ਟੋਰਾਂਟੋ- ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਐਤਵਾਰ ਸ਼ਾਮ ਨੂੰ ਇਕ ਉੱਚੀ ਇਮਾਰਤ ਵਿਚ ਅੱਗ ਲੱਗ ਗਈ। ਅੱਗ ਕਾਰਨ ਇੱਕ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮੁਤਾਬਕ ਇਹ ਅੱਗ ਸ਼ਾਮ 5:41 ਵਜੇ ਸ਼ੇਰਬੋਰਨ ਸਟਰੀਟ ਅਤੇ ਸ਼ੂਟਰ ਸਟਰੀਟ ਇਲਾਕੇ ਵਿੱਚ ਲੱਗੀ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਚਰਚ 'ਚ ਗੋਲੀਬਾਰੀ, ਪੰਜ ਸਾਲਾ ਬੱਚੇ ਸਮੇਤ ਦੋ ਵਿਅਕਤੀ ਜ਼ਖਮੀ, ਮਹਿਲਾ ਹਮਲਾਵਰ ਦੀ ਮੌਤ
ਟੋਰਾਂਟੋ ਫਾਇਰ ਦਾ ਕਹਿਣਾ ਹੈ ਕਿ ਪਹੁੰਚਣ 'ਤੇ 12 ਮੰਜ਼ਿਲ ਦੀ ਯੂਨਿਟ ਪੂਰੀ ਤਰ੍ਹਾਂ ਅੱਗ ਦੀ ਚਪੇਟ ਵਿਚ ਸੀ ਅਤੇ ਉਸ ਸਮੇਂ ਇਕ ਵਿਅਕਤੀ ਬਾਲਕੋਨੀ ਵਿਚ ਪਨਾਹ ਲਏ ਹੋਏ ਸੀ। ਪੁਲਸ ਦਾ ਕਹਿਣਾ ਹੈ ਕਿ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। ਅੱਗ ਬੁਝਾਊ ਕਰਮੀਆਂ ਨੇ ਥੋੜ੍ਹੀ ਦੇਰ ਤੱਕ ਅੱਗ 'ਤੇ ਕਾਬੂ ਪਾ ਲਿਆ। ਫਿਲਹਾਲ ਖੇਤਰ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ 'ਚ 22 ਸਾਲਾ ਭਾਰਤੀ ਮੁੰਡੇ ਨੇ ਕੀਤਾ ਆਪਣੇ ਪਿਤਾ ਦਾ ਕਤਲ, ਭਾਲ 'ਚ ਲੱਗੀ ਪੁਲਸ
NEXT STORY