ਜਲੰਧਰ (ਬਿਊਰੋ) : ਇਸੇ ਸਾਲ ਮਾਰਚ ਮਹੀਨੇ ਦੇ ਅੱਧ 'ਚ ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਸੀ ਕਿ ਕੈਨੇਡੀਅਨ ਬਾਰਡਰ ਸਕਿਓਰਿਟੀ ਏਜੰਸੀ (CBSA) ਨੇ 700 ਤੋਂ ਵੱਧ ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਕਰਨ ਦਾ ਨੋਟਿਸ ਜਾਰੀ ਕੀਤਾ ਸੀ। ਵਿਦਿਅਕ ਅਦਾਰਿਆਂ 'ਚ ਦਾਖ਼ਲੇ ਸਬੰਧੀ ਆਫਰ ਲੈਟਰ ਫਰਜ਼ੀ ਪਾਏ ਗਏ ਸਨ।
![PunjabKesari](https://static.jagbani.com/multimedia/12_52_058508396sherry10-ll.jpg)
ਹੁਣ ਇਹ ਮਾਮਲਾ ਦਿਨੋਂ-ਦਿਨ ਹੋਰ ਭੱਖਦਾ ਜਾ ਰਿਹਾ ਹੈ, ਜਿਸ ਨੂੰ ਵੇਖਦਿਆਂ ਗਾਇਕ ਐਲੀ ਮਾਂਗਟ ਤੇ ਸ਼ੈਰੀ ਮਾਨ ਇਨ੍ਹਾਂ ਦੇ ਹੱਕ 'ਚ ਅੱਗੇ ਆਏ ਹਨ। ਗਾਇਕ ਸ਼ੈਰੀ ਮਾਨ ਤੇ ਐਲੀ ਮਾਂਗਟ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ 'ਚ ਉਹ ਸੜਕ 'ਤੇ ਧਰਨਾ ਲਾ ਕੇ ਬੈਠੇ ਨਜ਼ਰ ਆ ਰਹੇ ਹਨ। ਐਲੀ ਮਾਂਗਟ ਨੇ ਵੀਡੀਓ ਨੂੰ ਸਾਂਝਾ ਕਰਦਿਆਂ ਲਿਖਿਆ, 'ਕੱਲ ਨੂੰ ਸਾਰੇ ਜਾਣੇ ਪਹੁੰਚੋ 11 ਵਜੇ 6900 ਏਅਰਪੋਰਟ ਰੋਡ ਮਿਸੀਸਾਗਾ।'
![PunjabKesari](https://static.jagbani.com/multimedia/12_52_057414744sherry9-ll.jpg)
ਦੱਸ ਦੇਈਏ ਕਿ 2018 ਤੋਂ 2022 ਦਰਮਿਆਨ ਜਲੰਧਰ ਦੇ ਇਕ ਟਰੈਵਲ ਏਜੰਟ ਨੇ ਕਰੀਬ 700 ਭਾਰਤੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਇਕ ਪ੍ਰਾਈਵੇਟ ਕਾਲਜ ਦੇ ਆਫਰ ਲੈਟਰ ਦਿਵਾ ਕੇ ਉਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਲਗਵਾ ਦਿੱਤੇ, ਜਿਸ ਕਾਰਨ ਉਕਤ ਟਰੈਵਲ ਕਾਰੋਬਾਰੀ ਨੇ ਹਰੇਕ ਵਿਦਿਆਰਥੀ ਤੋਂ ਲੱਖਾਂ ਰੁਪਏ ਵਸੂਲ ਕੀਤੇ। 4 ਸਾਲਾਂ ਦੌਰਾਨ ਹੋਏ ਇਸ ਫਰਜ਼ੀਵਾੜੇ ’ਚ ਸਾਰੇ ਵਿਦਿਆਰਥੀ ਕੈਨੇਡਾ ਪਹੁੰਚ ਗਏ।
![PunjabKesari](https://static.jagbani.com/multimedia/12_52_056321028sherry8-ll.jpg)
ਦੱਸਿਆ ਜਾ ਰਿਹਾ ਹੈ ਕਿ ਜ਼ਿਆਦਾਤਰ ਵਿਦਿਆਰਥੀ ਟੋਰਾਂਟੋ ’ਚ ਪੁੱਜੇ। ਜਿਸ ਤੋਂ ਬਾਅਦ ਉਕਤ ਟਰੈਵਲ ਏਜੰਟ ਨੇ ਸਾਰਿਆਂ ਨਾਲ ਸੰਪਰਕ ਕਰ ਕੇ ਸਭ ਨੂੰ ਇਕੋ ਹੀ ਗੱਲ ਕਹੀ ਕਿ ਜਿਸ ਕਾਲਜ ’ਚ ਉਹ ਜਾ ਰਹੇ ਹਨ, ਉੱਥੋਂ ਦੀਆਂ ਸਾਰੀਆਂ ਸੀਟਾਂ ਫੁੱਲ ਹੋ ਚੁੱਕੀਆਂ ਹਨ ਅਤੇ ਸਭ ਨੂੰ ਅਗਲੇ ਸਮੈਸਟਰ ’ਚ ਸੀਟਾਂ ਦਿਵਾਈਆਂ ਜਾਣਗੀਆਂ। ਉਸ ਨੇ ਵਿਦਿਆਰਥੀਆਂ ਦਾ ਭਰੋਸਾ ਜਿੱਤਣ ਲਈ ਉਨ੍ਹਾਂ ਨੂੰ ਕੁੱਝ ਰਕਮ ਵੀ ਮੋੜ ਦਿੱਤੀ ਤਾਂ ਕਿ ਵਿਦਿਆਰਥੀਆਂ ਦਾ ਉਸ ’ਤੇ ਭਰੋਸਾ ਬਣਿਆ ਰਹੇ।
![PunjabKesari](https://static.jagbani.com/multimedia/12_52_054758552sherry7-ll.jpg)
ਕੁੱਝ ਸਮੇਂ ਬਾਅਦ ਉਕਤ ਟਰੈਵਲ ਕਾਰੋਬਾਰੀ ਨੇ ਉੱਥੇ ਪੁੱਜੇ ਵਿਦਿਆਰਥੀਆਂ ਨੂੰ ਕਿਸੇ ਹੋਰ ਕਾਲਜ ’ਚ ਦਾਖ਼ਲਾ ਲੈਣ ਦੀ ਗੱਲ ਕਹੀ। ਫਿਰ ਵਿਦਿਆਰਥੀਆਂ ਨੇ ਹੋਰ ਕਾਲਜਾਂ ’ਚ 2 ਸਾਲਾਂ ਦਾ ਡਿਪਲੋਮਾ ਕੋਰਸ ਕਰਨ ਦਾ ਦਾਖ਼ਲਾ ਲਿਆ ਅਤੇ ਫਿਰ 2 ਸਾਲ ਤੱਕ ਕਾਲਜ ’ਚ ਪੂਰੀ ਪੜ੍ਹਾਈ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੇ 1 ਸਾਲ ਵਰਕ ਪਰਮਿਟ ਦੇ ਤਹਿਤ ਉੱਥੇ ਕੰਮ ਵੀ ਕੀਤਾ।
![PunjabKesari](https://static.jagbani.com/multimedia/12_52_049289748sherry6-ll.jpg)
ਕੈਨੇਡਾ ਦੀ ਸੀਮਾ ਸੁਰੱਖਿਆ ਏਜੰਸੀ (ਸੀ. ਬੀ. ਐੱਸ. ਏ.) ਵਲੋਂ ਸਾਰੇ ਵਿਦਿਆਰਥੀਆਂ ਨੂੰ ਉਕਤ ਟਰੈਵਲ ਕਾਰੋਬਾਰੀ ਵਲੋਂ ਹੀ ਭੇਜਣ ਦਾ ਦੋਸ਼ ਲਾਇਆ ਜਾ ਰਿਹਾ ਹੈ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੀ ਅਰਜ਼ੀ ’ਤੇ ਉਕਤ ਟਰੈਵਲ ਕਾਰੋਬਾਰੀ ਦੇ ਹਸਤਾਖ਼ਰ ਨਹੀਂ ਹਨ, ਜਦ ਕਿ ਸਾਰੀਆਂ ਅਰਜ਼ੀਆਂ ’ਤੇ ਵਿਦਿਆਰਥੀਆਂ ਨੇ ਹੀ ਹਸਤਾਖ਼ਰ ਕੀਤੇ ਹਨ।
![PunjabKesari](https://static.jagbani.com/multimedia/12_52_048352263sherry5-ll.jpg)
ਕੈਨੇਡਾ ਸਰਕਾਰ ਨੇ ਕਿਵੇਂ ਫੜਿਆ 700 ਵਿਦਿਆਰਥੀਆਂ ਦਾ ਫਰਜ਼ੀਵਾੜਾ
ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥੀਆਂ ਨੇ ਨਿਯਮਾਂ ਮੁਤਾਬਕ ਕੈਨੇਡਾ ਪੁੱਜਣ ’ਤੇ 2 ਸਾਲ ਦੀ ਪੜ੍ਹਾਈ ਪੂਰੀ ਕਰਨ ਅਤੇ 1 ਸਾਲ ਦੇ ਵਰਕ ਪਰਮਿਟ ’ਤੇ ਸਖ਼ਤ ਮਿਹਨਤ ਨਾਲ ਕੰਮ ਕਰਨ ਦੇ ਨਾਲ 3 ਸਾਲ ਕੈਨੇਡਾ ’ਚ ਬਿਤਾਏ ਹਨ ਅਤੇ ਉਨ੍ਹਾਂ ਨੇ ਕੈਨੇਡਾ ਦੀ ਪੀ. ਆਰ. ਲਈ ਅਰਜ਼ੀ ਦਾਖ਼ਲ ਕੀਤੀ ਹੈ।
![PunjabKesari](https://static.jagbani.com/multimedia/12_52_047102217sherry4-ll.jpg)
ਜਿਸ ਤੋਂ ਬਾਅਦ ਕੈਨੇਡਾ ਸਰਕਾਰ ਨੇ ਜਦੋਂ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਕੀਤੀ ਤਾਂ 2018 ਤੋਂ 2022 ਦਰਮਿਆਨ ਪੁੱਜੇ ਕਈ ਵਿਦਿਆਰਥੀਆਂ ਦੀਆਂ ਅਰਜ਼ੀਆਂ ਦੇ ਨਾਲ-ਨਾਲ ਕਈ ਦਸਤਾਵੇਜ਼ ਫਰਜ਼ੀ ਪਾਏ ਗਏ। ਕੈਨੇਡਾ ਸਰਕਾਰ ਨੇ ਇਸ ਵੱਡੇ ਫਰਜ਼ੀਵਾੜੇ ਦਾ ਪਰਦਾਫਾਸ਼ ਕਰਨ ਦੇ ਨਾਲ ਹੀ 700 ਵਿਦਿਆਰਥੀਆਂ ਨੂੰ ਡਿਪੋਰਟ ਕਰਨ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤੇ, ਜਿਸ ਨੂੰ ਲੈ ਕੇ ਸੂਬੇ ਭਰ ’ਚ ਹੜਕੰਪ ਮਚ ਗਿਆ।
![PunjabKesari](https://static.jagbani.com/multimedia/12_52_046321097sherry3-ll.jpg)
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਟ ਕਰਕੇ ਦਿਓ ਜਵਾਬ।
ਕੈਨੇਡਾ 'ਚ ਵਧਦੀ ਬੰਦੂਕ ਹਿੰਸਾ ਖ਼ਿਲਾਫ਼ PM ਟਰੂਡੋ ਨੇ ਕੀਤਾ ਅਹਿਮ ਐਲਾਨ
NEXT STORY