ਨਵੀਂ ਦਿੱਲੀ : ਅੱਜ ਅਸਮਾਨ ਵਿੱਚ ਇੱਕ ਬੇਹੱਦ ਖਾਸ ਖਗੋਲੀ ਨਜ਼ਾਰਾ ਦੇਖਣ ਨੂੰ ਮਿਲੇਗਾ, ਜਿਸ ਨੂੰ 'ਸਟ੍ਰਾਬੇਰੀ ਮੂਨ' ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੂਰਨਮਾਸ਼ੀ ਸਾਲ ਦੀਆਂ ਸਭ ਤੋਂ ਚਰਚਿਤ ਪੁਲਾੜ ਘਟਨਾਵਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜੋ ਵਿਗਿਆਨ, ਕੁਦਰਤ ਅਤੇ ਪਰੰਪਰਾ ਦਾ ਇੱਕ ਅਨੋਖਾ ਸੰਗਮ ਹੈ।

ਨਾਸਾ ਦੇ ਅਨੁਸਾਰ, ਇਸ ਚੰਦਰਮਾ ਦਾ ਨਾਂ ਅਮਰੀਕਾ ਦੀ ਅਲਗੋਂਕੁਇਨ ਜਨਜਾਤੀ ਨੇ ਦਿੱਤਾ ਸੀ। ਜੂਨ ਦੇ ਮਹੀਨੇ ਵਿੱਚ ਜਦੋਂ ਸਟ੍ਰਾਬੇਰੀ ਦੀ ਫਸਲ ਪੱਕ ਕੇ ਤਿਆਰ ਹੋ ਜਾਂਦੀ ਸੀ, ਤਾਂ ਉਸ ਸਮੇਂ ਆਉਣ ਵਾਲੀ ਪੂਰਨਮਾਸ਼ੀ ਨੂੰ ਉਨ੍ਹਾਂ ਨੇ ਇਹ ਨਾਂ ਦਿੱਤਾ। ਹਾਲਾਂਕਿ ਇਸ ਚੰਦਰਮਾ ਦਾ ਅਸਲ ਰੰਗ ਸਟ੍ਰਾਬੇਰੀ ਵਰਗਾ ਨਹੀਂ ਹੁੰਦਾ, ਪਰ ਇਸ ਦਾ ਸੱਭਿਆਚਾਰਕ ਅਤੇ ਇਤਿਹਾਸਕ ਮਹੱਤਵ ਬਹੁਤ ਖਾਸ ਮੰਨਿਆ ਜਾਂਦਾ ਹੈ।
ਇਸ ਵਾਰ 'ਸਟ੍ਰਾਬੇਰੀ ਮੂਨ' ਅਸਮਾਨ ਵਿਚ ਕਾਫ਼ੀ ਨੀਵਾਂ ਹੋਣ ਦੌਰਾਨ ਦਿਖਾਈ ਦੇਵੇਗਾ। ਕਿਹਾ ਜਾ ਸਕਦਾ ਹੈ ਕਿ ਚੰਨ ਦੇ ਡੁੱਬਣ ਨੇੜੇ ਇਹ ਨਜ਼ਾਰਾ ਦੇਖਣ ਨੂੰ ਮਿਲੇਗਾ। ਖਗੋਲ ਵਿਗਿਆਨ ਦੇ ਜਾਣਕਾਰਾਂ ਅਨੁਸਾਰ, ਜਦੋਂ ਚੰਦਰਮਾ ਅਸਮਾਨ ਵਿਚ ਨੀਵਾਂ ਹੁੰਦਾ ਹੈ ਤਾਂ ਇਸ ਦੀ ਰੌਸ਼ਨੀ ਨੂੰ ਵਾਤਾਵਰਣ ਦੀਆਂ ਸੰਘਣੀਆਂ ਪਰਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ, ਜਿਸ ਕਾਰਨ ਇਸ ਦਾ ਰੰਗ ਸੁਨਹਿਰੀ, ਹਲਕਾ ਨਾਰੰਗੀ ਜਾਂ ਗੁਲਾਬੀ ਦਿਖਾਈ ਦੇ ਸਕਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਮੌਸਮ ਸਾਫ਼ ਰਹਿੰਦਾ ਹੈ, ਤਾਂ ਲੋਕ ਇਸ ਅਦਭੁਤ ਨਜ਼ਾਰੇ ਨੂੰ ਬਿਨਾਂ ਕਿਸੇ ਟੈਲੀਸਕੋਪ ਦੇ ਵੀ ਦੇਖ ਸਕਦੇ ਹਨ। ਰਾਤ ਦੇ ਸਮੇਂ ਖੁੱਲ੍ਹੇ ਅਸਮਾਨ ਵਾਲੇ ਇਲਾਕਿਆਂ ਵਿਚ ਇਹ ਪੂਰਨਮਾਸ਼ੀ ਬੇਹੱਦ ਆਕਰਸ਼ਕ ਦਿਖਾਈ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
'ਪ੍ਰਭੂਸੱਤਾ 'ਤੇ ਸਿੱਧਾ ਹਮਲਾ...', ਅਫਗਾਨਿਸਤਾਨ 'ਤੇ ਪਾਕਿ ਹਵਾਈ ਹਮਲਿਆਂ ਦੀ ਭਾਰਤ ਵੱਲੋਂ ਸਖ਼ਤ ਨਿਖੇਧੀ
NEXT STORY