ਜਲੰਧਰ (ਸੋਨੂੰ)- ਜਲੰਧਰ ਦੇ ਬਸਤੀ ਪੀਰਦਾਦ ਇਲਾਕੇ 'ਚ ਸ਼ਰਾਬ ਦੇ ਨਸ਼ੇ 'ਚ ਇਕ ਨੌਜਵਾਨ ਨਾਲੇ 'ਚ ਡਿੱਗ ਪਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ 'ਚ ਭੀੜ ਇਕੱਠੀ ਹੋ ਗਈ ਅਤੇ ਪੁਲਸ ਨੂੰ ਤੁਰੰਤ ਸੂਚਿਤ ਕੀਤਾ ਗਿਆ। ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਨਿਵਾਸੀਆਂ ਦੀ ਮਦਦ ਨਾਲ ਨੌਜਵਾਨ ਨੂੰ ਸਖ਼ਤ ਮਿਹਨਤ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਹਾਈਵੇਅ ਹੋ ਗਿਆ ਬੰਦ! ਲੱਗਾ ਭਾਰੀ ਜਾਮ

ਚਸ਼ਮਦੀਦਾਂ ਮੁਤਾਬਕ ਇਲਾਕੇ 'ਚ ਬਿਜਲੀ ਲਗਭਗ ਅੱਧੇ ਘੰਟੇ ਤੱਕ ਬੰਦ ਰਹੀ, ਜਿਸ ਕਾਰਨ ਇਲਾਕੇ 'ਚ ਹਨ੍ਹੇਰਾ ਛਾ ਗਿਆ। ਇਸ ਦੌਰਾਨ ਨਸ਼ੇ 'ਚ ਧੁੱਤ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਨੇੜੇ ਦੇ ਨਾਲੇ 'ਚ ਡਿੱਗ ਪਿਆ। ਇਕ ਸਥਾਨਕ ਨਿਵਾਸੀ ਨੇ ਨੌਜਵਾਨ ਨੂੰ ਨਾਲੇ 'ਚ ਪਏ ਹੋਏ ਵੇਖਿਆ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਇਕ ਪੁਲਸ ਟੀਮ ਮੌਕੇ 'ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਨੌਜਵਾਨ ਨੂੰ ਬਾਹਰ ਕੱਢਿਆ। ਨਾਲੇ ਵਿਚੋਂ ਬਾਹਰ ਨਿਕਲਣ 'ਤੇ ਪਤਾ ਲੱਗਾ ਕਿ ਉਹ ਸਾਹ ਲੈ ਰਿਹਾ ਸੀ ਪਰ ਜ਼ਿਆਦਾ ਨਸ਼ੇ ਦੇ ਕਾਰਨ ਉਹ ਹੋਸ਼ ਵਿਚ ਨਹੀਂ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ! ਨਾਨਕੇ ਛੁੱਟੀਆਂ ਕੱਟਣ ਗਏ ਜਵਾਕ ਦੀ ਕਰੰਟ ਲੱਗਣ ਨਾਲ ਮੌਤ, ਮਾਪਿਆਂ ਦਾ ਸੀ ਇਕਲੌਤਾ ਪੁੱਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜਲੰਧਰ 'ਚ ਤੜਕਸਾਰ ਚੋਰਾਂ ਨੇ ਕਰਿਆਨੇ ਦੀ ਦੁਕਾਨ 'ਤੇ ਬੋਲਿਆ ਧਾਵਾ, ਲੁੱਟਿਆ ਕੈਸ਼ ਤੇ ਕੀਮਤੀ ਸਾਮਾਨ
NEXT STORY