ਟੋਰਾਂਟੋ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਮੰਗਲਵਾਰ ਨੂੰ ਅਮਰੀਕਾ ਦੇ ਮੌਜੂਦਾ ਹਾਲਾਤ 'ਤੇ ਗੱਲ ਕਰਨ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਬਾਰੇ ਇਕ ਸਵਾਲ ਪੁੱਛੇ ਜਾਣ 'ਤੇ ਥੋੜ੍ਹੀ ਦੇਰ ਲਈ ਚੁੱਪ ਹੋ ਗਏ। ਟਰੂਡੋ ਨੇ ਕਿਹਾ,''ਕੈਨੇਡਾ ਦੇ ਲੋਕ ਦੇਖ ਰਹੇ ਹਨ ਕਿ ਅਮਰੀਕਾ ਵਿਚ ਕਿਹੜੀ ਦਹਿਸ਼ਤ ਫੈਲੀ ਹੋਈ ਹੈ।'' ਪਰ ਜਦੋਂ ਉਹਨਾਂ ਨੂੰ ਪ੍ਰਦਰਸ਼ਨਕਾਰੀਆਂ ਵਿਰੁੱਧ ਹੰਝੂ ਗੈਸ ਦੇ ਗੋਲੇ ਦਾਗੇ ਜਾਣ ਅਤੇ ਡੋਨਾਲਡ ਟਰੰਪ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਹ 21 ਸੈਕੰਡ ਲਈ ਕੁਝ ਵੀ ਬੋਲ ਨਹੀਂ ਸਕੇ।
ਇੱਥੇ ਦੱਸ ਦਈਏ ਕਿ ਟਰੂਡੋ ਲੰਬੇ ਸਮੇਂ ਤੋਂ ਸਾਵਧਾਨੀ ਵਰਤ ਰਹੇ ਹਨ ਕਿ ਟਰੰਪ ਦੀ ਆਲੋਚਨਾ ਨਾ ਹੋਵੇ ਕਿਉਂਕਿ ਕੈਨੇਡਾ 75 ਫੀਸਦੀ ਨਿਰਯਾਤ ਲਈ ਅਮਰੀਕਾ 'ਤੇ ਨਿਰਭਰ ਹੈ ਪਰ ਜਦੋਂ ਟਰੰਪ 'ਤੇ ਸਵਾਲ ਪੁੱਛਿਆ ਗਿਆ ਤਾਂ ਆਪਣੀ ਹਾਜ਼ਰ ਜਵਾਬੀ ਲਈ ਮਸ਼ਹੂਰ ਟਰੂਡੋ ਬੋਲਦੇ ਹੋਏ 21 ਸੈਕੰਡ ਲਈ ਚੁੱਪ ਹੋ ਗਏ ਅਤੇ ਇਸ ਦੌਰਾਨ ਉਹ ਜਵਾਬ ਦੇਣ ਦੇ ਲਈ ਮੁਫੀਦ ਮਤਲਬ ਦੋਸਤਾਨਾ ਸ਼ਬਦਾਂ ਦੀ ਵਰਤੋਂ ਕਰਨ ਲਈ ਸੰਘਰਸ਼ ਕਰਦੇ ਨਜ਼ਰ ਆਏ।
ਅਸਲ ਵਿਚ ਟਰੰਪ ਨੇ ਪ੍ਰਦਰਸ਼ਨਕਾਰੀਆਂ ਦੇ ਵਿਰੁੱਧ ਮਿਲਟਰੀ ਕਾਰਵਾਈ ਅਤੇ ਹੰਝੂ ਗੈਸ ਦੇ ਗੋਲੇ ਦਾਗਣ ਦੀ ਗੱਲ ਕਹੀ ਹੈ। ਇਸ ਸਬੰਧ ਵਿਚ ਜਦੋਂ ਟਰੂਡੋ ਨੂੰ ਸਵਾਲ ਕੀਤਾ ਗਿਆ ਤਾਂ ਉਹ 21 ਸੈਕੰਡ ਤੱਕ ਕੋਈ ਜਵਾਬ ਨਹੀਂ ਦੇ ਪਾਏ। ਜਦੋਂ ਸਥਿਤੀ ਨੂੰ ਸੰਭਾਲਦੇ ਹੋਏ ਟਰੂਡੋ ਨੇ ਬੋਲਣਾ ਸ਼ੁਰੂ ਕੀਤਾ ਤਾਂ ਉਹ ਡੋਨਾਲਡ ਟਰੰਪ ਦਾ ਸਿੱਧਾ ਨਾਮ ਲੈਣ ਤੋਂ ਬਚਦੇ ਨਜ਼ਰ ਆਏ। ਟਰੂਡੋ ਨੇ ਕਿਹਾ,''ਅਸੀਂ ਸਾਰੇ ਸੰਯੁਕਤ ਰਾਜ ਅਮਰੀਕਾ ਵਿਚ ਜੋ ਕੁਝ ਚੱਲ ਰਿਹਾ ਹੈ ਉਸ ਨੂੰ ਦੇਖ ਰਹੇ ਹਾਂ। ਇਹ ਡਰਾਉਣਾ ਹੈ। ਇਹ ਸਮਾਂ ਲੋਕਾਂ ਦੇ ਨਾਲ ਚੱਲਣ ਦਾ ਹੈ।'' ਇੱਥੇ ਦੱਸ ਦਈਏ ਕਿ ਅਮਰੀਕਾ ਵਿਚ ਸੋਮਵਾਰ ਨੂੰ ਵ੍ਹਾਈਟ ਹਾਊਸ ਦੇ ਸਾਹਮਣੇ ਰੋਜ਼ ਗਾਰਡਨ ਵਿਚ ਟਰੰਪ ਦੇ ਭਾਸ਼ਣ ਦੌਰਾਨ ਲਾਫਯੇਟ ਪਾਰਕ ਵਿਚ ਕਈ ਹਜ਼ਾਰ ਲੋਕਾਂ ਨੇ ਸ਼ਾਂਤੀਪੂਰਨ ਅਤੇ ਕਾਨੂੰਨ ਵਿਰੋਧੀ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਇਕ ਹਫਤੇ ਪਹਿਲਾਂ ਮਿਨੀਪੋਲਿਸ ਵਿਚ ਜੌਰਜ ਫਲਾਈਡ ਦੀ ਪੁਲਸ ਹਿਰਾਸਤ ਵਿਚ ਹੱਤਿਆ ਦੇ ਬਾਅਦ ਇਕੱਠੇ ਹੋਏ ਸਨ।
ਸਾਢੇ 4 ਲੱਖ ਤੋਂ ਵੱਧ ਅਮਰੀਕੀਆਂ ਨੇ ਦਿੱਤੀ ਕੋਰੋਨਾ ਵਾਇਰਸ ਨੂੰ ਮਾਤ, ਜਾਣੋ ਤਾਜ਼ਾ ਹਾਲਾਤ
NEXT STORY