ਟੋਰਾਂਟੋ— ਕੈਨੇਡਾ ਸਰਕਾਰ ਗੁਆਂਟਨਾਮੋ ਬੇਅ ਦੇ ਸਾਬਕਾ ਕੈਦੀ ਤੋਂ ਮੁਆਫੀ ਮੰਗੇਗੀ ਅਤੇ ਉਸ ਨੂੰ ਇਕ ਕਰੋੜ ਪੰਜ ਲੱਖ ਕੈਨੇਡੀਅਨ ਡਾਲਰ ਬਤੌਰ ਮੁਆਵਜ਼ਾ ਦੇਵੇਗੀ। ਜ਼ਿਕਰਯੋਗ ਹੈ ਕਿ ਇਸ ਕੈਦੀ ਨੇ ਅਫਗਾਨਿਸਤਾਨ 'ਚ ਇਕ ਅਮਰੀਕੀ ਫੌਜੀ ਦੇ ਕਤਲ ਦਾ ਦੋਸ਼ ਸਵੀਕਾਰ ਕੀਤਾ ਸੀ। ਸਮਝੌਤੇ ਬਾਰੇ ਜਾਣਕਾਰੀ ਰੱਖਣ ਵਾਲੇ ਅਧਿਕਾਰੀ ਨੇ ਖਬਰ ਦਿੱਤੀ ਕਿ ਉਮਾਰ ਖਾਦਰ ਨੂੰ ਇਕ ਕਰੋੜ 5 ਲੱਖ ਕੈਨੇਡੀਅਨ ਡਾਲਰ ਦਿੱਤੇ ਜਾਣਗੇ।
ਸਰਕਾਰ ਤੇ ਖਾਦਰ ਦੇ ਵਕੀਲ ਵਿਚਕਾਰ ਪਿਛਲੇ ਮਹੀਨੇ ਇਹ ਸਮਝੌਤਾ ਹੋਇਆ। ਖਾਦਰ ਨੂੰ ਅਫਗਾਨਸਿਤਾਨ 'ਚ ਅਲ-ਕਾਇਦਾ ਦੇ ਸ਼ੱਕੀ ਕੰਪਲੈਕਸ 'ਚ ਗੋਲੀਬਾਰੀ ਦੌਰਾਨ ਅਮਰੀਕੀ ਫੌਜ ਨੇ ਗ੍ਰਿਫਤਾਰ ਕੀਤਾ ਸੀ। ਜਿਸ ਸਮੇਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਉਹ 15 ਸਾਲਾਂ ਦਾ ਸੀ। ਇਸ ਮੁੰਹਿਮ 'ਚ ਅਮਰੀਕਾ ਦੇ ਫੌਜੀ ਸਰਜੈਂਟ ਕ੍ਰਿਸਟੋਫਰ ਸਪੀਅਰ ਦੀ ਮੌਤ ਹੋ ਗਈ ਸੀ। ਖਾਦਰ ਨੇ ਸਾਲ 2010 'ਚ ਆਪਣਾ ਗੁਨਾਹ ਕਬੂਲ ਕਰ ਲਿਆ ਸੀ ਤੇ ਦੋ ਸਾਲ ਮਗਰੋਂ ਉਹ ਕੈਨੇਡਾ ਆ ਗਿਆ ਸੀ। ਗੁਆਂਟਨਾਮੋ ਬੇਅ 'ਚ ਉਸ ਨੇ 10 ਸਾਲ ਬਤੀਤ ਕੀਤੇ ਸਨ ਪਰ ਉਸ ਦੀ ਸਜ਼ਾ 8 ਸਾਲ ਹੀ ਬਣਦੀ ਸੀ। ਅਲਬਰਟਾ ਦੀ ਜੇਲ ਤੋਂ ਬਾਹਰ ਆਉਣ ਮਗਰੋਂ ਉਸ ਨੇ ਆਪਣੀ ਗਲਤੀ ਮੰਨਦਿਆਂ ਹਰ ਗਲਤ ਕੰਮ ਤੋਂ ਤੌਬਾ ਕੀਤੀ ਸੀ ਤੇ ਕਿਹਾ ਸੀ ਕਿ ਉਹ ਆਪਣੀ ਪੜ੍ਹਾਈ ਨੂੰ ਮੁੜ ਜਾਰੀ ਕਰਨਾ ਚਾਹੁੰਦਾ ਹੈ ਤੇ ਹੈਲਥ ਸੈਂਟਰ 'ਚ ਕੰਮ ਕਰਨ ਦਾ ਚਾਹਵਾਨ ਹੈ। ਫਿਲਹਾਲ ਉਹ ਅਲਬਰਟਾ ਦੇ ਐਡਮਿੰਟਨ 'ਚ ਰਹਿ ਰਿਹਾ ਹੈ।
ਦੋ ਵਿਅਕਤੀਆਂ ਵਿਚਕਾਰ ਹੋਇਆ ਝਗੜਾ, ਇਕ ਹਸਪਤਾਲ 'ਚ ਭਰਤੀ
NEXT STORY