ਵਾਸ਼ਿੰਗਟਨ— ਰੀਪਬਲਿਕਨ ਪਾਰਟੀ ਨਾਲ ਜੁੜੇ ਇਕ ਸ਼ਕਤੀਸ਼ਾਲੀ ਸੈਨੇਟਰ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਗਤਾ 'ਤੇ ਸਵਾਲ ਉਠਾਇਆ ਹੈ। ਸੈਨੇਟਰ ਬੌਬ ਕਾਰਕਰ ਨੇ ਕਿਹਾ ਕਿ ਟਰੰਪ ਨੇ ਉਸ 'ਸਥਿਰਤਾ' ਜਾਂ 'ਯੋਗਤਾ' ਦਾ ਪ੍ਰਦਰਸ਼ਨ ਨਹੀਂ ਕੀਤਾ ਹੈ, ਜੋ ਦੇਸ਼ ਦੀ ਪ੍ਰਭਾਵੀ ਢੰਗ ਨਾਲ ਅਗਵਾਈ ਕਰਨ ਲਈ ਜ਼ਰੂਰੀ ਹੈ।
ਸੈਨੇਟਰ ਕਾਰਕਰ ਨੇ ਵਰਜ਼ੀਨੀਆ ਵਿਚ ਹੋਈ ਨਸਲੀ ਹਿੰਸਾ 'ਤੇ ਟਰੰਪ ਦੇ ਵਿਵਾਦਪੂਰਣ ਬਿਆਨਾਂ ਦੀ ਪਿੱਠਭੂਮੀ ਵਿਚ ਇਹ ਗੱਲ ਕਹੀ ਹੈ। ਸੈਨੇਟ ਦੀ ਵਿਦੇਸ਼ੀ ਸੰਬੰਧਾਂ ਦੀ ਸ਼ਕਤੀਸ਼ਾਲੀ ਕਮੇਟੀ ਦੇ ਪ੍ਰਧਾਨ ਬੌਬ ਕਾਰਕਰ ਨੇ ਕਿਹਾ ਕਿ ਜੇ ਟਰੰਪ ਵਾਈਟ ਹਾਊਸ ਵਿਚ ਤਰਕਸ਼ੀਲ ਤਬਦੀਲੀ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਡਰ ਹੈ ਕਿ ਦੇਸ਼ ਸੰਕਟ ਵਿਚ ਫੱਸ ਜਾਵੇਗਾ।
ਟੈਨੇਸੀ ਵਿਚ ਇਕ ਟਾਊਨ ਹਾਲ ਵਿਚ ਬੈਠਕ ਮਗਰੋਂ ਕਾਰਕਰ ਨੇ ਕਿਹਾ,''ਰਾਸ਼ਟਰਪਤੀ ਉਹ ਸਥਿਰਤਾ ਜਾਂ ਯੋਗਤਾ ਨਹੀਂ ਦਿਖਾ ਪਾਏ ਹਨ, ਜੋ ਉਨ੍ਹਾਂ ਨੂੰ ਸਫਲ ਹੋਣ ਲਈ ਦਿਖਾਣੀ ਚਾਹੀਦੀ ਸੀ।'' ਕਾਰਕਰ ਦੀ ਮਹੱਤਤਾ ਇਸ ਗੱਲ ਤੋਂ ਲਗਾਈ ਜਾ ਸਕਦੀ ਹੈ ਕਿ ਇਕ ਵਾਰੀ ਟਰੰਪ ਉਨ੍ਹਾਂ ਨੂੰ ਉਪ-ਰਾਸ਼ਟਰਪਤੀ ਬਣਾਉਣ ਦਾ ਵਿਚਾਰ ਕਰ ਰਹੇ ਸਨ। ਚੋਣਾਂ ਮਗਰੋਂ ਉਹ ਉਨ੍ਹਾਂ ਨੂੰ ਵਿਦੇਸ਼ ਮੰਤਰੀ ਬਣਾਉਣ 'ਤੇ ਵੀ ਵਿਚਾਰ ਕਰ ਰਹੇ ਸਨ।
ਸਪੇਨ ਹਮਲੇ 'ਚ ਮਾਰੇ ਗਏ ਕੈਨੇਡੀਅਨ ਵਿਅਕਤੀ ਦੀ ਹੋਈ ਪਛਾਣ, ਪੁਲਸ ਅਫਸਰ ਧੀ ਨੇ ਫਰੋਲਿਆ ਦੁੱਖ
NEXT STORY