ਸਵੀਡਨ— ਹਰ ਵਿਅਕਤੀ ਲੰਬੇ ਹੋਣ ਦੀ ਇੱਛਾ ਰੱਖਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਲੰਬਾਈ ਦਾ ਕੈਂਸਰ ਨਾਲ ਸਬੰਧ ਹੈ। ਇਕ ਨਵੀਂ ਸੋਧ ਤੋਂ ਪਤਾ ਲੱਗਾ ਹੈ ਕਿ ਵਧੇਰੇ ਲੰਬੇ ਲੋਕਾਂ ਨੂੰ ਕੈਂਸਰ ਹੋਣ ਦਾ ਜ਼ਿਆਦਾ ਖਦਸ਼ਾ ਰਹਿੰਦਾ ਹੈ। ਸਾਧਾਰਣ ਤੋਂ ਸਿਰਫ 4 ਇੰਚ ਵਧੇਰੇ ਲੰਬੇ ਲੋਕਾਂ 'ਚ ਕੈਂਸਰ ਹੋਣ ਦਾ ਖਦਸ਼ਾ 30 ਫੀਸਦੀ ਵਧੇਰੇ ਹੁੰਦੇ ਹਨ। ਸੋਧਕਾਰਾਂ ਨੇ ਦੱਸਿਆ ਕਿ ਸਾਧਾਰਣ ਤੋਂ 3.9 ਇੰਚ ਲੰਬੀਆਂ ਔਰਤਾਂ ਨੂੰ ਕੈਂਸਰ ਹੋਣ ਦਾ ਖਦਸ਼ਾ 18 ਫੀਸਦੀ ਹੁੰਦਾ ਹੈ। ਉੱਥੇ ਹੀ ਪੁਰਸ਼ਾਂ ਦੇ ਮਾਮਲੇ 'ਚ ਇਹ ਖਤਰਾ ਤਕਰੀਬਨ 11 ਫੀਸਦੀ ਹੁੰਦਾ ਹੈ। ਇਹ ਸੋਧ ਸਵੀਡਨ ਦੇ ਕੈਰੋਲਿੰਸਕਾ ਇੰਸਟੀਚਿਊਟ 'ਚ ਕੀਤਾ ਗਿਆ ਹੈ। ਆਪਣੀ ਤਰ੍ਹਾਂ ਦੀ ਇਹ ਸਭ ਤੋਂ ਵੱਡੀ ਸੋਧ ਹੈ, ਜਿਸ 'ਚ 1938 ਤੋਂ 1991 ਵਿਚਕਾਰ ਜੰਮੇ 55 ਲੱਖ ਸਵੀਡਿਸ਼ ਪੁਰਸ਼ਾਂ ਅਤੇ ਔਰਤਾਂ ਬਾਰੇ 'ਚ ਜਾਣਕਾਰੀ ਜੁਟਾਈ ਗਈ।
ਵਿਗਿਆਨੀਆਂ ਨੇ ਦੇਖਿਆ ਕਿ ਲੰਬਾਈ ਨਾਲ ਚਮੜੀ ਦੇ ਕੈਂਸਰ ਦਾ ਮਜ਼ਬੂਤ ਸਬੰਧ ਹੈ। 3.9 ਇੰਚ ਵਧੇਰੇ ਲੰਬਾਈ ਹੋਣ 'ਤੇ ਚਮੜੀ ਕੈਂਸਰ ਹੋਣ ਦਾ ਖਤਰਾ 30 ਫੀਸਦੀ ਤਕ ਵਧ ਜਾਂਦਾ ਹੈ। ਉੱਥੇ ਹੀ ਇੰਨਾ ਹੀ ਵਧੇਰੇ ਲੰਬਾ ਹੋਣ ਵਾਲੇ ਨੂੰ ਬ੍ਰੈਸਟ ਕੈਂਸਰ ਹੋਣ ਦਾ ਖਤਰਾ 20 ਫੀਸਦੀ ਵਧ ਜਾਂਦਾ ਹੈ।
ਉਦਾਹਰਣ ਲਈ ਸਵੀਡਨ 'ਚ ਔਰਤਾਂ ਦੀ ਔਸਤ ਲੰਬਾਈ 5 ਫੁੱਟ 6 ਇੰਚ ਹੁੰਦੀ ਹੈ। ਉਨ੍ਹਾਂ 'ਚ ਬ੍ਰੈਸਟ ਕੈਂਸਰ ਹੋਣ ਦਾ ਖਦਸ਼ਾ 10 ਫੀਸਦੀ ਹੈ, ਭਾਵ ਹਰ 10 'ਚੋਂ ਇਕ ਔਰਤ ਨੂੰ ਇਹ ਬੀਮਾਰੀ ਹੋਵੇਗੀ। ਇਸ ਸੋਧ ਦੀ ਅਗਵਾਈ ਕਰਨ ਵਾਲੀ ਡਾਕਟਰ ਐਮਿਲੀ ਬੇਂਈ ਨੇ ਦੱਸਿਆ ਕਿ ਸਾਡੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਲੰਬੇ ਲੋਕਾਂ 'ਚ ਕੈਂਸਰ ਦਾ ਖਤਰਾ ਵਧੇਰੇ ਹੁੰਦਾ ਹੈ।
ਇਹ ਹੋ ਸਕਦੇ ਹਨ ਕਾਰਨ—
ਇਕ ਥਿਊਰੀ ਮੁਤਾਬਕ ਲੰਬੇ ਲੋਕਾਂ 'ਚ ਉਨ੍ਹਾਂ ਦੇ ਬਚਪਨ ਤੇ ਜਵਾਨੀ ਦੌਰਾਨ ਗ੍ਰੋਥ ਹਾਰਮੋਨਜ਼ ਦਾ ਪੱਧਰ ਵਧੇਰੇ ਹੁੰਦਾ ਹੈ। ਇਹ ਕਾਰਨ ਹੈ ਕਿ ਉਨ੍ਹਾਂ 'ਚ ਕੈਂਸਰ ਦੀਆਂ ਕੋਸ਼ਿਕਾਵਾਂ ਵਿਕਸਿਤ ਹੋਣ ਦਾ ਖਦਸ਼ਾ ਵਧ ਜਾਂਦਾ ਹੈ। ਇਕ ਹੋਰ ਥਿਊਰੀ ਮੁਤਾਬਕ ਲੰਬੇ ਲੋਕਾਂ 'ਚ ਵੱਡੀ ਗਿਣਤੀ 'ਚ ਕੌਸ਼ਿਕਾਵਾਂ ਹੁੰਦੀਆਂ ਹਨ ਜੋ ਕੈਂਸਰ 'ਚ ਬਦਲ ਜਾਂਦੀਆਂ ਹਨ। ਤੀਜਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਲੰਬੇ ਵਧੇਰੇ ਕੈਲੋਰੀ ਲੈਂਦੇ ਹੋਣਗੇ ਸ਼ਾਇਦ ਇਸੇ ਕਾਰਨ ਕੈਂਸਰ ਦਾ ਖਤਰਾ ਵਧ ਜਾਂਦਾ ਹੈ।
ਕੁੜੀ ਨੂੰ ਤਸਕਰੀ ਕਰ ਭੇਜਿਆ ਸਾਊਦੀ, ਮਾਂ ਨੇ ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
NEXT STORY