ਤਰਨਤਾਰਨ (ਰਮਨ)- ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਹੋ ਕੇ ਪਤੀ ਵੱਲੋਂ ਜ਼ਹਰੀਲੀ ਦਵਾਈ ਪੀ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਖਾਲੜਾ ਦੀ ਪੁਲਸ ਨੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਪਤਨੀ ਅਤੇ ਸੱਸ ਨੂੰ ਗ੍ਰਿਫ਼ਤਾਰ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ (30) ਪੁੱਤਰ ਕਾਲਾ ਸਿੰਘ ਨਿਵਾਸੀ ਪਿੰਡ ਮਾੜੀ ਮੇਘਾ ਦਾ ਵਿਆਹ ਚਰਨਜੀਤ ਕੌਰ ਪੁੱਤਰੀ ਰਵੇਲ ਸਿੰਘ ਵਾਸੀ ਪਿੰਡ ਤੂਤ ਜ਼ਿਲ੍ਹਾ ਤਰਨਤਾਰਨ ਨਾਲ ਹੋਇਆ ਸੀ।
ਇਹ ਖ਼ਬਰ ਵੀ ਪੜ੍ਹੋ - ਲੋੜਵੰਦਾਂ ਦੀ ਮਦਦ ਕਰਨ ਵਾਲੀ ਔਰਤ ਦੇ ਕਤਲਕਾਂਡ 'ਚ ਵੱਡਾ ਖ਼ੁਲਾਸਾ, ਸੱਚ ਜਾਣ ਉੱਡਣਗੇ ਹੋਸ਼
ਵਿਆਹ ਤੋਂ ਬਾਅਦ ਪਤਨੀ ਚਰਨਜੀਤ ਕੌਰ ਦੇ ਕਿਸੇ ਵਿਅਕਤੀ ਨਾਲ ਨਾਜਾਇਜ਼ ਸਬੰਧ ਬਣ ਗਏ, ਜਿਸ ਦਾ ਪਤਾ ਉਸ ਦੇ ਪਤੀ ਅੰਗਰੇਜ਼ ਸਿੰਘ ਨੂੰ ਲੱਗਣ ਤੋਂ ਬਾਅਦ ਰੋਜ਼ਾਨਾ ਘਰ ਵਿਚ ਝਗੜਾ ਹੋਣ ਲੱਗ ਪਿਆ। ਇਸ ਸਬੰਧੀ ਅੰਗਰੇਜ਼ ਸਿੰਘ ਦੇ ਪਿਤਾ ਕਾਲਾ ਸਿੰਘ ਨੇ ਦੱਸਿਆ ਕਿ ਬੇਟੇ ਅੰਗਰੇਜ਼ ਸਿੰਘ ਵੱਲੋਂ ਕਈ ਵਾਰ ਆਪਣੀ ਸੱਸ ਬਿੰਦਰ ਕੌਰ ਨੂੰ ਸਾਰੀ ਜਾਣਕਾਰੀ ਵੀ ਦਿੱਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ। ਬੀਤੇ ਕੱਲ ਸਵੇਰ 11 ਵਜੇ ਅੰਗਰੇਜ਼ ਸਿੰਘ ਦਾ ਆਪਣੀ ਪਤਨੀ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਫਿਰ ਤੋਂ ਝਗੜਾ ਹੋ ਗਿਆ, ਜਿਸ ਦੀ ਸਾਰੀ ਜਾਣਕਾਰੀ ਉਸ ਨੇ ਆਪਣੀ ਸੱਸ ਨੂੰ ਫੋਨ ਰਾਹੀਂ ਦਿੱਤੀ, ਪਰ ਬਾਅਦ ਵਿਚ ਅੰਗਰੇਜ਼ ਸਿੰਘ ਨੇ ਕਣਕ ਵਿਚ ਪਾਉਣ ਵਾਲੀ ਜ਼ਹਿਰੀਲੀ ਦਵਾਈ ਨਿਗਲ ਲਈ। ਇਸ ਦੌਰਾਨ ਹਾਲਤ ਵਿਗੜਦੀ ਵੇਖ ਉਸ ਨੂੰ ਤੁਰੰਤ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਲਿਜਾਇਆ ਗਿਆ, ਪਰ ਉਸ ਦੀ ਰਸਤੇ ਵਿਚ ਹੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਚੰਨੀ ਨੂੰ ਲੱਗੇਗਾ ਇਕ ਹੋਰ ਝਟਕਾ! ਇਸ ਕਾਂਗਰਸੀ ਨੂੰ ਪਾਰਟੀ 'ਚ ਸ਼ਾਮਲ ਕਰਨਗੇ ਸੁਖਬੀਰ ਬਾਦਲ
ਇਸ ਸਬੰਧੀ ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਵਿਨੋਦ ਸ਼ਰਮਾ ਨੇ ਦੱਸਿਆ ਕਿ ਕਾਲਾ ਸਿੰਘ ਦੇ ਬਿਆਨਾਂ ਦੇ ਅਧਾਰ 'ਤੇ ਪਤਨੀ ਚਰਨਜੀਤ ਕੌਰ ਅਤੇ ਸੱਸ ਬਿੰਦਰ ਕੌਰ ਪਤਨੀ ਰਵੇਲ ਸਿੰਘ ਵਾਸੀ ਪਿੰਡ ਤੂਤ ਦੇ ਖ਼ਿਲਾਫ਼ ਮਾਮਲਾ ਦਰਜ ਕਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਕੂਲ ਜਾ ਰਹੀ 14 ਸਾਲਾ ਕੁੜੀ ਨੂੰ ਕੀਤਾ ਅਗਵਾ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ
NEXT STORY