ਸਰੀ : ਕੈਨੇਡਾ ਦੀ ਸਰੀ ਪੁਲਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਸਰੀ ਆਰ.ਸੀ.ਐਮ.ਪੀ. ਨੇ 34 ਸਾਲ ਦੇ ਅਰਨਦੀਪ ਗਿੱਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜੋ 11 ਵੱਖ-ਵੱਖ ਦੋਸ਼ਾਂ ਅਧੀਨ ਲੋੜੀਂਦਾ ਸੀ। ਪੁਲਸ ਮੁਤਾਬਕ ਅਰਨਦੀਪ ਗਿੱਲ ਨੂੰ ਯੂਨੀਵਰਸਿਟੀ ਡਰਾਈਵ ਦੇ 10400 ਬਲੌਕ ਵਿਖੇ ਸਥਿਤ ਇਕ ਘਰ ਵਿਚੋਂ ਕਾਬੂ ਕੀਤਾ ਗਿਆ। ਦੂਜੇ ਪਾਸੇ ਨੌਰਥ ਵੈਨਕੂਵਰ ਦੇ ਫੁਲਰਟਨ ਐਵੇਨਿਊ ਨੇੜੇ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ 20 ਸਾਲ ਦਾ ਪਰਵਿੰਦਰ ਸਿੰਘ ਲਾਪਤਾ ਦੱਸਿਆ ਜਾ ਰਿਹਾ ਹੈ। ਅਰਨਦੀਪ ਗਿੱਲ ਬਾਰੇ ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ ਉਹ 9 ਮਈ ਨੂੰ ਅਦਾਲਤ ਵਿਚ ਪੇਸ਼ ਦੌਰਾਨ ਗੈਰਹਾਜ਼ਰ ਰਿਹਾ।
11 ਮਾਮਲਿਆਂ ਵਿਚ ਲੋੜੀਂਦਾ ਸੀ ਪੰਜਾਬੀ ਨੌਜਵਾਨ
ਅਰਨਦੀਪ ਗਿੱਲ ਵਿਰੁੱਧ ਹਮਲਾ ਕਰਨ ਅਤੇ ਹਥਿਆਰ ਨਾਲ ਹਮਲਾ ਕਰਨ ਦੇ 8 ਦੋਸ਼ ਲੱਗੇ ਸਨ। ਇਸ ਤੋਂ ਇਲਾਵਾ ਲੈਂਗਲੀ ਵਿਖੇ ਤਸਕਰੀ ਦੇ ਮਕਸਦ ਨਾਲ ਨਸ਼ੀਲਾ ਪਦਾਰਥ ਰੱਖਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਤਿੰਨ ਦੋਸ਼ਾਂ ਅਧੀਨ ਪੁਲਸ ਨੂੰ ਲੋੜੀਂਦਾ ਸੀ। ਪੁਲਸ ਮੁਤਾਬਕ 26 ਮਈ ਨੂੰ ਲੋਅਰ ਮੇਨਲੈਂਡ ਇੰਟੈਗਰੇਟਿਡ ਐਮਰਜੰਸੀ ਰਿਸਪੌਂਸ ਟੀਮ, ਕ੍ਰਾਇਸਿਸ ਨੈਗੋਸੀਏਸ਼ਨ ਟੀਮ, ਇੰਟੈਗਰੇਟਿਡ ਪੁਲਸ ਡੌਗ ਸਰਵਿਸਿਜ਼, ਸਰੀ ਗੈਂਗ ਐਨਫੋਰਸਮੈਂਟ ਟੀਮ ਅਤੇ ਕਈ ਫਰੰਟਲਾਈਨ ਅਫਸਰਾਂ ਦੀ ਮਦਦ ਨਾਲ 26 ਮਈ ਨੂੰ ਸ਼ਾਮ ਤਰਕੀਬਨ ਸਵਾ ਪੰਜ ਵਜੇ ਅਰਨਦੀਪ ਗਿੱਲ ਨੂੰ ਕਾਬੂ ਕਰ ਲਿਆ ਗਿਆ। ਉਸ ਦੇ ਰਿਮਾਂਡ ਬਾਰੇ ਸੁਣਵਾਈ ਹੋਣੀ ਬਾਕੀ ਹੈ ਅਤੇ ਫਿਲਹਾਲ ਉਸ ਨੂੰ ਹਿਰਾਸਤ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ: ਕਾਰ ਚੋਰੀ ਮਾਮਲਿਆਂ ‘ਚ 6 ਹੋਰ ਪੰਜਾਬੀ ਗ੍ਰਿਫ਼ਤਾਰ
ਨੌਰਥ ਵੈਨਕੂਵਰ ਤੋਂ ਪਰਵਿੰਦਰ ਸਿੰਘ ਲਾਪਤਾ
ਉਧਰ ਨੌਰਥ ਵੈਨਕੂਵਰ ਆਰ.ਸੀ.ਐਮ.ਪੀ. ਨੇ ਦੱਸਿਆ ਕਿ 20 ਸਾਲ ਦਾ ਪਰਵਿੰਦਰ ਸਿੰਘ ਸ਼ਨੀਵਾਰ ਤੋਂ ਲਾਪਤਾ ਹੈ। ਉਸ ਦਾ ਹੁਲੀਆ ਜਾਰੀ ਕਰਦਿਆਂ ਪੁਲਸ ਨੇ ਕਿਹਾ ਕਿ ਆਖਰੀ ਵਾਰ ਦੇਖੇ ਜਾਣ ਵੇਲੇ ਉਸ ਨੇ ਸਕਿਉਰਿਟੀ ਗਾਰਡ ਦੀ ਵਰਦੀ ਪਾਈ ਹੋਈ ਸੀ ਅਤੇ ਉਸ ਦਾ ਕੱਦ 5 ਫੁੱਟ 7 ਇੰਚ ਅਤੇ ਸਰੀਰ ਦਰਮਿਆਨਾ ਹੈ। ਪਰਵਿੰਦਰ ਸਿੰਘ ਦੇ ਅਚਾਨਕ ਲਾਪਤਾ ਹੋਣ ਕਾਰਨ ਉਸ ਦੇ ਦੋਸਤ ਅਤੇ ਪੁਲਸ ਉਸ ਦੀ ਸੁੱਖ-ਸਾਂਦ ਪ੍ਰਤੀ ਬੇਹੱਦ ਚਿੰਤਤ ਹੈ। ਜੇ ਕਿਸੇ ਕੋਲ ਪਰਵਿੰਦਰ ਸਿੰਘ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਆਰ.ਸੀ.ਐਮ.ਪੀ. ਨਾਲ 604 985 1311 ’ਤੇ ਸੰਪਰਕ ਕਰੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
UAE ਦੇ ਹਵਾਈ ਅੱਡਿਆਂ 'ਤੇ ਚੈਕਿੰਗ ਪ੍ਰਕਿਰਿਆ ਸਖ਼ਤ, ਜੇ ਇਹ ਸ਼ਰਤਾਂ ਨਾ ਹੋਈਆਂ ਪੂਰੀਆਂ ਤਾਂ ਆਉਣਾ ਪੈ ਸਕਦੈ ਵਾਪਸ
NEXT STORY