ਓਟਾਵਾ— ਕੈਨੇਡਾ ਦੇ ਵੈਨਕੁਵਰ 'ਚ ਇਕ ਸਕੂਲ ਦੇ ਬਾਹਰ ਗੋਲੀਬਾਰੀ 'ਚ ਦੋ ਲੋਕ ਜ਼ਖਮੀ ਹੋ ਗਏ। ਕਲਾਰਕ ਕਾਉਂਟੀ ਸ਼ੈਰਿਫ ਦਫਤਰ ਨੇ ਇਕ ਬਿਆਨ 'ਚ ਦੱਸਿਆ ਕਿ ਗੋਲੀਬਾਰੀ ਮੰਗਲਵਾਰ ਨੂੰ 2215 ਇਨਈ 104 ਸਟਰੀਟ 'ਤੇ ਹੋਈ। ਘਟਨਾ ਦੀ ਜਾਣਕਾਰੀ ਦੇ ਤੁਰੰਤ ਬਾਅਦ ਅਧਿਕਾਰੀ ਗੋਲੀਬਾਰੀ ਵਾਲੀ ਥਾਂ 'ਤੇ ਪੁੱਜੇ। ਹਮਲਾਵਰ ਦੇ ਵਾਹਨ ਅਤੇ ਉਸ ਦੇ ਬਾਰੇ 'ਚ ਜਾਣਕਾਰੀ ਜੁਟਾ ਲਈ ਗਈ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪੁਲਸ ਨੂੰ ਦੇਖ ਕੇ ਹਮਲਾਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਤੇ ਉਸ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲੈ ਜਾਇਆ ਗਿਆ ਹੈ।
ਸਥਾਨਕ ਮੀਡੀਆ ਮੁਤਾਬਕ ਗੋਲੀਬਾਰੀ 'ਚ ਕੋਈ ਵਿਦਿਆਰਥੀ ਜਾਂ ਸਕੂਲ ਦਾ ਕਰਮਚਾਰੀ ਜ਼ਖਮੀ ਨਹੀਂ ਹੋਇਆ। ਪੁਲਸ ਨੇ ਇਸ ਮਾਮਲੇ ਸਬੰਧੀ ਦੱਸਿਆ,''ਵਰਤਮਾਨ 'ਚ ਨਾਗਰਿਕਾਂ ਲਈ ਕੋਈ ਖਤਰਾ ਨਹੀਂ ਹੈ ਅਤੇ ਸਕੂਲ 'ਚ ਕੋਈ ਕਿਰਿਆਸ਼ੀਲ ਹਮਲਾਵਰ ਵੀ ਨਹੀਂ ਹੈ। ਸਕੂਲ ਦੀ ਪਹਿਲੀ ਹੀ ਛੁੱਟੀ ਕਰ ਦਿੱਤੀ ਗਈ ਸੀ ਅਤੇ ਜ਼ਿਆਦਾਤਰ ਵਿਦਿਆਰਥੀ ਸਕੂਲ ਤੋਂ ਜਾ ਚੁੱਕੇ ਸਨ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਲੈ ਜਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੈਨੇਡਾ 'ਚ ਸੜਕ 'ਤੇ ਔਰਤ ਦੀ ਕੁੱਟਮਾਰ ਕਰਨ ਵਾਲਾ ਪੰਜਾਬੀ ਗ੍ਰਿਫਤਾਰ
NEXT STORY