ਇੰਡੋਨੇਸ਼ੀਆ/ਟੋਰਾਂਟੋ— ਪੱਛਮੀ ਦੇਸ਼ਾਂ ਵਿਚ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ ਪਰ ਇਸ ਦੇ ਉਲਟ ਇੰਡੋਨੇਸ਼ੀਆ ਵਿਚ ਇਸ ਵਿਚ ਵਾਧਾ ਹੋ ਰਿਹਾ ਹੈ । ਇੰਡੋਨੇਸ਼ੀਆ ਵਿਚ 60 ਫੀਸਦੀ ਵਿਅਕਤੀ ਨਿਯਮਿਤ ਰੂਪ ਨਾਲ ਸਿਗਰਟ ਅਤੇ ਤੰਬਾਕੂ ਦਾ ਇਸਤੇਮਾਲ ਕਰਦੇ ਹਨ । ਇਸ ਵਿਚ 2 ਤੋਂ 8 ਸਾਲ ਤੱਕ ਦੀ ਉਮਰ ਦੇ ਬੱਚਿਆਂ ਦੀ ਵੀ ਗਿਣਤੀ ਤੇਜ਼ੀ ਨਾਲ ਵਧਦੀ ਜਾ ਰਹੀ ਹੈ । ਇਸ ਉੱਤੇ ਕੈਨੇਡਾ ਦੀ ਫੋਟੋਗ੍ਰਾਫਰ ਨੇ ਇਕ ਡਾਕਿਊਮੈਂਟਰੀ ਵੀ ਬਣਾਈ ਹੈ । ਮਿਸ਼ੇਲ ਮੁਤਾਬਕ ਸਿਗਰਟ ਪੀਣਾ ਇੰਡੋਨੇਸ਼ੀਆ ਦੀ ਸੰਸਕ੍ਰਿਤੀ ਵਿਚ ਰਚ ਗਿਆ ਹੈ ।
ਤੰਬਾਕੂ ਹੈ ਅਰਥ-ਵਿਵਸਥਾ ਦਾ ਹਿੱਸਾ —
ਮਿਸ਼ੇਲ ਮੁਤਾਬਕ ਤੰਬਾਕੂ ਦਾ ਇਸਤੇਮਾਲ ਇੰਡੋਨੇਸ਼ੀਆ ਦੀ ਸੰਸਕ੍ਰਿਤੀ, ਰਾਜਨੀਤੀ ਅਤੇ ਅਰਥ-ਵਿਵਸਥਾ ਦਾ ਹਿੱਸਾ ਬਣ ਗਿਆ ਹੈ । ਇੰਡੋਨੇਸ਼ੀਆ ਦੀ ਮਾਲੀ ਹਾਲਤ ਤੰਬਾਕੂ ਇੰਡਸਟਰੀ ਉੱਤੇ ਨਿਰਭਰ ਕਰਦੀ ਹੈ, ਜਿਸ ਵਿਚ ਜ਼ਬਰਦਸਤ ਫਾਇਦਾ ਹੈ । ਇਥੇ ਦਾ ਇਕ ਵੱਡਾ ਤਬਕਾ ਆਪਣੀ ਜ਼ਿੰਦਗੀ ਤੰਬਾਕੂ ਦੀ ਖੇਤੀ ਕਰ ਕੇ ਚਲਾਉਂਦਾ ਹੈ ਅਤੇ ਆਪਣਾ ਬਚਪਨ ਸਿਗਰਟ ਦੇ ਧੁਏਂ ਵਿਚ ਗੁਜ਼ਾਰਦਾ ਹੈ । ਸਿਗਰਟ ਪੀਣ ਨੂੰ ਲੈ ਕੇ ਇੱਥੇ ਦੇ ਨਿਯਮ ਵੀ ਬਾਕੀ ਜਗ੍ਹਾਵਾਂ ਨਾਲੋਂ ਵੱਖ ਹਨ ।
2 ਤੋਂ 8 ਸਾਲ ਤੱਕ ਦੇ ਬੱਚੇ ਲਗਾਉਂਦੇ ਹਨ ਕਸ਼—
ਇੱਥੇ ਸਰਕਾਰ ਲਈ ਤੰਬਾਕੂ ਇੰਡਸਟਰੀ ਨੂੰ ਕਾਬੂ ਵਿਚ ਕਰਨਾ ਆਸਾਨ ਨਹੀਂ ਹੈ, ਕਿਉਂਕਿ ਅਜਿਹਾ ਕਰਨ ਉੱਤੇ ਕਮਾਈ ਦਾ ਵੱਡਾ ਜ਼ਰੀਆ ਬੰਦ ਹੋ ਜਾਵੇਗਾ । ਮਿਸ਼ੇਲ ਨੇ ਦੱਸਿਆ ਕਿ ਸਥਿਤੀ ਇਹ ਹੈ ਕਿ ਸਿਗਰਟ ਪੀਣਾ ਇੱਥੇ ਦੇ ਲੋਕਾਂ ਅਤੇ ਇਨ੍ਹਾਂ ਦੀ ਸੰਸਕ੍ਰਿਤੀ 'ਤੇ ਖਤਰਾ ਬਣ ਗਿਆ ਹੈ । ਇਸ ਦੇ ਸ਼ਿਕਾਰ ਬੱਚੇ ਵੀ ਹੋ ਰਹੇ ਹਨ ਅਤੇ ਇਸ ਦੇ ਚਲਦੇ ਉਨ੍ਹਾਂ ਦੀ ਮਾਸੂਮੀਅਤ ਗੁਆਚ ਗਈ ਹੈ । ਇਸ ਦੇ ਨਾਲ ਹੀ ਮਿਸ਼ੇਲ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਵਿਚ 2 ਤੋਂ 8 ਸਾਲ ਤੱਕ ਦੇ ਬੱਚੇ ਵੀ ਸ਼ਾਮਲ ਹਨ, ਜੋ ਦਿਨ ਭਰ ਵਿਚ ਸਿਗਰਟ ਦੇ 2-2 ਪੈਕੇਟ ਤੱਕ ਖਤਮ ਕਰ ਦਿੰਦੇ ਹਨ । ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ ਬੱਚਿਆਂ ਨੂੰ ਮਾਤਾ-ਪਿਤਾ ਵੀ ਉਨ੍ਹਾਂ ਨੂੰ ਸਿਗਰਟ ਪੀਣ ਤੋਂ ਨਹੀਂ ਰੋਕਦੇ ਹਨ।
ਸੈਨੇਟਰ ਕਾਰਕਰ ਨੇ ਟਰੰਪ ਦੀ ਯੋਗਤਾ 'ਤੇ ਉਠਾਇਆ ਸਵਾਲ
NEXT STORY