ਨਿਊਯਾਰਕ/ਬੀ. ਸੀ. (ਰਾਜ ਗੋਗਨਾ/ਗੁਰਿੰਦਰਜੀਤ ਨੀਟਾ ਮਾਛੀਕੇ )— ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ 42ਵੀਂ ਵਿਧਾਨ ਸਭਾ ਲਈ ਵਿਧਾਇਕ ਚੁਣਨ ਲਈ 24 ਅਕਤੂਬਰ ਨੂੰ ਚੋਣਾਂ ਹੋਈਆਂ। ਇਨ੍ਹਾਂ ਚੋਣਾਂ 'ਚ ਐੱਨ. ਡੀ. ਪੀ. ਪਾਰਟੀ ਨੇ ਮੁੜ ਜਿੱਤ ਹਾਸਲ ਕੀਤੀ ਹੈ ਅਤੇ ਜੌਹਨ ਹੌਰਗਨ ਦੁਬਾਰਾ ਇਸ ਸੂਬੇ ਦੇ ਮੁੱਖ ਮੰਤਰੀ ਹੋਣਗੇ। 8 ਪੰਜਾਬੀਆਂ ਨੂੰ ਐੱਮ. ਐੱਲ. ਏ. ਚੁਣੇ ਜਾਣ ਦਾ ਮਾਣ ਹਾਸਲ ਹੋਇਆ।
ਜੇਤੂ ਪੰਜਾਬੀਆਂ ਦੇ ਨਾਂ ਇਸ ਤਰ੍ਹਾਂ ਹਨ- ਜਗਰੂਪ ਬਰਾੜ (ਸਰੀ ਫਲੀਟਵੁੱਡ), ਜਿੰਨੀ ਸਿਮਜ਼ (ਸਰੀ ਪੈਨੋਰਾਮਾ), ਹੈਰੀ ਬੈਂਸ (ਸਰੀ ਨਿਉਟਨ), ਰਵੀ ਕਾਹਲੋਂ ( ਨੌਰਥ ਡੈਲਟਾ), ਰਾਜ ਚੌਹਾਨ ( ਬਰਨਬੀ ਐਡਮੰਡਜ), ਐਡਵੋਕੈਟ ਅਮਨਦੀਪ ਸਿੰਘ ( ਰਿਚਮੰਡ ਕਵੀਨਜ਼ਬਰੋ), ਰਚਨਾ ਸਿੰਘ (ਸਰੀ-ਗ੍ਰੀਨ ਟਿੰਬਰਜ਼) ਅਤੇ ਨਿੱਕੀ ਸ਼ਰਮਾ (ਵੈਨਕੂਵਰ-ਹੇਸਟਿੰਗਜ਼)। ਇਸ ਚੋਣ ਵਿੱਚ ਅਕਾਲੀ ਆਗੂ ਚਰਨਜੀਤ ਸਿੰਘ ਅਟਵਾਲ ਦੀ ਧੀ ਤ੍ਰਿਪਤ ਅਟਵਾਲ ਚੋਣ ਹਾਰ ਗਈ ਹੈ, ਜੋ ਲਿਬਰਲ ਪਾਰਟੀ ਵੱਲੋਂ ਉਮੀਦਵਾਰ ਸਨ ।
ਇਹ ਵੀ ਪੜ੍ਹੋ : IPHONE 12 ਖਰੀਦਣ ਲਈ ਪੁਰਾਣੇ ਫੋਨ ਬਦਲੇ ਮਿਲ ਰਹੀ ਹੈ ਭਾਰੀ ਛੋਟ, ਵੇਖੋ ਲਿਸਟ
ਬੀ. ਸੀ. ਅਸੈਂਬਲੀ ਚੋਣਾਂ 'ਚ 15 ਹਲਕਿਆਂ ਵਿਚ 22 ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਸਨ। ਇਨ੍ਹਾਂ ਵਿੱਚੋਂ 11 ਉਮੀਦਵਾਰ ਸੱਤਾਧਾਰੀ ਬੀ.ਸੀ. ਐਨ. ਡੀ. ਪੀ. ਵੱਲੋਂ, 9 ਬੀ. ਸੀ. ਲਿਬਰਲ ਪਾਰਟੀ ਵੱਲੋਂ ਅਤੇ 2 ਬੀ. ਸੀ. ਵਿਜ਼ਨ ਪਾਰਟੀ ਵੱਲੋਂ ਨਾਮਜ਼ਦ ਕੀਤੇ ਗਏ ਸਨ। ਇੱਥੇ ਦੱਸ ਦੇਈਏ ਕਿ ਐੱਨ. ਡੀ. ਪੀ. ਨੇ ਆਪਣਾ ਦਬਦਬਾ ਵੇਖਦੇ ਹੋਏ ਇਹ ਚੋਣਾਂ ਸਮੇਂ ਤੋ ਇਕ ਸਾਲ ਪਹਿਲਾ ਹੀ ਕਰਵਾ ਦਿੱਤੀਆਂ, ਜਿਸ ਦਾ ਉਨ੍ਹਾਂ ਨੂੰ ਫ਼ਾਇਦਾ ਵੀ ਹੋਇਆ ਤੇ ਉਹ ਦੁਬਾਰਾ ਸਰਕਾਰ ਬਣਾਉਣ ਵਿਚ ਸਫਲ ਰਹੇ।
ਅਮੀਰ ਬੁਆਏਫ੍ਰੈਂਡ ਨਹੀਂ ਲੱਭ ਸਕੀ ਡੇਟਿੰਗ ਸਾਈਟ ਤਾਂ ਬੀਬੀ ਨੇ ਠੋਕ 'ਤਾ ਮੁਕੱਦਮਾ
NEXT STORY