਦੇ ਹਿਸਾਬ ਨਾਲ ਆਉਣਗੇ ਸੈਲਾਨੀ
ਉਨ੍ਹਾਂ ਨੇ ਕਿਹਾ ਕਿ ਉਕਤ ਮਾਮਲੇ ’ਚ ਪੁਲਸ ਨੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੂੰ ਕਾਬੂ ਕਰ ਕੇ ਥਾਣਾ ਸਤਨਾਮਪੁਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ। ਕਾਬੂ ਕੀਤੇ ਨੌਜਵਾਨਾਂ ਦੀ ਪਛਾਣ ਗੌਰਵ ਗੋਤਮ ਪੁੱਤਰ ਹਰਕੇਸ਼ ਵਾਸੀ ਮੰਡਕੋਲਾ ਤਹਿਸੀਲ ਹਤੀਨ ਜ਼ਿਲ੍ਹਾ ਪਲਵਲ ਹਾਲ ਵਾਸੀ ਕਮਰਾ ਨੰਬਰ ਡੀ-904 ਬੀ-ਐੱਚ-3 ਹੋਸਟਲ ਲਵਲੀ ਯੂਨੀਵਰਸਿਟੀ ਫਗਵਾੜਾ ਥਾਣਾ ਸਤਨਾਮਪੁਰਾ, ਅਸ਼ੀਸ਼ ਕੁਮਾਰ ਪੁੱਤਰ ਵਰਿੰਦਰ ਕੁਮਾਰ, ਆਦਰਸ਼ ਤਿਰਪਾਠੀ ਪੁੱਤਰ ਰਾਜੇਸ਼ ਕੁਮਾਰ ਤਿਰਪਾਠੀ ਵਾਸੀ ਮਕਾਨ ਨੰਬਰ 75 ਰਾਧਾ ਨਗਰ ਪਾਰਟ-2 ਜਵਾਹਰ ਨਗਰ ਦੇਵਾਸ ਮੱਧ ਪ੍ਰਦੇਸ਼ ਹਾਲ ਵਾਸੀ ਲਾਈਫ ਅਪਾਰਟਮੈਂਟ ਜੇੱਜੀ ਪ੍ਰਾਪਰਟੀ ਮਹੇੜੂ ਥਾਣਾ ਸਤਨਾਮਪੁਰਾ, ਯਸ਼ ਰਾਠੀ ਵਾਸੀ ਮੁਜੱਫਰ ਨਗਰ, ਅਸ਼ੀਸ਼ ਪਰਜਾਪਤੀ ਵਾਸੀ ਬਕਾਣਾ ਯਮੁਨਾ ਨਗਰ, ਅਰਪਿੱਤ ਉਰਫ ਬੋਕਸਰ ਵਾਸੀ ਫਤਿਆਬਾਦ ਹਰਿਆਣਾ ਹਾਲ ਵਾਸੀ ਬੀ. ਐੱਚ. 6 ਹੋਸਟਲ ਮਹੇੜੂ ਅਤੇ ਅਮਨ ਚੌਧਰੀ ਵਾਸੀ ਰੁੜਕੀ ਉਤਰਾਖੰਡ ਵਜੋਂ ਹੋਈ ਸੀ।
ਇਹ ਵੀ ਪੜ੍ਹੋ - 5 ਮਹੀਨੇ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ, ਕੁੜੀ ਨੇ ਕੀਤੀ ਖੁਦਕੁਸ਼ੀ, ਹੈਰਾਨ ਕਰਨ ਵਾਲਾ ਹੈ ਪੂਰਾ ਮਾਮਲਾ
ਐੱਸ. ਪੀ. ਫਗਵਾੜਾ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਉਕਤ ਮਾਮਲੇ ’ਚ ਫ਼ਰਾਰ ਚੱਲ ਰਹੇ ਮੁੱਖ ਮੁਲਜ਼ਮ ਨੂੰ ਪੁਲਸ ਨੇ ਪਵਨ ਪੀ. ਜੀ. ਪਿੰਡ ਮਹੇੜੂ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਕੋਲੋਂ ਵਾਰਦਾਤ ਸਮੇਂ ਵਰਤਿਆ ਹੋਇਆ ਇਕ ਪਿਸਤੌਲ 32 ਬੋਰ, 2 ਮੈਗਜੀਨ, 2 ਜ਼ਿੰਦਾ ਰੌਂਦ 7.65 ਜ਼ਿੰਦਾ ਬਰਾਮਦ ਹੋਏ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੁੱਛਗਿੱਛ ਤੋਂ ਪੜਤਾਲ ਕੀਤੀ ਜਾਵੇਗੀ ਕਿ ਮੁਲਜ਼ਮ ਨਾਜਾਇਜ਼ ਹਥਿਆਰ ਕਿੱਥੋ ਤੇ ਕਿਉਂ ਲੈ ਕੇ ਆਇਆ ਹੈ। ਇਹ ਵੀ ਪਤਾ ਕੀਤਾ ਜਾਵੇਗਾ ਕਿ ਉਨ੍ਹਾਂ ਨੇ ਹੋਰ ਕਹਿੜੀਆਂ-ਕਹਿੜੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।
ਇਹ ਵੀ ਪੜ੍ਹੋ - 50 ਘੰਟਿਆਂ ਬਾਅਦ ਨਹਿਰ ’ਚੋਂ ਬਰਾਮਦ ਹੋਈ 14 ਸਾਲਾ ਬੱਚੇ ਦੀ ਲਾਸ਼, ਦੋ ਭੈਣਾਂ ਦਾ ਸੀ ਇਕੱਲਾ ਭਰਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੈਨੇਡਾ ਨੇ ਛੋਟੇ ਬੱਚਿਆਂ ਲਈ ਖੋਲ੍ਹਿਆ Schooling Visa, ਨਾਲ ਜਾ ਸਕਣਗੇ ਮਾਪੇ
NEXT STORY