ਬ੍ਰੈਂਪਟਨ (ਏ.ਐੱਨ.ਆਈ): ਖ਼ਾਲਿਸਤਾਨੀ ਕੱਟੜਪੰਥੀਆਂ ਦੁਆਰਾ ਮੰਦਰ 'ਤੇ ਹਮਲੇ ਤੋਂ ਇਕ ਦਿਨ ਬਾਅਦ, ਦੇਸ਼ ਵਿਚ ਹਿੰਦੂ ਮੰਦਰਾਂ 'ਤੇ ਵਾਰ-ਵਾਰ ਹੋ ਰਹੇ ਹਮਲਿਆਂ ਦੇ ਵਿਰੋਧ ਵਿਚ ਸੋਮਵਾਰ ਸ਼ਾਮ (ਸਥਾਨਕ ਸਮੇਂ) ਨੂੰ ਇਕ ਹਜ਼ਾਰ ਤੋਂ ਵੱਧ ਕੈਨੇਡੀਅਨ ਹਿੰਦੂਆਂ ਨੇ ਬਰੈਂਪਟਨ, ਕੈਨੇਡਾ ਵਿਚ ਹਿੰਦੂ ਸਭਾ ਮੰਦਰ ਦੇ ਬਾਹਰ ਇਕੱਠੇ ਹੋ ਕੇ ਇਕਜੁੱਟਤਾ ਪ੍ਰਗਟਾਵਾ ਕੀਤਾ। ਇਸ ਵਿਰੋਧ ਪ੍ਰਦਰਸ਼ਨ ਰਾਹੀਂ ਕੈਨੇਡੀਅਨ ਸਿਆਸਤਦਾਨਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਖ਼ਾਲਿਸਤਾਨੀ ਅਨਸਰਾਂ ਨੂੰ ਹੋਰ ਸਮਰਥਨ ਨਾ ਦੇਣ ਲਈ ਦਬਾਅ ਪਾਇਆ।
ਇਹ ਖ਼ਬਰ ਵੀ ਪੜ੍ਹੋ - ਜਲੰਧਰ ਦੇ ਮਸ਼ਹੂਰ ਡੇਰੇ ਨੇੜੇ ਮਚੇ ਭਾਂਬੜ! ਅੱਧੀ ਰਾਤ ਨੂੰ ਪੈ ਗਈਆਂ ਭਾਜੜਾਂ
ਕੁਲੀਸ਼ਨ ਆਫ ਹਿੰਦੂਸ ਆਫ ਨਾਰਥ ਅਮਰੀਕਾ (CoHNA) ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇਸ ਦੇ ਵੇਰਵੇ ਸਾਂਝੇ ਕੀਤੇ ਗਏ। CoHNA ਨੇ ਦੀਵਾਲੀ ਵੀਕੈਂਡ ਦੌਰਾਨ ਕੈਨੇਡਾ ਭਰ ਵਿਚ ਹਿੰਦੂ ਮੰਦਰਾਂ 'ਤੇ ਹੋਏ ਕਈ ਹਮਲਿਆਂ ਨੂੰ ਉਜਾਗਰ ਕੀਤਾ ਅਤੇ ਦੇਸ਼ ਵਿਚ "ਹਿੰਦੂ ਫੋਬੀਆ" ਨੂੰ ਰੋਕਣ ਲਈ ਕਿਹਾ।
ਇਹ ਖ਼ਬਰ ਵੀ ਪੜ੍ਹੋ - ਦੇਸ਼ ਭਰ 'ਚ ਪੈਟਰੋਲ-ਡੀਜ਼ਲ ਹੋਇਆ ਮਹਿੰਗਾ, ਪੜ੍ਹੋ ਨਵੀਆਂ ਕੀਮਤਾਂ
ਦੱਸ ਦਈਏ ਕਿ ਐਤਵਾਰ ਨੂੰ ਟੋਰਾਂਟੋ ਦੇ ਨੇੜੇ, ਬਰੈਂਪਟਨ ਵਿਚ ਹਿੰਦੂ ਸਭਾ ਮੰਦਰ ਦੇ ਇਕ ਭਾਰਤੀ ਕੌਂਸਲਰ ਕੈਂਪ ਵਿਚ "ਹਿੰਸਕ ਵਿਘਨ" ਦੇਖਿਆ ਗਿਆ। ਹਮਲਿਆਂ ਤੋਂ ਬਾਅਦ, ਕੈਨੇਡਾ ਵਿਚ ਹਿੰਦੂ ਭਾਈਚਾਰੇ ਲਈ ਕੰਮ ਕਰਨ ਵਾਲੀ ਇਕ ਗੈਰ-ਲਾਭਕਾਰੀ ਸੰਸਥਾ ਹਿੰਦੂ ਕੈਨੇਡੀਅਨ ਫਾਊਂਡੇਸ਼ਨ ਨੇ ਮੰਦਰ 'ਤੇ ਹਮਲੇ ਦਾ ਇਕ ਵੀਡੀਓ ਸਾਂਝਾ ਕੀਤਾ ਅਤੇ ਕਿਹਾ ਕਿ ਖ਼ਾਲਿਸਤਾਨੀ ਅੱਤਵਾਦੀਆਂ ਨੇ ਬੱਚਿਆਂ ਅਤੇ ਔਰਤਾਂ 'ਤੇ ਹਮਲਾ ਕੀਤਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ 'ਚ ਹੁਣ 5 ਸਾਲ ਦਾ ਹੋਵੇਗਾ ਹਥਿਆਰਬੰਦ ਫ਼ੌਜਾਂ ਦੇ ਮੁਖੀਆਂ ਦਾ ਕਾਰਜਕਾਲ
NEXT STORY