ਹੈਲਥ ਡੈਸਕ- ਕੈਂਸਰ ਮਾਹਿਰਾਂ ਨੇ ਮਰਦਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਸਰੀਰ 'ਚ ਆਉਣ ਵਾਲੇ ਕਿਸੇ ਵੀ ਅਸਧਾਰਨ ਬਦਲਾਵ ਨੂੰ ਹਲਕੇ 'ਚ ਨਾਂ ਲੈਣ, ਕਿਉਂਕਿ ਇਹ ਕਈ ਵਾਰ ਗੰਭੀਰ ਬੀਮਾਰੀਆਂ ਦੀ ਸ਼ੁਰੂਆਤ ਹੋ ਸਕਦੀ ਹੈ। ਬ੍ਰਿਟੇਨ ਦੇ ਰੇਡੀਏਸ਼ਨ ਔਨਕੋਲੋਜਿਸਟ ਡਾ. ਜੀਰੀ ਕੁਬਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਮਰਦ ਲੱਛਣਾਂ ਨੂੰ ਆਮ ਸਮਝ ਕੇ ਅਣਡਿੱਠਾ ਕਰ ਦਿੰਦੇ ਹਨ, ਜਿਸ ਕਾਰਨ ਕੈਂਸਰ ਦੇ ਮਾਮਲਿਆਂ ਦਾ ਪਤਾ ਦੇਰ ਨਾਲ ਲੱਗਦਾ ਹੈ।
1. ਲਗਾਤਾਰ ਪਿੱਠ ਦਰਦ ਨੂੰ ਨਾ ਕਰੋ ਨਜ਼ਰਅੰਦਾਜ਼
ਅਕਸਰ ਪਿੱਠ ਦਰਦ ਨੂੰ ਉਮਰ ਜਾਂ ਮਾਸਪੇਸ਼ੀਆਂ ਦੀ ਕਮਜ਼ੋਰੀ ਨਾਲ ਜੋੜਿਆ ਜਾਂਦਾ ਹੈ, ਪਰ ਜੇ ਦਰਦ ਕਈ ਹਫ਼ਤਿਆਂ ਤੱਕ ਬਣਿਆ ਰਹੇ, ਕਿਸੇ ਖ਼ਾਸ ਗਤੀਵਿਧੀ ਨਾਲ ਸਬੰਧਿਤ ਨਾ ਹੋਵੇ ਜਾਂ ਰਾਤ ਨੂੰ ਵਧੇ, ਤਾਂ ਇਹ ਕੈਂਸਰ ਦਾ ਸੰਕੇਤ ਵੀ ਹੋ ਸਕਦਾ ਹੈ। ਇਲਾਜ ਦੇ ਬਾਵਜੂਦ ਦਰਦ 'ਚ ਸੁਧਾਰ ਨਾ ਆਉਣਾ ਖਤਰੇ ਦੀ ਘੰਟੀ ਹੈ।
2. ਲਗਾਤਾਰ ਥਕਾਵਟ ਅਤੇ ਕਮਜ਼ੋਰੀ ਦਾ ਸਬੰਧ ਕੈਂਸਰ ਨਾਲ ਵੀ ਹੋ ਸਕਦਾ ਹੈ
ਡਾ. ਕੁਬਸ ਅਨੁਸਾਰ, ਜੇ ਪੂਰੀ ਨੀਂਦ ਅਤੇ ਆਰਾਮ ਦੇ ਬਾਅਦ ਵੀ ਬੇਹੱਦ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਇਹ ਕੈਂਸਰ ਸੈਲਾਂ ਦੀ ਗਤੀਵਿਧੀ ਦਾ ਨਤੀਜਾ ਹੋ ਸਕਦਾ ਹੈ। ਇਹ ਸੈਲ ਸਰੀਰ ਦੀ ਊਰਜਾ ਅਤੇ ਪੋਸ਼ਕ ਤੱਤਾਂ ਨੂੰ ਖੁਦ ਨੂੰ ਵਧਾਉਣ 'ਚ ਵਰਤਦੇ ਹਨ।
3. ਬਿਨਾਂ ਕੋਸ਼ਿਸ਼ ਭਾਰ ਘਟਣਾ ਹੈ ਵੱਡਾ ਚੇਤਾਵਨੀ ਸੰਕੇਤ
ਜੇ ਬਿਨਾਂ ਡਾਇਟ ਜਾਂ ਕਸਰਤ ਦੇ ਹੀ ਭਾਰ ਘਟ ਰਿਹਾ ਹੈ, ਤਾਂ ਇਹ ਪੈਂਕ੍ਰਿਆਸ, ਫੇਫੜੇ, ਪੇਟ ਜਾਂ ਭੋਜਨ ਨਲੀ ਦੇ ਕੈਂਸਰ ਦਾ ਸੰਕੇਤ ਹੋ ਸਕਦਾ ਹੈ। ਹਾਲਾਂਕਿ ਤਣਾਅ ਜਾਂ ਹਾਰਮੋਨਲ ਬਦਲਾਅ ਵੀ ਕਾਰਣ ਹੋ ਸਕਦੇ ਹਨ, ਇਸ ਲਈ ਡਾਕਟਰੀ ਸਲਾਹ ਲੈਣਾ ਜ਼ਰੂਰੀ ਹੈ।
4. ਲੰਬੇ ਸਮੇਂ ਤੱਕ ਗਲੇ 'ਚ ਦਰਦ ਨੂੰ ਅਣਡਿੱਠਾ ਨਾ ਕਰੋ
ਜੇ ਗਲਾ ਤਿੰਨ ਹਫ਼ਤਿਆਂ ਤੋਂ ਵੱਧ ਦਰਦ ਕਰੇ, ਆਵਾਜ਼ ਭਾਰੀ ਹੋ ਜਾਵੇ ਜਾਂ ਨਿਗਲਣ 'ਚ ਦਿੱਕਤ ਆਉਣ ਲੱਗੇ, ਤਾਂ ਇਹ ਗਲੇ ਦੇ ਕੈਂਸਰ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਮਾਹਿਰ ਅਜਿਹੇ ਮਾਮਲਿਆਂ 'ਚ ਤੁਰੰਤ ਜਾਂਚ ਦੀ ਸਲਾਹ ਦਿੰਦੇ ਹਨ।
ਸਮੇਂ ’ਤੇ ਪਤਾ ਲੱਗਣ ਨਾਲ ਬਚ ਸਕਦੀ ਹੈ ਜ਼ਿੰਦਗੀ
ਮਾਹਿਰਾਂ ਦਾ ਕਹਿਣਾ ਹੈ ਕਿ ਸਾਡਾ ਸਰੀਰ ਹਰ ਵਾਰ ਸੰਕੇਤ ਦਿੰਦਾ ਹੈ, ਫਰਕ ਸਿਰਫ਼ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਕਿੰਨੀ ਜਲਦੀ ਪਛਾਣਦੇ ਹਾਂ। ਕਿਸੇ ਵੀ ਅਸਧਾਰਨ ਲੱਛਣ ਨੂੰ ਹਲਕੇ 'ਚ ਨਾ ਲਵੋ ਅਤੇ ਸਮੇਂ ’ਤੇ ਜਾਂਚ ਕਰਵਾਓ, ਕਿਉਂਕਿ ਸ਼ੁਰੂਆਤੀ ਕੈਂਸਰ ਦਾ ਇਲਾਜ ਸਭ ਤੋਂ ਪ੍ਰਭਾਵਸ਼ਾਲੀ ਹੁੰਦਾ ਹੈ।
ਇਹ ਵੀ ਪੜ੍ਹੋ : ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
''ਬਦਕਿਸਮਤੀ ਨਾਲ ਪਾਇਲਟ ਜਹਾਜ਼ 'ਚੋਂ ਨਿਕਲ ਨਹੀਂ ਸਕਿਆ...'', ਤੇਜਸ ਕ੍ਰੈਸ਼ 'ਤੇ ਪਾਕਿਸਤਾਨ ਨੇ ਜਤਾਇਆ ਦੁੱਖ
NEXT STORY