ਸਸਕਾਟੂਨ (ਬਿਊਰੋ)— ਕੈਨੇਡਾ ਦੇ ਸਸਕਾਟੂਨ 'ਚ ਐਤਵਾਰ ਨੂੰ ਇਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਸਸਕਾਟੂਨ 'ਚ ਗਰੈਡਰ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਸਸਕਾਟੂਨ ਪੁਲਸ ਅਤੇ ਫਾਈਰ ਫਾਈਟਰਾਂ ਨੂੰ ਮੌਕੇ 'ਤੇ ਫੋਨ 'ਤੇ ਹਾਦਸੇ ਦੀ ਸੂਚਨਾ ਦਿੱਤੀ ਗਈ। ਇਹ ਹਾਦਸਾ 19ਵੀਂ ਸਟਰੀਰਟ ਵੈਸਟ ਅਤੇ ਐਵੇਨਿਊ ਐੱਫ ਸਾਊਥ 'ਚ ਵਾਪਰਿਆ।
ਫਾਇਰ ਫਾਈਟਰ ਅਧਿਕਾਰੀਆਂ ਨੇ ਕਾਰ 'ਚ ਫਸੇ 75 ਸਾਲਾ ਵਿਅਕਤੀ ਅਤੇ 69 ਸਾਲਾ ਔਰਤ ਨੂੰ ਬਾਹਰ ਕੱਢਿਆ। ਦੋਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਗਰੈਡਰ ਆਪਰੇਟਨ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਸਸਕਾਟੂਨ ਫਾਇਰ ਵਿਭਾਗ ਨੇ ਦੱਸਿਆ ਕਿ ਰੋਡ ਬਣਾਉਣ ਵਾਲੇ ਗਰੈਡਨ ਦੀ ਕਾਰ ਨਾਲ ਟੱਕਰ ਹੋ ਗਈ।
ਕੁੜੀਆਂ ਦੀ ਪੜ੍ਹਾਈ ਦੇ ਹੱਕ 'ਚ ਲੜਨ ਵਾਲੀ ਮਲਾਲਾ ਦੀ ਇਸ ਤਸਵੀਰ ਕਾਰਨ ਲੋਕਾਂ 'ਚ ਛਿੜੀ ਬਹਿਸ
NEXT STORY