ਨਵੀਂ ਦਿੱਲੀ (ਭਾਸ਼ਾ) - ਹਾਊਸਿੰਗ ਸੈਕਟਰ ਲਈ ਬਕਾਇਆ ਕਰਜ਼ਾ ਪਿਛਲੇ 2 ਵਿੱਤੀ ਸਾਲਾਂ ’ਚ ਲਗਭਗ 10 ਲੱਖ ਕਰੋੜ ਰੁਪਏ ਵਧ ਕੇ ਇਸ ਸਾਲ ਮਾਰਚ ’ਚ ਰਿਕਾਰਡ 27.23 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਆਰ. ਬੀ. ਆਈ. ਦੇ ‘ਬੈਂਕ ਕ੍ਰੈਡਿਟ ਦੀ ਸੈਕਟਰ ਵਾਈਜ਼ ਡਿਸਟ੍ਰੀਬਿਊਸ਼ਨ’ ਦੇ ਅੰਕੜਿਆਂ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਬੈਂਕਿੰਗ ਅਤੇ ਰੀਅਲ ਅਸਟੇਟ ਸੈਕਟਰ ਦੇ ਮਾਹਿਰਾਂ ਨੇ ਕਿਹਾ ਕਿ ਕੋਵਿਡ ਮਹਾਮਾਰੀ ਤੋਂ ਬਾਅਦ, ਰਿਹਾਇਸ਼ੀ ਜਾਇਦਾਦ ਦੀ ਮਾਰਕੀਟ ’ਚ ਦੱਬੀ ਹੋਈ ਮੰਗ ਸਾਹਮਣੇ ਆਉਣ ਕਾਰਨ ਹਾਊਸਿੰਗ ਲੋਨ ਦਾ ਬਕਾਇਆ ਵਧਿਆ ਹੈ।
ਇਹ ਵੀ ਪੜ੍ਹੋ - ਲੰਡਨ ਦਾ ਰੇਲਵੇ ਸਟੇਸ਼ਨ ਬਣਿਆ ਬੇਹੱਦ ਖ਼ਤਰਨਾਕ, ਚਿਤਾਵਨੀ ਦੇਣ ਲਈ ਥਾਂ-ਥਾਂ ’ਤੇ ਲਿਖਿਆ ‘ਮਾਈਂਡ ਦ ਗੈਪ’
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਮਾਰਚ, 2024 ਲਈ ਬੈਂਕ ਕ੍ਰੈਡਿਟ ਦੀ ਸੈਕਟਰ-ਵਾਰ ਵੰਡ ’ਤੇ ਅੰਕੜਿਆਂ ਦੇ ਅਨੁਸਾਰ ਹਾਊਸਿੰਗ (ਪ੍ਰਾਥਮਿਕ ਸੈਕਟਰ ਹਾਊਸਿੰਗ ਸਮੇਤ) ਲਈ ਬਕਾਇਆ ਕ੍ਰੈਡਿਟ ਮਾਰਚ, 2024 ’ਚ 27,22,720 ਕਰੋੜ ਰੁਪਏ ਸੀ। ਇਹ ਅੰਕੜਾ ਮਾਰਚ, 2023 ’ਚ 19,88,532 ਕਰੋੜ ਰੁਪਏ ਅਤੇ ਮਾਰਚ, 2022 ’ਚ 17,26,697 ਕਰੋੜ ਰੁਪਏ ਸੀ। ਅੰਕੜਿਆਂ ਤੋਂ ਇਹ ਵੀ ਖੁਲਾਸਾ ਹੋਇਆ ਹੈ ਕਿ ਵਣਜ ਅਚੱਲ ਜਾਇਦਾਦ ਲਈ ਬਕਾਇਆ ਲੋਨ ਮਾਰਚ 2024 ’ਚ 4,48,145 ਕਰੋੜ ਰੁਪਏ ਸੀ।
ਇਹ ਵੀ ਪੜ੍ਹੋ - 'ਮੋਟਾ' ਹੋਣ ਕਾਰਨ ਪਿਓ ਨੇ 6 ਸਾਲਾ ਪੁੱਤ ਨੂੰ ਟ੍ਰੈਡਮਿਲ 'ਤੇ ਦੌੜਨ ਲਈ ਕੀਤਾ ਮਜ਼ਬੂਰ, ਹੋਈ ਮੌਤ, ਦੇਖੋ ਦਰਦਨਾਕ ਵੀਡੀਓ
ਇਹ ਮਾਰਚ 2022 ’ਚ 2,97,231 ਕਰੋੜ ਰੁਪਏ ਸੀ। ਵੱਖ-ਵੱਖ ਜਾਇਦਾਦ ਸਲਾਹਕਾਰਾਂ ਦੀ ਰਿਪੋਰਟ ਅਨੁਸਾਰ, ਪਿਛਲੇ 2 ਵਿੱਤੀ ਸਾਲਾਂ ’ਚ ਘਰਾਂ ਦੀ ਵਿਕਰੀ ਅਤੇ ਕੀਮਤਾਂ ’ਚ ਕਾਫ਼ੀ ਵਾਧਾ ਹੋਇਆ ਹੈ। ਬੈਂਕ ਆਫ ਬੜੌਦਾ ਦੇ ਮੁੱਖ ਅਰਥਸ਼ਾਸਤਰੀ, ਮਦਨ ਸਬਨਵੀਸ ਨੇ ਕਿਹਾ ਕਿ ਰਿਹਾਇਸ਼ੀ ਖੇਤਰ ’ਚ ਉਚ ਵਾਧਾ ਰਿਹਾਇਸ਼ੀ ਖੇਤਰ ਦੇ ਸਾਰੇ ਹਿੱਸਿਆਂ ’ਚ ਤੇਜ਼ੀ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ - ਸੋਨੇ ਦੀਆਂ ਕੀਮਤਾਂ 'ਚ ਗਿਰਾਵਟ, ਚਾਂਦੀ ਵੀ ਹੋਈ ਸਸਤੀ, ਖਰੀਦਦਾਰੀ ਤੋਂ ਪਹਿਲਾਂ ਚੈੱਕ ਕਰੋ ਅੱਜ ਦਾ ਰੇਟ
ਆਰ. ਬੀ. ਆਈ. ਅੰਕੜਿਆਂ ’ਤੇ ਟਿੱਪਣੀ ਕਰਦੇ ਹੋਏ ਰੀਅਲ ਅਸਟੇਟ ਐਨਾਲਿਟਿਕਸ ਕੰਪਨੀ ਪ੍ਰਾਪਇਕਵਿਟੀ ਦੇ ਸੀ. ਈ. ਓ. ਅਤੇ ਮੈਨੇਜਿੰਗ ਡਾਇਰੈਕਟਰ ਸਮੀਰ ਜਸੂਜਾ ਨੇ ਕਿਹਾ ਕਿ ਬਕਾਇਆ ਹੋਮ ਲੋਨ ’ਚ ਵਾਧਾ ਮੁੱਖ ਤੌਰ ’ਤੇ ਪਿਛਲੇ 2 ਵਿੱਤੀ ਸਾਲਾਂ ’ਚ ਪੇਸ਼ ਕੀਤੀਆਂ ਅਤੇ ਵੇਚੀਆਂ ਗਈਆਂ ਜਾਇਦਾਦ ਦੀ ਮਾਤਰਾ ਜ਼ਿਕਰਯੋਗ ਵਾਧੇ ਕਾਰਨ ਹੈ। ਕ੍ਰਿਸੂਮੀ ਕਾਰਪੋਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਮੋਹਿਤ ਜੈਨ ਨੇ ਕਿਹਾ ਕਿ ਵੱਡੇ ਘਰਾਂ ਦੀ ਮੰਗ ਸੱਚਮੁੱਚ ਆਸਮਾਨ ਨੂੰ ਛੂਹ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਘਰ ਕਦੇ ਲਗਜ਼ਰੀ ਸਮਝੇ ਜਾਂਦੇ ਸਨ, ਅੱਜ ਲੋੜ ਬਣ ਗਏ ਹਨ।
ਇਹ ਵੀ ਪੜ੍ਹੋ - LPG ਗੈਸ ਸਿਲੰਡਰ ਤੋਂ ਲੈ ਕੇ ਬੈਂਕ ਖਾਤਿਆਂ ਦੇ ਨਿਯਮਾਂ 'ਚ 1 ਮਈ ਤੋਂ ਹੋਣ ਜਾ ਰਿਹਾ ਬਦਲਾਅ, ਜੇਬ 'ਤੇ ਪਵੇਗਾ ਅਸਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਊਡਰ ਨਾਲ ਕੈਂਸਰ ਹੋਣ ਦਾ ਦਾਅਵਾ ਕਬੂਲੀ J&J ਕੰਪਨੀ, ਕਰੇਗੀ ਹਜ਼ਾਰਾਂ ਮੁਕੱਦਮਿਆਂ ਦਾ ਭੁਗਤਾਨ
NEXT STORY