ਓਟਾਵਾ : ਕੋਰੋਨਾ ਵਾਇਰਸ ਕਾਰਨ ਕੈਨੇਡਾ ਵਿਚ ਮੌਤਾਂ ਦੀ ਗਿਣਤੀ 100 ਤੋਂ ਪਾਰ ਹੋ ਗਈ ਹੈ। ਸਭ ਤੋਂ ਵੱਧ ਓਂਟਾਰੀਓ, ਕਿਊਬਿਕ, ਬੀ. ਸੀ. ਤੇ ਅਲਬਰਟਾ ਸੂਬਾ ਸਰਕਾਰਾਂ ਨੂੰ ਭਾਜੜ ਪੈ ਗਈ ਹੈ।
ਓਂਟਾਰੀਓ ਵਿਚ 4 ਹੋਰ ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਕੁੱਲ ਗਿਣਤੀ 37 ਹੋ ਗਈ ਹੈ। ਪਿਛਲੇ 24 ਘੰਟੇ ਵਿਚ ਓਂਟਾਰੀਓ ਵਿਚ ਕੋਵਿਡ-19 ਦੇ 426 ਮਾਮਲੇ ਵੀ ਦਰਜ ਕੀਤੇ ਗਏ ਹਨ, ਜਿਸ ਨਾਲ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ 2,392 ‘ਤੇ ਪੁੱਜ ਗਈ ਹੈ। ਹਾਲਾਂਕਿ, ਖਬਰਾਂ ਇਹ ਵੀ ਹਨ ਕਿ ਓਂਟਾਰੀਓ ਦੇ 34 ਪਬਲਿਕ ਹੈਲਥ ਕੇਂਦਰਾਂ ਨੇ 30 ਹੋਰ ਮੌਤਾਂ ਦੀ ਰਿਪੋਰਟ ਕੀਤੀ ਹੈ, ਜਿਸ ਦੀ ਜਾਣਕਾਰੀ ਸਰਕਾਰ ਨੇ ਨਹੀਂ ਦਿੱਤੀ ਹੈ। ਇਸ ਨਾਲ ਸੂਬੇ ਵਿਚ ਕੁੱਲ 67 ਮੌਤਾਂ ਹੋਣ ਦੀ ਖਬਰ ਹੈ।
ਕੈਨੈਡਾ ਭਰ ਵਿਚ ਕੋਵਿਡ-19 ਦੇ ਕੁੱਲ ਮਾਮਲੇ 9,017 ਹੋ ਗਏ ਹਨ। ਸਭ ਤੋਂ ਵੱਧ 4,162 ਮਾਮਲੇ ਇਕੱਲੇ ਕਿਊਬਿਕ ਵਿਚ ਹਨ। ਇੱਥੇ ਮੌਤਾਂ ਦੀ ਗਿਣਤੀ 31 ਤੱਕ ਪੁੱਜ ਗਈ ਹੈ। ਬੀ. ਸੀ. ਵਿਚ 1,013 ਕੋਰੋਨਾ ਵਾਇਰਸ ਪੀੜਤਾਂ ਦੀ ਪੁਸ਼ਟੀ ਹੋਈ ਹੈ ਅਤੇ ਇੱਥੇ ਹੁਣ ਤਕ 24 ਲੋਕਾਂ ਦੀ ਜਾਨ ਜਾ ਚੁੱਕੀ ਹੈ। ਅਲਬਰਟਾ ਵਿਚ 754 ਮਾਮਲੇ ਸਾਹਮਣੇ ਆਏ ਹਨ ਅਤੇ 9 ਮੌਤਾਂ ਹੋਈਆਂ ਹਨ।
ਉੱਥੇ ਹੀ, ਕੈਨੇਡਾ ਭਰ ਵਿਚ ਸਰਕਾਰ ਕੁੱਲ ਮੌਤਾਂ ਦੀ ਗਿਣਤੀ 105 ਦੱਸ ਰਹੀ ਹੈ, ਜਦੋਂ ਕਿ ਪਬਲਿਕ ਹੈਲਥ ਕੇਂਦਰਾਂ ਵਲੋਂ ਮਿਲੀ ਜਾਣਕਾਰੀ ਮੁਤਾਬਕ, ਗਿਣਤੀ ਇਸ ਤੋਂ ਕਿਤੇ ਵੱਧ ਹੈ। ਓਂਟਾਰੀਓ, ਬੀ. ਸੀ. ਅਤੇ ਕਿਊਬਿਕ ਨੇ ਕੋਵਿਡ-19 ਦੇ ਵਧ ਰਹੇ ਮਾਮਲੇ ਦੇਖਦੇ ਹੋਏ ਅਸਥਾਈ ਹਸਪਤਾਲ ਬਣਾਉਣੇ ਸ਼ੁਰੂ ਕਰ ਦਿੱਤੇ ਹਨ। ਹਸਪਤਾਲਾਂ ਵਿਚ ਬੈੱਡਾਂ ਦੀ ਗਿਣਤੀ ਵਧਾਈ ਜਾ ਰਹੀ ਹੈ।
ਅਮਰੀਕਾ ਦਾ WHO 'ਤੇ ਗੰਭੀਰ ਦੋਸ਼, ਕਿਹਾ ਦੁਨੀਆ ਨੂੰ ਰੱਖਿਆ ਗਿਆ ਹਨੇਰੇ 'ਚ
NEXT STORY